ਦੇਹਰਾਦੂਨ ਤੋਂ ਵਿਕ ਕੇ ਦਿੱਲੀ ਪਹੁੰਚ ਗਿਆ ਬੱਚਾ, ਸਰਕਾਰੀ ਤੰਤਰ ਨੂੰ ਨਹੀਂ ਲੱਗੀ ਭਿਣਕ

Sunday, Sep 01, 2024 - 09:37 AM (IST)

ਦੇਹਰਾਦੂਨ (ਨਵੋਦਿਆ ਟਾਈਮਜ਼)- ਦੇਵ ਭੂਮੀ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਵਿਚ ਇਕ ਨਵਜੰਮੇ ਬੱਚੇ ਨੂੰ ਵੇਚ ਦਿੱਤਾ ਗਿਆ। 14 ਅਗਸਤ ਨੂੰ ਦੂਨ ਹਸਪਤਾਲ ’ਚ ਜਨਮੇ ਇਸ ਬੱਚੇ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਬੱਚੇ ਨੂੰ ਚੰਗੀ ਪਰਵਰਿਸ਼ ਲਈ ਦਿੱਲੀ ਦੇ ਕਿਸੇ ਵਿਅਕਤੀ ਨੂੰ ਵੇਚ ਦਿੱਤਾ ਸੀ। ਲਗਾਤਾਰ ਜਾਂਚ ਤੋਂ ਬਾਅਦ ਸ਼ਨੀਵਾਰ ਨੂੰ ਇਸ ਗੱਲ ਦੀ ਪੁਸ਼ਟੀ ਹੋਈ। ਜਿਸ ਵਿਅਕਤੀ ਨੂੰ ਨਵਜੰਮਿਆ ਬੱਚਾ ਦਿੱਤਾ ਗਿਆ ਹੈ, ਉਸ ਨੇ ਬੱਚੇ ਦੇ ਮਾਪਿਆਂ ਨੂੰ 50,000 ਰੁਪਏ ਦਿੱਤੇ ਹਨ। ਰਾਜਧਾਨੀ ਵਿਚ ਇੰਨੀ ਵੱਡੀ ਘਟਨਾ ਤੋਂ ਪੂਰਾ ਸਿਸਟਮ ਅਣਜਾਣ ਹੈ।

ਮਾਮਲਾ ਦੇਹਰਾਦੂਨ ਦੇ ਪਥਰੀ ਬਾਗ ਨਾਲ ਲੱਗਦੇ ਸਿੰਘਲ ਮੰਡੀ ਦੇ ਕੁਸੁਮ ਵਿਹਾਰ ਦਾ ਹੈ। 'ਜਗ ਬਾਣੀ', 'ਪੰਜਾਬ ਕੇਸਰੀ' ਤੇ 'ਨਵੋਦਿਆ ਟਾਈਮਜ਼' ਕੋਲ ਸੂਚਨਾ ਆਈ ਸੀ ਕੀ ਸਿੰਘਲ ਮੰਡੀ ਕੁਸੁਮ ਵਿਹਾਰ ਨੇੜੇ ਇਕ ਮਕਾਨ ਦੇ ਕਮਰੇ ਵਿਚ ਕਿਰਾਏ ’ਤੇ ਰਹਿਣ ਵਾਲੇ ਮਾਤਾ-ਪਿਤਾ ਨੇ ਆਪਣੇ ਨਵਜਨਮੇ ਬੱਚੇ ਨੂੰ ਵੇਚਿਆ ਹੈ। ਉਸੇ ਦਿਨ ਤੋਂ ਪਤੀ-ਪਤਨੀ ਵਿਚਾਲੇ ਲਗਾਤਾਰ ਝਗੜਾ ਅਤੇ ਤੂੰ-ਤੂੰ-ਮੈ-ਮੈਂ ਵੀ ਹੋ ਰਹੀ ਸੀ।

ਬੱਚੇ ਦਾ ਪਿਤਾ ਅਤੇ ਦਾਦੀ ਬੱਚੇ ਨੂੰ ਹੋਰ ਕਿਸੇ ਨੂੰ ਦੇਣ ਦੇ ਪੱਖ ਵਿਚ ਸਨ, ਜਦ ਕਿ ਮਾਂ ਆਪਣੇ ਬੱਚੇ ਨੂੰ ਦੂਰ ਕਰਨ ਤੋਂ ਦੁਖੀ ਸੀ। ਬੱਚਾ ਵੇਚਣ ਵਾਲਾ ਜੋੜਾ ਦੋ ਮੰਜ਼ਿਲਾ ਮਕਾਨ ਦੇ ਇਕ ਛੋਟੇ ਜਿਹੇ ਕਮਰੇ ਵਿਚ ਕਿਰਾਏ ’ਤੇ ਰਹਿੰਦਾ ਹੈ। ਉਹ ਮੂਲ ਤੌਰ ’ਤੇ ਰੁਦਰਪ੍ਰਯਾਗ ਜ਼ਿਲੇ ਦੇ ਬਚਣਸਯੂੰ ਪੱਟੀ ਦੇ ਰਹਿਣ ਵਾਲੇ ਹਨ।


Tanu

Content Editor

Related News