3 ਹਫਤਿਆਂ ਦੀ ਬੱਚੀ ਦੀ ਰੁਕੀ ਧੜਕਣ, 40 ਮਿੰਟ ਬਾਅਦ ਡਾਕਟਰਾਂ ਨੇ ਕੀਤਾ ਜਿਉਂਦਾ

07/13/2019 4:27:07 PM

ਨਵੀਂ ਦਿੱਲੀ— ਸਿਰਫ 3 ਹਫਤਿਆਂ ਦੀ ਦੁੱਧ ਮੂੰਹੀ ਬੱਚੀ ਇਨਾਇਆ ਬੇਹੱਦ ਦੁਰਲੱਭ ਦਿਲ ਦੀ ਬੀਮਾਰੀ ਤੋਂ ਪੀੜਤ ਸੀ। ਜਦੋਂ ਡਾਕਟਰ ਬੱਚੀ ਦੇ ਦਿਲ ਨਾਲ ਜੁੜੀ ਇਸ ਬੀਮਾਰੀ ਨੂੰ ਦੂਰ ਕਰਨ ਲਈ ਸਰਜਰੀ ਬਾਰੇ ਸੋਚ ਰਹੇ ਸਨ ਤਾਂ ਬੱਚੀ ਨੂੰ ਹਾਰਟ ਅਟੈਕ ਆ ਗਿਆ ਅਤੇ ਲਗਭਗ 40 ਮਿੰਟ ਤੱਕ ਬੱਚੀ ਦੇ ਦਿਲ ਨੇ ਧੜਕਣਾ ਬੰਦ ਕਰ ਦਿੱਤਾ ਪਰ ਇੰਦਰਪ੍ਰਸਥ ਅਪੋਲੋ ਹਸਪਤਾਲ ਦੇ ਡਾਕਟਰਾਂ ਨੇ ਹਾਰ ਨਹੀਂ ਮੰਨੀ ਅਤੇ ਬੱਚੇ ਦੇ ਹਾਰਟ ਦੀ ਮਸਾਜ ਕਰਦੇ ਰਹੇ, ਜਿਸ ਨਾਲ ਬੱਚੀ ਮੁੜ ਜੀਵਤ ਹੋ ਗਈ ਅਤੇ 40 ਮਿੰਟ ਬਾਅਦ ਉਸ ਦੇ ਦਿਲ ਨੇ ਮੁੜ ਧੜਕਣਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ ਇਸ ਤੋਂ ਬਾਅਦ ਡਾਕਟਰਾਂ ਨੇ ਬੱਚੀ ਦਾ ਆਪ੍ਰੇਸ਼ਨ ਵੀ ਕੀਤਾ ਅਤੇ ਉਸ ਨੂੰ ਦਿਲ ਨਾਲ ਜੁੜੀ ਜੋ ਬੀਮਾਰੀ ਸੀ, ਉਸ ਨੂੰ ਸਹੀ ਕਰਨ 'ਚ ਵੀ ਸਫਲਤਾ ਹਾਸਲ ਕੀਤੀ। ਬੱਚੀ ਨੂੰ ਜੋ ਬੀਮਾਰੀ ਸੀ ਉਸ ਦਾ ਨਾਂ ਐਨੋਮੈਲਸ ਲੈਫਟ ਕੋਰੋਨਰੀ ਆਰਟ੍ਰੀ ਫਾਰਮ ਦਿ ਪਲਮੋਨਰੀ ਆਰਟ੍ਰੀ (ਏ.ਐੱਲ.ਸੀ.ਏ.ਪੀ.ਏ.) ਹੈ। ਆਮ ਤੌਰ 'ਤੇ ਖੱਬੀ ਅਤੇ ਸੱਜੀ ਆਰਟ੍ਰੀ ਯਾਨੀ ਖੂਨ ਧਮਣੀਆਂ ਮਹਾਧਮਣੀ ਕਹਿਲਾਉਣ ਵਾਲੀ ਐਰੋਟਾ ਤੋਂ ਨਿਕਲਦੀਆਂ ਹਨ। ਐਰੋਟਾ ਮਨੁੱਖੀ ਸਰੀਰ ਦੀ ਸਭ ਤੋਂ ਵੱਡੀ ਖੂਨ ਧਮਨੀ ਹੈ, ਜੋ ਦਿਲ ਨੂੰ ਖੂਨ ਦੇ ਨਾਲ-ਨਾਲ ਆਕਸੀਜਨ ਦੀ ਵੀ ਸਪਲਾਈ ਕਰਦੀ ਹੈ ਪਰ ਬੱਚੀ ਇਨਾਇਆ ਦੇ ਕੇਸ 'ਚ ਦਿਲ ਦੀ ਖੱਬੀ ਧਮਣੀ ਪਲਮੋਨਰੀ ਧਮਣੀ ਨਾਲ ਓਰੀਜੀਨੇਟ ਹੋ ਰਹੀ ਸੀ, ਜੋ ਡੀਓਕਸੀਜੀਨੇਟਿਡ ਸੀ ਯਾਨੀ ਬਿਨ ਆਕਸੀਜਨ ਵਾਲੀ ਹਵਾ ਦਿਲ ਦੇ ਖੱਬੇ ਪਾਸੇ ਤੱਕ ਪਹੁੰਚਾ ਰਹੀ ਸੀ।

