ਨਾਟਕ ਲਈ ਭਗਤ ਸਿੰਘ ਦੀ ਫਾਂਸੀ ਦੇ ਦ੍ਰਿਸ਼ ਦਾ ਅਭਿਆਸ ਕਰਦੇ ਸਮੇਂ ਫਾਹਾ ਲੱਗਣ ਨਾਲ ਬੱਚੇ ਦੀ ਮੌਤ

07/31/2021 3:59:13 PM

ਬਦਾਊਂ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਦਾਊਂ ਜ਼ਿਲ੍ਹੇ ਦੇ ਕੁੰਵਰ ਪਿੰਡ ਥਾਣਾ ਖੇਤਰ ਦੇ ਇਕ ਪਿੰਡ 'ਚ ਆਜ਼ਾਦੀ ਦਿਵਸ ਪ੍ਰੋਗਰਾਮ ਲਈ ਭਗਤ ਸਿੰਘ ਦੀ ਫਾਂਸੀ ਦੇ ਦ੍ਰਿਸ਼ ਦਾ ਅਭਿਆਸ ਕਰਦੇ ਸਮੇਂ 10 ਸਾਲ ਦੇ ਬੱਚੇ ਦੀ ਫਾਂਸੀ ਲੱਗਣ ਨਾਲ ਮੌਤ ਹੋ ਗਈ। ਬਦਾਊਂ ਦੇ ਸੀਨੀਅਰ ਪੁਲਸ ਸੁਪਰਡੈਂਟ ਸੰਕਲਪ ਸ਼ਰਮਾ ਨੇ ਦੱਸਿਆ ਕਿ ਮਾਮਲਾ ਜਦੋਂ ਉਨ੍ਹਾਂ ਦੇ ਨੋਟਿਸ 'ਚ ਆਇਆ ਤਾਂ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕੁੰਵਰ ਪਿੰਡ ਦੇ ਥਾਣਾ ਇੰਚਾਰਜ ਦੀ ਅਗਵਾਈ 'ਚ ਇਕ ਟੀਮ ਪਿੰਡ ਭੇਜੀ ਪਰ ਪਰਿਵਾਰ ਵਾਲਿਆਂ ਨੇ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਮੁੰਡੇ ਦੀ ਮੌਤ ਕਿਵੇਂ ਹੋਈ। ਪਿੰਡ ਦੇ ਕੁਝ ਲੋਕਾਂ ਨੇ ਪੁਲਸ ਨੂੰ ਦੱਸਿਆ ਕਿ ਨਾਟਕ ਦਾ ਅਭਿਆਸ ਕਰਦੇ ਸਮੇਂ ਬੱਚਾ ਸਟੂਲ ਤੋਂ ਫਿਸਲ ਗਿਆ ਫਾਹਾ ਲੱਗਣ ਨਾਲ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਆਨਲਾਈਨ ਗੇਮ 'ਚ ਗੁਆਏ 40 ਹਜ਼ਾਰ ਰੁਪਏ, ਮਾਂ ਨੇ ਝਿੜਕਿਆ ਤਾਂ 13 ਸਾਲਾ ਪੁੱਤ ਨੇ ਲਿਆ ਫਾਹਾ

ਉਨ੍ਹਾਂ ਦੱਸਿਆ ਕਿ ਪੁਲਸ ਟੀਮ ਜਾਂਚ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਸਥਾਨਕ ਲੋਕਾਂ ਅਨੁਸਾਰ ਬਾਬਟ ਪਿੰਡ ਵਾਸੀ ਭੂਰੇ ਸਿੰਘ ਦਾ 10 ਸਾਲਾ ਪੁੱਤ ਸ਼ਿਵਮ ਮੁਹੱਲੇ ਦੇ ਹੋਰ ਬੱਚਿਆਂ ਨਾਲ ਆਜ਼ਾਦੀ ਦਿਵਸ ਦੇ ਪ੍ਰੋਗਰਾਮ 'ਚ ਪ੍ਰਦਰਸ਼ਿਤ ਹੋਣ ਵਾਲੇ ਭਗਤ ਸਿੰਘ ਨਾਟਕ ਦੀ ਤਿਆਰੀ ਕਰ ਰਿਹਾ ਸੀ। ਫਾਂਸੀ ਦੇ ਦ੍ਰਿਸ਼ ਦੇ ਅਭਿਆਸ ਦੌਰਾਨ ਸ਼ਿਵਮ ਸਟੂਲ ਤੋਂ ਫਿਸਲ ਗਿਆ ਅਤੇ ਉਸ ਦੀ ਮੌਤ ਹੋ ਗਈ। ਘਟਨਾ ਦੇ ਸਮੇਂ ਹੋਰ ਬੱਚੇ ਘਬਰਾ ਗਏ ਅਤੇ ਰੌਲਾ ਪਾਉਣ 'ਤੇ ਨੇੜੇ-ਤੇੜੇ ਦੇ ਲੋਕ ਮੌਕੇ 'ਤੇ ਪਹੁੰਚੇ। ਲੋਕਾਂ ਨੇ ਸ਼ਿਵਮ ਨੂੰ ਫਾਹੇ ਤੋਂ ਉਤਾਰਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁਕੀ ਸੀ। ਬਾਅਦ 'ਚ ਪਰਿਵਾਰ ਵਾਲਿਆਂ ਨੇ ਬਿਨਾਂ ਪੁਲਸ ਨੂੰ ਦੱਸੇ ਹੀ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ। ਪਿੰਡ ਪ੍ਰਧਾਨ ਭੀਮਸੇਨ ਸਾਗਰ ਅਨੁਸਾਰ,''ਬੱਚੇ ਖੇਡ ਰਹੇ ਸਨ ਅਤੇ ਘਟਨਾ ਦੇ ਸਮੇਂ ਸ਼ਿਵਮ ਦੇ ਮਾਤਾ-ਪਿਤਾ ਘਰ ਨਹੀਂ ਸਨ। ਖੇਡ-ਖੇਡ 'ਚ ਹੀ ਸ਼ਿਵਮ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।''

ਇਹ ਵੀ ਪੜ੍ਹੋ  : ਹਿਮਾਚਲ ਹਾਦਸਾ :  ਮੌਤ ਤੋਂ ਕੁਝ ਮਿੰਟ ਪਹਿਲਾਂ ਡਾਕਟਰ ਨੇ ਟਵੀਟ ਕੀਤੀ ਸੀ ਆਖ਼ਰੀ ਫ਼ੋਟੋ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News