ਸਾਢੇ 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਦੇ ਦੋਸ਼ ''ਚ 6 ਸਾਲਾ ਮੁੰਡੇ ''ਤੇ ਮਾਮਲਾ ਦਰਜ

Monday, Oct 19, 2020 - 03:19 PM (IST)

ਸਾਢੇ 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਦੇ ਦੋਸ਼ ''ਚ 6 ਸਾਲਾ ਮੁੰਡੇ ''ਤੇ ਮਾਮਲਾ ਦਰਜ

ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਥਾਣਾ ਕਵਾਰਸੀ 'ਚ ਸਾਢੇ 5 ਸਾਲਾ ਬੱਚੀ ਨਾਲ ਜਬਰ ਜ਼ਿਨਾਹ ਕਰਨ ਦੇ ਮਾਮਲੇ 'ਚ ਉਸ ਦੇ ਗੁਆਂਢੀ 6 ਸਾਲਾ ਮੁੰਡੇ ਵਿਰੁੱਧ ਐਤਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਉਸ ਸਮੇਂ ਸਾਹਮਣੇ ਆਈ, ਜਦੋਂ ਕੁੜੀ ਦੇ ਬੀਮਾਰ ਹੋਣ 'ਤੇ ਉਸ ਦੀ ਮਾਂ ਨੇ ਪੁੱਛ-ਗਿੱਛ ਕੀਤੀ। ਪੁਲਸ ਨੇ ਪੀੜਤ ਅਤੇ ਦੋਸ਼ੀ ਦੋਹਾਂ ਦਾ ਮੈਡੀਕਲ ਪ੍ਰੀਖਣ ਕਰਵਾਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਨੂਪਸ਼ਹਿਰ ਰੋਡ ਦੇ ਇਕ ਇਲਾਕੇ 'ਚ ਰਹਿਣ ਵਾਲੇ ਪੀੜਤ ਪਰਿਵਾਰ ਅਨੁਸਾਰ ਘਟਨਾ 12 ਅਕਤੂਬਰ ਦੁਪਹਿਰ ਦੀ ਹੈ। ਪਰਿਵਾਰ ਵਾਲਿਆਂ ਅਨੁਸਾਰ ਕੁੜੀ ਦੁਪਹਿਰ ਨੂੰ ਇਕ ਗੇਂਦ ਨਾਲ ਖੇਡ ਰਹੀ ਸੀ, ਜੋ ਗਲਤੀ ਨਾਲ ਗੁਆਂਢੀ ਦੇ ਘਰ ਚੱਲੀ ਗਈ। ਜਦੋਂ ਉਹ ਇਸ ਨੂੰ ਵਾਪਸ ਲੈਣ ਗਈ ਤਾਂ ਘਰ 'ਚ ਇਕੱਲੇ ਮੌਜੂਦ ਗੁਆਂਢੀ ਮੁੰਡੇ ਨੇ ਉਸ ਨੂੰ ਇਕ ਕਮਰੇ 'ਚ ਖਿੱਚ ਲਿਆ ਅਤੇ ਉਸ ਦਾ ਯੌਸ਼ ਸ਼ੋਸ਼ਣ ਕੀਤਾ।

ਰਿਪੋਰਟ ਅਨੁਸਾਰ ਕੁੜੀ ਇੰਨੀ ਘਬਰਾਈ ਹੋਈ ਸੀ ਕਿ ਉਸ ਨੇ ਆਪਣੇ ਪਰਿਵਾਰ ਨੂੰ ਇਸ ਬਾਰੇ ਕੁਝ ਵੀ ਨਹੀਂ ਕਿਹਾ। ਹਾਲਾਂਕਿ ਐਤਵਾਰ ਨੂੰ ਉਹ ਬੀਮਾਰ ਹੋ ਗਈ ਅਤੇ ਮਾਂ ਵਲੋਂ ਪੁੱਛ-ਗਿੱਛ ਦੌਰਾਨ ਉਸ ਨੇ ਇਸ ਬਾਰੇ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਨਗਰ ਅਭਿਸ਼ੇਕ ਕੁਮਾਰ ਨੇ ਦੱਸਿਆ ਕਿ ਕੁੜੀ ਨੂੰ ਮਲਖਾਨ ਸਿੰਘ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਇਲਾਜ ਦੇ ਨਾਲ ਹੀ ਮੈਡੀਕਲ ਜਾਂਚ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਕ ਮੈਡੀਕਲ ਬੋਰਡ ਮੌਜੂਦਾ ਰਿਪੋਰਟ ਦਾ ਅਧਿਐਨ ਕਰ ਰਿਹਾ ਹੈ। ਕੋਈ ਵੀ ਸੰਭਾਵਿਤ ਕਾਨੂੰਨੀ ਕਾਰਵਾਈ ਹੁਣ ਪੂਰੀ ਤਰ੍ਹਾਂ ਨਾਲ ਮੈਡੀਕਲ ਬੋਰਡ ਦੀ ਮੁੰਡੇ ਦੀ ਉਮਰ ਸੰਬੰਧੀ ਰਿਪੋਰਟ 'ਤੇ ਨਿਰਭਰ ਕਰੇਗੀ। ਕਵਾਰਸੀ ਦੇ ਇੰਸਪੈਕਟਰ ਛੋਟੇ ਲਾਲ ਨੇ ਕਿਹਾ ਕਿ ਦੋਸ਼ੀ ਆਪਣੇ ਮਾਤਾ-ਪਿਤਾ ਨਾਲ ਹੈ ਅਤੇ ਜ਼ਰੂਰੀ ਜਾਂਚ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪੁਲਸ ਅੱਗੇ ਦੀ ਕਾਰਵਾਈ ਸ਼ੁਰੂ ਕਰੇਗੀ।


author

DIsha

Content Editor

Related News