ਇਸ ਪਰੇਸ਼ਾਨੀ ਕਾਰਨ ਇਨਾਇਆ ਦੇ ਦਿਲ ਦੀਆਂ ਮਾਸਪੇਸ਼ੀਆਂ ਫੈਲਣ ਲੱਗੀਆਂ ਅਤੇ ਮਿਟ੍ਰਲ ਵਾਲਵ ਜੋ ਖੂਨ ਨੂੰ ਦਿਲ ਦੇ ਉੱਪਰੀ ਚੈਂਬਰ ਤੋਂ ਹੇਠਲੇ ਚੈਂਬਰ ਤੱਕ ਲਿਜਾਂਦਾ ਹੈ, ਦਿਲ ਦੇ ਖੱਬੇ ਪਾਸੇ ਲੀਕ ਹੋਣ ਲੱਗਾ ਪਰ ਇਸ ਤੋਂ ਪਹਿਲਾਂ ਕਿ ਇਨਾਇਆ ਦੇ ਮਾਤਾ-ਪਿਤਾ ਆਪਣੀ ਬੱਚੀ ਨੂੰ ਠੀਕ ਕਰਨ ਲਈ ਸਰਜਰੀ ਦੇ ਪੈਸੇ ਜੁਟਾ ਪਾਉਂਦੇ, ਬੱਚੀ ਨੂੰ ਦਿਲ ਦਾ ਦੌਰਾ ਪੈ ਗਿਆ। ਡਾਕਟਰ ਜੋਤੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੂਰੇ 6 ਘੰਟੇ ਦਾ ਸਮਾਂ ਲੱਗਾ ਅਤੇ ਉਸ ਤੋਂ ਕਿਤੇ ਜਾ ਕੇ ਉਹ ਪਲਮੋਨਰੀ ਧਮਨੀ ਤੋਂ ਓਰੀਜੀਨੇਟ ਹੋ ਰਹੀ ਦਿਲ ਦੀ ਖੱਬੀ ਧਮਣੀ ਨੂੰ ਵਾਪਸ ਐਰੋਟਾ 'ਚ ਰੀਲੋਕੇਟ ਕਰ ਸਕੇ। ਇਸ ਕਾਰਨ ਪਲਮੋਨਰੀ ਧਮਣੀ 'ਚ ਜੋ ਗੈਪ ਆ ਗਿਆ ਸੀ, ਉਸ ਨੂੰ ਕਾਰਡੀਏਕ ਕਵਰਿੰਗ ਪੇਰੀਕਾਰਡੀਅਮ ਰਾਹੀਂ ਭਰ ਦਿੱਤਾ ਗਿਆ। ਇਨਾਇਆ ਦੀ ਇਹ ਸਰਜਰੀ 13 ਮਈ ਨੂੰ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ 3 ਦਿਨ ਵੈਂਟੀਲੇਟਰ 'ਤੇ ਰੱਖਿਆ ਗਿਆ। ਜਦੋਂ ਡਾਕਟਰਾਂ ਨੇ ਸਾਰੇ ਟੈਸਟ ਕਰਨ ਤੋਂ ਬਾਅਦ ਇਹ ਪੁਸ਼ਟੀ ਕਰ ਦਿੱਤੀ ਕਿ ਬੱਚੀ ਦੇ ਸਾਰੇ ਕਾਰਡੀਏਕ ਫੰਕਸ਼ਨਜ਼ ਸਹੀ ਤਰੀਕੇ ਨਾਲ ਕੰਮ ਕਰ ਰਹੇ ਹਨ, ਉਸ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ੱਚੀ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ।


DIsha

Content Editor

Related News