ਅਰੁਣਾਚਲ ਦੇ ਮੁੱਖ ਮੰਤਰੀ ਨੇ ਸਫਾਈ ਨੂੰ ਜੀਵਨ ਦਾ ਹਿੱਸਾ ਬਣਾਉਣ ਦਾ ਦਿੱਤਾ ਸੱਦਾ
Wednesday, Oct 02, 2024 - 07:08 PM (IST)
ਈਟਾਨਗਰ- ਅਰੁਣਾਚਲ ਪ੍ਰਦੇਸ਼ ਦੇ ਰਾਜਪਾਲ ਲੈਫਟੀਨੈਂਟ ਜਨਰਲ (ਸੇਵਾਮੁਕਤ) ਕੇ. ਟੀ. ਪਰਨਾਇਕ ਅਤੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਬੁੱਧਵਾਰ ਨੂੰ ਲੋਕਾਂ ਨੂੰ ਸਫਾਈ ਨੂੰ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਸਾਫ-ਸੁਥਰਾ ਵਾਤਾਵਰਣ ਸਕਾਰਾਤਮਕ ਊਰਜਾ ਅਤੇ ਮਾਨਸਿਕ ਸਿਹਤ ਲਈ ਲਾਭਦਾਇਕ ਹੈ। 'ਸਵੱਛ ਭਾਰਤ ਦਿਵਸ' ਪ੍ਰੋਗਰਾਮ ’ਚ ਹਿੱਸਾ ਲੈਂਦਿਆਂ ਪਾਰਨਾਇਕ ਅਤੇ ਖਾਂਡੂ ਨੇ ਕਿਹਾ ਕਿ ਸਵੱਛਤਾ ਆਦਿਵਾਸੀ ਸੱਭਿਆਚਾਰ ਅਤੇ ਪਰੰਪਰਾਵਾਂ ’ਚ ਡੂੰਘੀਆਂ ਜੜ੍ਹਾਂ ਹਨ। ਰਾਜਪਾਲ ਨੇ ਰਾਜ ’ਚ ਸਫਾਈ ਅਭਿਆਨ ’ਚ ਸਰਗਰਮ ਭਾਗੀਦਾਰੀ ਲਈ ਲੋਕਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਯਤਨ ਮਹਾਤਮਾ ਗਾਂਧੀ ਨੂੰ ਸੱਚੀ ਸ਼ਰਧਾਂਜਲੀ ਹਨ।
ਇਹ ਵੀ ਪੜ੍ਹੋ - Gold ਖਰੀਦਣ ਦਾ ਸੁਨਹਿਰੀ ਮੌਕਾ, ਦੇਰ ਕੀਤੀ ਤਾਂ ਪਵੇਗਾ ਪਛਤਾਉਣਾ, Gold ਹੋਵੇਗਾ ਇੰਨਾ ਮਹਿੰਗਾ
ਉਨ੍ਹਾਂ ਕਿਹਾ ਕਿ ਸਵੱਛਤਾ ਅਭਿਆਨ ਸਿਹਤਮੰਦ ਵਾਤਾਵਰਣ ਅਤੇ ਮਾਨਸਿਕ ਸਿਹਤ ਨੂੰ ਉਤਸ਼ਾਹਿਤ ਕਰਦਾ ਹੈ, ਜੋ ਕਿ ਇਕ ਵਿਕਸਤ ਭਾਰਤ ਦੇ ਨਿਰਮਾਣ ’ਚ ਯੋਗਦਾਨ ਪਾਵੇਗਾ। ਪ੍ਰੋਗਰਾਮ ’ਚ ਮੌਜੂਦ ਮੁੱਖ ਮੰਤਰੀ ਪੇਮਾ ਖਾਂਡੂ ਨੇ ਸੂਬੇ ਦੇ ਲੋਕਾਂ ਨੂੰ ਸਵੱਛਤਾ ਦੇ ਸੰਕਲਪ ਨੂੰ ਸਿਰਫ਼ ਇਕ ਦਿਨ ਤੱਕ ਸੀਮਤ ਨਾ ਰੱਖਣ, ਸਗੋਂ ਇਸ ਨੂੰ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ, "ਸਵੱਛਤਾ ਹੀ ਸੇਵਾ ਮੁਹਿੰਮ ਦੇ ਪਿਛਲੇ 15 ਦਿਨਾਂ ’ਚ, ਅਧਿਕਾਰੀਆਂ, ਗੈਰ ਸਰਕਾਰੀ ਸੰਗਠਨਾਂ ਅਤੇ ਸਿਵਲ ਸੁਸਾਇਟੀ ਨੇ ਸ਼ਾਨਦਾਰ ਸਮਰਪਣ ਦਿਖਾਇਆ ਹੈ। ਸਫ਼ਾਈ ਨੂੰ ਹਮੇਸ਼ਾ ਲਈ ਆਪਣੇ ਜੀਵਨ ਦਾ ਹਿੱਸਾ ਬਣਾਓ, ਇਸਨੂੰ ਇਕ ਪੰਦਰਵਾੜੇ ਜਾਂ ਇਕ ਦਿਨ ਤੱਕ ਸੀਮਤ ਨਾ ਕਰੋ!"
ਇਹ ਵੀ ਪੜ੍ਹੋ - 187 ਰੁਪਏ ਦਾ ਵਿਆਜ ਨਾ ਦੇਣ 'ਤੇ ਬੈਂਕ ਦੇਵੇਗਾ 20,000 ਰੁਪਏ ਦਾ ਮੁਆਵਜ਼ਾ, RBI ਦਾ ਹੁਕਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8