ਛੱਤੀਸਗੜ੍ਹ : ਸਾਬਕਾ ਸੀ.ਐੱਮ. ਅਜੀਤ ਜੋਗੀ ਦਾ ਬੇਟਾ ਅਮਿਤ ਜੋਗੀ ਗ੍ਰਿਫਤਾਰ

Tuesday, Sep 03, 2019 - 11:47 AM (IST)

ਛੱਤੀਸਗੜ੍ਹ : ਸਾਬਕਾ ਸੀ.ਐੱਮ. ਅਜੀਤ ਜੋਗੀ ਦਾ ਬੇਟਾ ਅਮਿਤ ਜੋਗੀ ਗ੍ਰਿਫਤਾਰ

ਰਾਏਪੁਰ— ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਅਜੀਤ ਜੋਗੀ ਦੇ ਬੇਟੇ ਅਮਿਤ ਜੋਗੀ ਨੂੰ ਪੁਲਸ ਨੇ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ। ਅਮਿਤ ਜੋਗੀ ਨੂੰ ਉਨ੍ਹਾਂ ਦੇ ਬਿਲਾਸਪੁਰ ਘਰ ਤੋਂ ਹਿਰਾਸਤ 'ਚ ਲਿਆ ਗਿਆ। ਇਸ ਦੌਰਾਨ ਜੋਗੀ ਦੇ ਬੰਗਲੇ 'ਤੇ ਭਾਰੀ ਗਿਣਤੀ 'ਚ ਉਨ੍ਹਾਂ ਦੇ ਸਮਰਥਕ ਵੀ ਮੌਜੂਦ ਰਹੇ। ਸਮਰਥਕਾਂ ਨੇ ਪੁਲਸ ਅਤੇ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਦਰਅਸਲ ਅਮਿਤ ਜੋਗੀ ਜਦੋਂ ਵਿਧਾਇਕ ਸਨ ਤਾਂ 3 ਫਰਵਰੀ 2018 ਨੂੰ ਉਨ੍ਹਾਂ ਵਿਰੁੱਧ ਗੋਰੇਲਾ ਥਾਣੇ 'ਚ ਧਾਰਾ 420 ਦੇ ਅਧੀਨ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ 2013 'ਚ ਮਰਵਾਹੀ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੀ ਉਮੀਦਵਾਰ ਰਹੀ ਸਮੀਰਾ ਪੈਕਰਾ ਨੇ ਦਰਜ ਕਰਵਾਇਆ ਸੀ।PunjabKesari
ਸਹੁੰ ਪੱਤਰ 'ਚ ਜਨਮ ਸਥਾਨ ਦੱਸਿਆ ਸੀ ਗਲਤ
ਸ਼ਿਕਾਇਤ ਅਨੁਸਾਰ ਅਮਿਤ ਜੋਗੀ ਨੇ ਸਹੁੰ ਪੱਤਰ 'ਚ ਆਪਣਾ ਜਨਮ ਸਥਾਨ ਗਲਤ ਦੱਸਿਆ ਸੀ। ਅਮਿਤ ਜੋਗੀ ਵਿਰੁੱਧ ਗੋਰੇਲਾ ਥਾਣੇ 'ਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਸੀ। ਚੋਣਾਂ ਹਾਰਨ ਤੋਂ ਬਾਅਦ ਸਮੀਨਾ ਪੈਕਰਾ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰ ਕੇ ਅਮਿਤ ਜੋਗੀ ਦੀ ਜਾਤੀ ਅਤੇ ਜਨਮ ਤਾਰੀਕ ਨੂੰ ਚੁਣੌਤੀ ਦਿੱਤੀ ਸੀ। ਜਿਸ 'ਤੇ ਹਾਈ ਕੋਰਟ ਨੇ 4 ਦਿਨ ਪਹਿਲਾਂ ਹੀ ਫੈਸਲਾ ਦਿੱਤਾ ਕਿ ਛੱਤੀਸਗੜ੍ਹ ਵਿਧਾਨ ਸਭਾ ਦਾ ਸੈਸ਼ਨ ਖਤਮ ਹੋ ਚੁਕਿਆ ਹੈ। ਇਸ ਲਈ ਹੁਣ ਇਸ ਪਟੀਸ਼ਨ ਨੂੰ ਖਾਰਜ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਸਮੀਰਾ ਗੋਰੇਲਾ ਥਾਣੇ 'ਚ ਜਾ ਕੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ 'ਚ ਉਨ੍ਹਾਂ ਨੇ ਕਿਹਾ ਕਿ ਅਮਿਤ ਜੋਗੀ ਨੇ ਚੋਣਾਂ ਦੌਰਾਨ ਦਿੱਤੇ ਗਏ ਸਹੁੰ ਪੱਤਰ 'ਚ ਆਪਣਾ ਜਨਮ ਸਾਲ 1978 'ਚ ਪਿੰਡ ਪੰਚਾਇਤ ਸਾਰਬਹਰਾ ਗੋਰੇਲਾ 'ਚ ਹੋਣਾ ਦੱਸਿਆ, ਜਦੋਂ ਕਿ ਉਨ੍ਹਾਂ ਦਾ ਜਨਮ 1977 'ਚ ਡਗਲਾਸ ਨਾਮੀ ਸਥਾਨ ਅਮਰੀਕਾ ਦੇ ਟੈਕਸਾਸ 'ਚ ਹੋਇਆ।


author

DIsha

Content Editor

Related News