INX ਮਾਮਲਾ: ਚਿਦਾਂਬਰਮ ਨੇ HC ਤੋਂ ਮੰਗੀ ਅੰਤਰਿਮ ਜ਼ਮਾਨਤ

10/30/2019 5:30:08 PM

ਨਵੀਂ ਦਿੱਲੀ—ਸਾਬਕਾ ਕੇਂਦਰੀ ਮੰਤਰੀ ਪੀ. ਚਿਦਾਬਰਮ ਨੇ ਆਈ. ਐੱਨ. ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਸਿਹਤ ਆਧਾਰਿਤ ਅੰਤਰਿਮ ਜ਼ਮਾਨਤ ਮੰਗਦੇ ਹੋਏ ਅੱਜ ਭਾਵ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਸੀਨੀਅਰ ਬੁਲਾਰੇ ਕਪਿਲ ਸਿੱਬਲ ਨੇ ਚੀਫ ਜਸਟਿਸ ਡੀ. ਐੱਨ. ਪਟੇਲ ਅਤੇ ਜਸਟਿਸ ਸੀ. ਹਰਿਸ਼ੰਕਰ ਦੀ ਬੈਂਚ ਸਾਹਮਣੇ ਪਟੀਸ਼ਨ ਪੇਸ਼ ਕਰ ਇਸ 'ਤੇ ਤਰੁੰਤ ਕਾਰਵਾਈ ਦੀ ਮੰਗ ਕੀਤੀ ਹੈ। ਬੈਂਚ ਨੇ ਕੱਲ੍ਹ ਭਾਵ ਵੀਰਵਾਰ ਇਸ 'ਤੇ ਸੁਣਵਾਈ ਕਰੇਗੀ।

ਚਿਦਾਂਬਰਮ ਨੇ ਆਈ. ਐੱਨ. ਐਕਸ. ਮੀਡੀਆ ਮਨੀ ਲਾਂਡਰਿੰਗ ਮਾਮਲੇ 'ਚ ਆਪਣੀ ਮੁੱਖ ਜ਼ਮਾਨਤ ਪਟੀਸ਼ਨ ਰਾਹੀਂ ਹੀ ਅੰਤਰਿਮ ਰਾਹਤ ਦੀ ਪਟੀਸ਼ਨ ਦਾਇਰ ਕੀਤੀ। ਸਾਬਕਾ ਕੇਂਦਰੀ ਮੰਤਰੀ ਚਿਦਾਂਬਰਮ ਨੂੰ ਇਸ ਮਾਮਲੇ 'ਚ ਉਨ੍ਹਾਂ ਦੀ ਈ. ਡੀ ਹਿਰਾਸਤ ਮਿਆਦ ਖਤਮ ਹੋਣ 'ਤੇ ਬੁੱਧਵਾਰ ਨੂੰ ਹੇਠਲੀ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਸੀ. ਬੀ. ਆਈ. ਨੇ ਆਈ. ਐੱਨ. ਐਕਸ. ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ 21 ਅਗਸਤ ਨੂੰ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ। ਸੀ ਬੀ ਆਈ ਨੇ ਇਹ ਮਾਮਲਾ 15 ਮਈ 2017 ਨੂੰ ਦਰਜ ਕੀਤਾ ਸੀ। ਇਹ ਮਾਮਲਾ ਚਿਦਾਂਬਰਮ ਦੇ ਵਿੱਤ ਮੰਤਰੀ ਰਹਿੰਦੇ ਹੋਏ 2007 'ਚ ਵਿਦੇਸ਼ਾਂ ਨਾਲ 305 ਕਰੋੜ ਰੁਪਏ ਦੀ ਫੰਡ ਲਾਭ ਹਾਸਲ ਕਰਨ ਲਈ ਆਈ. ਐੱਨ. ਐਕਸ ਮੀਡੀਆ ਸਮੂਹ ਨੂੰ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਬੋਰਡ (ਐੱਫ. ਆਈ. ਪੀ. ਬੀ.) ਦੀ ਮਨਜ਼ੂਰੀ ਦੇਣ 'ਚ ਕਥਿਤ ਅਨਿਯਮਿਤਤਾ ਨਾਲ ਜੁੜਿਆ ਹੈ।


Iqbalkaur

Content Editor

Related News