ਜਾਣੋ PM ਮੋਦੀ ਨੇ ਚੰਡੀਗੜ੍ਹ ’ਚ ਛੋਲੇ-ਭਟੂਰੇ ਵੇਚਣ ਵਾਲੇ ਸ਼ਖਸ ਦੀ ਕਿਉਂ ਕੀਤੀ ਤਾਰੀਫ਼

Sunday, Jul 25, 2021 - 03:49 PM (IST)

ਜਾਣੋ PM ਮੋਦੀ ਨੇ ਚੰਡੀਗੜ੍ਹ ’ਚ ਛੋਲੇ-ਭਟੂਰੇ ਵੇਚਣ ਵਾਲੇ ਸ਼ਖਸ ਦੀ ਕਿਉਂ ਕੀਤੀ ਤਾਰੀਫ਼

ਨਵੀਂ ਦਿੱਲੀ— ਦੇਸ਼ ਭਰ ਦੀਆਂ ਸਰਕਾਰਾਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਹਰ ਤਰ੍ਹਾਂ ਪ੍ਰੇਰਿਤ ਕਰ ਰਹੀ ਹੈ। ਉੱਥੇ ਹੀ ਕਈ ਅਜਿਹੇ ਲੋਕ ਵੀ ਹਨ, ਜੋ ਆਪਣੇ ਪੱਧਰ ਤੋਂ ਇਸ ਲਈ ਜਾਗਰੂਕਤਾ ਫੈਲਾਉਣ ’ਚ ਜੁੱਟੇ ਹਨ। ਚੰਡੀਗੜ੍ਹ ’ਚ ਸੜਕ ਕੰਢੇ ਰੇਹੜੀ ਲਾ ਕੇ ਛੋਲੇ-ਭਟੂਰੇ ਲਾਉਣ ਵਾਲਾ ਸ਼ਖਸ ਅਨੋਖੇ ਅੰਦਾਜ਼ ਵਿਚ ਵੈਕਸੀਨ ਲਗਵਾਉਣ ਵਾਲਿਆਂ ਦੀ ਹੌਂਸਲਾ ਅਫ਼ਜ਼ਾਈ ਕਰ ਰਿਹਾ ਹੈ। ਦਰਅਸਲ ਸੰਜੇ ਰਾਣਾ ਵੈਕਸੀਨ ਲਗਵਾਉਣ ਵਾਲੇ ਲੋਕਾਂ ਨੂੰ ਮੁਫ਼ਤ ਵਿਚ ਛੋਲੇ-ਭਟੂਰੇ ਖੁਆਉਂਦੇ ਹਨ। 

ਇਹ ਵੀ ਪੜ੍ਹੋ: ਮਨ ਕੀ ਬਾਤ: PM ਮੋਦੀ ਬੋਲੇ - ਕਾਰਗਿਲ ਦੇ ਵੀਰਾਂ ਨੂੰ ਨਮਨ ਕਰੋ, 15 ਅਗਸਤ ਨੂੰ ਰਾਸ਼ਟਰ ਗੀਤ ਗਾਓ

PunjabKesari

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ ਟੀਕਾ ਲਗਵਾਉਣ ਵਾਲਿਆਂ ਨੂੰ ਮੁਫ਼ਤ ਛੋਲੇ ਭਟੂਰ ਖੁਆਉਣ ਵਾਲੇ ਫੂਡ ਸਟਾਲ ਚਲਾਉਣ ਵਾਲੇ ਸੰਜੇ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਚੰਡੀਗੜ੍ਹ ਸ਼ਹਿਰ ਦੀ ਖੂਬਸੂਰਤੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ ’ਚ, ਮੈਂ ਵੀ ਕੁਝ ਸਾਲਾਂ ਤੱਕ ਰਹਿ ਚੁੱਕਾ ਹਾਂ। ਇਹ ਬਹੁਤ ਖੁਸ਼ਮਿਜਾਜ਼ ਅਤੇ ਖੂਬਸੂਰਤ ਸ਼ਹਿਰ ਹੈ। ਇੱਥੇ ਰਹਿਣ ਵਾਲੇ ਲੋਕ ਵੀ ਦਿਲਦਾਰ ਹਨ। ਜੇਕਰ ਤੁਸੀਂ ਖਾਣ ਦੇ ਸ਼ੌਂਕੀਨ ਹੋ, ਤਾਂ ਇੱਥੇ ਤੁਹਾਨੂੰ ਹੋਰ ਆਨੰਦ ਆਵੇਗਾ। 

