ਛੱਤੀਸਗੜ੍ਹ : ਨਕਸਲੀਆਂ ਨਾਲ ਮੁਕਾਬਲੇ ''ਚ CRPF ਦਾ ਇਕ ਜਵਾਨ ਸ਼ਹੀਦ
Thursday, Nov 07, 2019 - 10:42 AM (IST)

ਬੀਜਾਪੁਰ— ਛੱਤੀਸਗੜ੍ਹ ਦੇ ਬੀਜਾਪੁਰ 'ਚ ਵੀਰਵਾਰ ਨੂੰ ਨਕਸਲੀਆਂ ਨਾਲ ਹੋਏ ਮੁਕਾਬਲੇ 'ਚ ਸੀ.ਆਰ.ਪੀ.ਐੱਫ. ਦਾ ਇਕ ਜਵਾਨ ਸ਼ਹੀਦ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁਕਾਬਲਾ ਬੀਜਾਪੁਰ ਜ਼ਿਲੇ ਦੇ ਤੋਂਗੁਡਾ-ਪਾਮੇੜ ਇਲਾਕੇ 'ਚ ਤੜਕੇ 4 ਵਜੇ ਹੋਇਆ। ਉਨ੍ਹਾਂ ਨੇ ਦੱਸਿਆ ਕਿ ਸ਼ਹੀਦ ਜਵਾਨ ਕਾਮਤਾ ਪ੍ਰਸਾਦ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੀ 151ਵੀਂ ਬਟਾਲੀਅਨ ਤੋਂ ਸੀ।
ਉਸ ਦਾ ਦਲ, ਫੋਰਸ ਦੀ ਕਮਾਂਡੋ ਇਕਾਈ 'ਕੋਬਰਾ' ਅਤੇ ਰਾਜ ਪੁਲਸ ਜੰਗਲਾਂ 'ਚ ਮੁਹਿੰਮ ਚੱਲਾ ਰਹੇ ਸਨ, ਉਦੋਂ ਇਹ ਮੁਕਾਬਲਾ ਹੋਇਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਨਕਸਲੀਆਂ ਨਾਲ ਮੁਕਾਬਲੇ 'ਚ ਕਾਮਤਾ ਪ੍ਰਸਾਦ ਗੋਲੀ ਲੱਗਣ ਨਾਲ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੇ ਬਾਅਦ 'ਚ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ 'ਚ ਕੁਝ ਮਾਓਵਾਦੀਆਂ ਦੇ ਮਾਰੇ ਜਾਣ ਦਾ ਵੀ ਖਦਸ਼ਾ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਫੋਰਸ ਤਲਾਸ਼ ਮੁਹਿੰਮ ਚੱਲਾ ਰਹੀ ਹੈ।