ਡੂੰਘੇ ਟੋਏ 'ਚ ਡਿੱਗਣ ਕਾਰਨ ਜਵਾਕ ਦੀ ਮੌਤ, ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ
Sunday, Jul 28, 2024 - 06:47 PM (IST)
ਬਲੀਆ : ਬਲੀਆ ਜ਼ਿਲ੍ਹੇ ਦੇ ਸਿਕੰਦਰਪੁਰ ਥਾਣਾ ਇਲਾਕੇ ਦੇ ਇਕ ਪਿੰਡ ਵਿਚ ਐਤਵਾਰ ਦੁਪਹਿਰੇ ਡੇਢ ਸਾਲ ਦੇ ਬੱਚੇ ਦੀ ਖੇਡਦੇ-ਖੇਡਦੇ ਇਕ ਟੋਏ ਵਿਚ ਡਿੱਗਣ ਕਾਰਨ ਮੌਤ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਪੁਲਸ ਮੁਤਾਬਕ ਸਿਕੰਦਰਪੁਰ ਥਾਣਾ ਖੇਤਰ ਦੇ ਬੁਰੀ ਬਾਬਾ ਦੇ ਟੋਲਾ ਪਿੰਡ ਵਿਚ ਐਤਵਾਰ ਦੁਪਹਿਰੇ ਅਵਯਾਂਸ਼ ਯਾਦਵ ਖੇਡਦੇ ਸਮੇਂ ਅਚਾਨਕ ਘਰ ਦੇ ਨੇੜੇ ਬਣੇ ਇਕ ਟੋਏ ਵਿਚ ਡਿੱਗ ਗਿਆ।
ਪੁਲਸ ਨੇ ਦੱਸਿਆ ਕਿ ਬੱਚੇ ਦੀ ਮਾਂ ਅਮ੍ਰਿਤਾ ਨੂੰ ਘਰ ਦੇ ਵਿਹੜੇ ਵਿਚ ਅਵਯਾਂਸ਼ ਨਹੀਂ ਦਿਖਿਆ ਤਾਂ ਉਹ ਉਸ ਦੀ ਤਲਾਸ਼ ਕਰਨ ਲੱਗੀ ਤੇ ਇਸ ਦੌਰਾਨ ਅਮ੍ਰਿਤਾ ਟੋਏ ਦੇ ਕੋਲ ਗਈ ਤਾਂ ਬੱਚਾ ਉਸ ਵਿਚ ਡਿੱਗਿਆ ਮਿਲਿਆ। ਇਸ ਮਗਰੋਂ ਮਾਂ ਅਮ੍ਰਿਤਾ ਰੋਂਦੇ ਕੁਰਲਾਉਂਦੇ ਹੋਏ ਪਰਿਵਾਰ ਨਾਲ ਤੁਰੰਤ ਉਸ ਨੂੰ ਕਮਿਊਨਿਟੀ ਹੈਲਥ ਸੈਂਟਰ ਸਿਕੰਦਰਪੁਰ ਲੈ ਗਏ, ਜਿਥੋਂ ਉਸ ਨੂੰ ਜ਼ਿਲ੍ਹਾਂ ਸਿਹਤ ਕੇਂਦਰ ਭੇਜਿਆ ਗਿਆ। ਜ਼ਿਲ੍ਹਾਂ ਸਿਹਤ ਕੇਂਦਰ ਵਿਚ ਡਾਕਟਰ ਨੇ ਬੱਚੇ ਨੂੰ ਮ੍ਰਿਤ ਐਲਾਨ ਦਿੱਤਾ।