ਇਹ ਵੀ ਪੜ੍ਹੋ: ‘ਕਿਸਾਨ ਸੰਸਦ’ ਬੇਤੁਕੀ, ਅੰਦੋਲਨ ਨਹੀਂ ਗੱਲਬਾਤ ਰਾਹੀਂ ਹੀ ਨਿਕਲੇਗਾ ਹੱਲ : ਤੋਮਰ

 

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸੇ ਚੰਡੀਗੜ੍ਹ ਦੇ ਸੈਕਟਰ-29 ਵਿਚ ਸੰਜੇ ਰਾਣਾ ਜੀ ਫੂਡ ਸਟਾਲ ‘ਆਈਡੀਆ’ ਚਲਾਉਂਦੇ ਹਨ ਅਤੇ ਸਾਈਕਲ ’ਤੇ ਛੋਲੇ ਭਟੂਰੇ ਵੇਚਦੇ ਹਨ। ਇਕ ਦਿਨ ਉਨ੍ਹਾਂ ਦੀ ਬੇਟੀ ਰਿਧਿਮਾ ਅਤੇ ਭਤੀਜੀ ਰਿਆ ਇਕ ਆਈਡੀਆ (ਵਿਚਾਰ) ਨਾਲ ਉਨ੍ਹਾਂ ਕੋਲ ਆਈਆਂ। ਦੋਹਾਂ ਨੇ ਉਨ੍ਹਾਂ ਨੂੰ ਕੋਵਿਡ ਟੀਕਾ ਲਗਵਾਉਣ ਵਾਲਿਆਂ ਨੂੰ ਮੁਫ਼ਤ ਵਿਚ ਛੋਲੇ ਭਟੂਰੇ ਖੁਆਉਣ ਨੂੰ ਕਿਹਾ। ਉਹ ਇਸ ਲਈ ਖੁਸ਼ੀ-ਖੁਸ਼ੀ ਤਿਆਰ ਹੋ ਗਏ, ਉਨ੍ਹਾਂ ਨੇ ਤੁਰੰਤ ਇਹ ਚੰਗੀ ਅਤੇ ਨੇਕ ਕੋਸ਼ਿਸ਼ ਸ਼ੁਰੂ ਵੀ ਕਰ ਦਿੱਤੀ। 

ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਦੀ ਸਰਕਾਰ ਨੂੰ ਚਿਤਾਵਨੀ- ‘ਕਿਸਾਨ ਸਬਕ ਸਿਖਾਉਣਾ ਵੀ ਜਾਣਦਾ ਹੈ’

PunjabKesari


ਸੰਜੇ ਰਾਣਾ ਜੀ ਦੇ ਛੋਲੇ ਭਟੂਰੇ ਮੁਫ਼ਤ ਵਿਚ ਖਾਣ ਲਈ ਤੁਹਾਨੂੰ ਦਿਖਾਉਣਾ ਪਵੇਗਾ ਕਿ ਤੁਸੀਂ ਉਸੇ ਦਿਨ ਟੀਕਾ ਲਗਵਾਇਆ ਹੈ। ਟੀਕੇ ਦਾ ਸੰਦੇਸ਼ ਦਿਖਾਉਂਦੇ ਹੋਏ ਉਹ ਤੁਹਾਨੂੰ ਸੁਆਦੀ ਛੋਲੇ ਭਟੂਰੇ ਦੇਣਗੇ। ਕਹਿੰਦੇ ਹਨ ਕਿ ਸਮਾਜ ਦੀ ਭਲਾਈ ਦੇ ਕੰਮ ਲਈ ਪੈਸੇ ਤੋਂ ਜ਼ਿਆਦਾ ਸੇਵਾ ਭਾਵਨਾ, ਜ਼ਿੰਮੇਵਾਰੀ ਦੀ ਭਾਵਨਾ ਵੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਸਾਡੇ ਸੰਜੇ ਭਰਾ ਇਸ ਗੱਲ ਨੂੰ ਸਾਬਤ ਕਰ ਰਹੇ ਹਨ। 


author

Tanu

Content Editor

Related News