ਨਕਸਲੀ ਹਮਲਾ: ਸਿੱਖ ਜਵਾਨ ਦੇ ਲੱਗੀ ਹੋਈ ਸੀ ਗੋਲ਼ੀ ਫੇਰ ਵੀ ਪੱਗ ਉਤਾਰ ਕੇ ਸਾਥੀ ਦੇ ਜ਼ਖ਼ਮਾਂ ''ਤੇ ਬੰਨ੍ਹ ਬਚਾਈ ਜਾਨ

Tuesday, Apr 06, 2021 - 12:02 PM (IST)

ਨਕਸਲੀ ਹਮਲਾ: ਸਿੱਖ ਜਵਾਨ ਦੇ ਲੱਗੀ ਹੋਈ ਸੀ ਗੋਲ਼ੀ ਫੇਰ ਵੀ ਪੱਗ ਉਤਾਰ ਕੇ ਸਾਥੀ ਦੇ ਜ਼ਖ਼ਮਾਂ ''ਤੇ ਬੰਨ੍ਹ ਬਚਾਈ ਜਾਨ

ਬੀਜਾਪੁਰ- ਛੱਤੀਸਗੜ੍ਹ ਦੇ ਬੀਜਾਪੁਰ 'ਚ ਸ਼ਨੀਵਾਰ ਨੂੰ ਸੁਰੱਖਿਆ ਫ਼ੋਰਸਾਂ ਅਤੇ ਨਕਸਲੀਆਂ ਵਿਚਾਲੇ ਹੋਏ ਮੁਕਾਬਲੇ 'ਚ ਲਗਭਗ 2 ਦਰਜਨ ਜਵਾਨ ਸ਼ਹੀਦ ਹੋ ਗਏ। ਮੁਕਾਬਲੇ 'ਚ 31 ਜਵਾਨ ਜ਼ਖਮੀ ਵੀ ਹੋਏ ਹਨ। ਲਾਪਤਾ ਜਵਾਨਾਂ ਨੂੰ ਏਅਰਫੋਰਸ ਦੀ ਮਦਦ ਨਾਲ ਰੈਸਕਿਊ ਕਰ ਲਿਆ ਗਿਆ ਹੈ। ਹੁਣ ਉਸ ਭਿਆਨਕ ਮੁਕਾਬਲੇ ਨਾਲ ਜੁੜੀ ਇਕ ਤਸਵੀਰ ਸਾਹਮਣੇ ਆਈ ਹੈ। ਇਸ ਹਮਲੇ ਦੌਰਾਨ ਜ਼ਖਮੀ ਹੋਏ ਇਕ ਸਿੱਖ ਜਵਾਨ ਨੇ ਆਪਣੇ ਜ਼ਖਮੀ ਸਾਥੀ ਦਾ ਖੂਨ ਰੋਕਣ ਲਈ ਆਪਣੀ ਪੱਗੜੀ ਉਸ ਦੇ ਜ਼ਖਮਾਂ 'ਤੇ ਬੰਨ੍ਹ ਦਿੱਤੀ।

ਇਹ ਵੀ ਪੜ੍ਹੋ : ਬੀਜਾਪੁਰ: ਨਕਸਲੀਆਂ ਨਾਲ ਮੁਕਾਬਲੇ ’ਚ 22 ਜਵਾਨ ਸ਼ਹੀਦ, ਰਾਕੇਟ ਲਾਂਚਰ ਨਾਲ ਕੀਤਾ ਸੀ ਹਮਲਾ

PunjabKesari

ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਆਰ.ਕੇ. ਵਿਜ ਨੇ ਸੋਮਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇਕ ਟਵੀਟ ਕੀਤਾ। ਉਨ੍ਹਾਂ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ ਕਮਾਂਡੋ ਬਟਾਲੀਅਨ ਦੇ ਇਕ ਸਿੱਖ ਜਵਾਨ ਨੇ ਆਪਣੇ ਸਾਥੀ ਦੇ ਜ਼ਖਮਾਂ 'ਤੇ ਆਪਣੀ ਪੱਗੜੀ ਉਤਾਰ ਕੇ ਬੰਨ੍ਹ ਦਿੱਤੀ। ਜਵਾਨ ਨੂੰ ਨਕਸਲੀ ਹਮਲੇ 'ਚ ਗੋਲੀ ਲੱਗੀ ਸੀ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਸਿੱਖ ਜਵਾਨ ਨੂੰ ਵੀ ਇਸ ਹਮਲੇ 'ਚ ਗੋਲੀ ਲੱਗੀ ਸੀ। ਵਿਜ ਨੇ ਟਵੀਟ ਕੀਤਾ ਅਤੇ ਕਿਹਾ,''ਸਿੱਖ ਜਵਾਨ ਦੇ ਜਜ਼ਬੇ ਨੂੰ ਮੇਰਾ ਸਲਾਮ।''

ਇਹ ਵੀ ਪੜ੍ਹੋ : 20 ਸਾਲਾਂ ’ਚ 10 ਹਜ਼ਾਰ ਨਕਸਲੀ ਵਾਰਦਾਤਾਂ, 2021 ’ਚ ਵੱਡੀਆਂ ਵਾਰਦਾਤਾਂ ਦੀ ਧਮਕੀ

ਪੁਲਸ ਅਧਿਕਾਰੀ ਨੇ ਦੱਸਿਆ ਕਿ ਨਕਸਲੀ ਹਮਲੇ 'ਚ ਜ਼ਖਮੀ ਦੋਵੇਂ ਜਵਾਨਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਦੋਹਾਂ ਦੀ ਹਾਲਤ ਸਥਿਰ ਹੈ। ਪੁਲਸ ਅਧਿਕਾਰੀ ਨੇ ਉਸ ਸਮੇਂ ਦੀ ਫ਼ੋਟੋ ਵੀ ਸਾਂਝੀ ਕੀਤੀ ਹੈ। ਸ਼ਨੀਵਾਰ ਨੂੰ ਛੱਤੀਸਗੜ੍ਹ ਦੇ ਬਸਤਰ ਖੇਤਰ 'ਚ ਨਕਸਲੀਆਂ ਨਾਲ ਸੁਕਮਾ ਅਤੇ ਬੀਜਾਪੁਰ ਜ਼ਿਲ੍ਹਿਆਂ ਦੀ ਸਰਹੱਦ 'ਤੇ ਨਕਸਲੀਆਂ ਨੇ ਗੋਲੀਬਾਰੀ ਕੀਤੀ। ਜਿਸ 'ਚ 22 ਸੁਰੱਖਿਆ ਕਰਮੀ ਮਾਰੇ ਗਏ ਅਤੇ 31 ਹੋਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ : ਛੱਤੀਸਗੜ੍ਹ ਨਕਸਲੀ ਹਮਲਾ: ਜਵਾਨਾਂ ਦੀਆਂ ਲਾਸ਼ਾਂ ਤੋਂ ਕੱਪੜੇ ਤੇ ਬੂਟ ਉਤਾਰ ਕੇ ਲੈ ਗਏ 'ਨਕਸਲੀ'

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News