ਛੱਤੀਸਗੜ: ਸੁਰੱਖਿਆ ਬਲਾਂ ਵੱਲੋਂ ਨਕਸਲੀਆਂ ਦਾ ਕੈਂਪ ਤਬਾਹ, 9 ਗ੍ਰਿਫਤਾਰ

Friday, Nov 30, 2018 - 12:53 PM (IST)

ਰਾਏਪੁਰ-ਕਈ ਦਿਨਾਂ ਤੋਂ ਲਗਾਤਾਰ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਹਮਲਿਆਂ ਤੋਂ ਬਾਅਦ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਨਕਸਲੀ ਹਮਲਿਆਂ ਤੋਂ ਬਾਅਦ ਜਵਾਨਾਂ ਨੇ 9 ਨਕਸਲੀਆਂ ਨੂੰ ਗ੍ਰਿਫਤਾਰ ਕਰ ਲਿਆ। ਨਕਸਲੀ ਕੈਂਪ ਨੂੰ ਢਾਹ ਦਿੱਤਾ ਗਿਆ।

ਨਕਸਲੀਆਂ ਦੇ ਕੈਂਪ ਤੋਂ ਭਾਰੀ ਮਾਤਰਾ 'ਚ ਅਸਲਾ ਬਾਰੂਦ ਅਤੇ ਕਈ ਹਥਿਆਰ ਬਰਾਮਦ ਕੀਤੇ ਗਏ। ਰਿਪੋਰਟ ਮੁਤਾਬਕ ਦੰਤੇਵਾੜਾ ਤੋਂ 8 ਅਤੇ ਸੁਕਮਾ ਤੋਂ 1 ਨਕਸਲੀ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਨਕਸਲੀ ਨੂੰ ਜਵਾਨਾਂ ਨੇ ਅਰਨਪੁਰ ਦੇ ਜਬੇਲੀ ਪਿੰਡ ਤੋਂ ਫੜਿਆ ਹੈ। ਵੀਰਵਾਰ ਸ਼ਾਮ ਨੂੰ ਦੰਤੇਵਾੜਾ ਅਤੇ ਸੁਕਮਾ 'ਚ ਨਕਸਲੀਆਂ ਅਤੇ ਸੁਰੱਖਿਆਬਲਾਂ 'ਚ ਮੁੱਠਭੇੜ ਸ਼ੁਰੂ ਹੋ ਗਈ ਹੈ। ਇਸ 'ਚ ਸੁਰੱਖਿਆ ਬਲਾਂ ਨੇ ਇਕ ਨਕਸਲੀ ਨੂੰ ਮਾਰ ਦਿੱਤਾ।

ਵੀਰਵਾਰ ਨੂੰ ਡੀ. ਆਰ. ਜੀ. ਅਤੇ ਐੱਸ. ਟੀ. ਐੱਫ. ਦੀ ਟੀਮ 'ਤੇ ਨਕਸਲੀਆਂ ਵੱਲੋਂ ਗੋਲੀਬਾਰੀ ਸ਼ੁਰੂ ਕੀਤੀ ਗਈ ਅਤੇ ਇਸ ਦਾ ਸੁਰੱਖਿਆ ਬਲਾਂ ਨੇ ਮੂੰਹ ਤੋੜ ਜਵਾਬ ਦਿੱਤਾ, ਜਿਸ 'ਚ ਪਹਿਲਾਂ 1 ਤੋਂ ਬਾਅਦ 'ਚ ਕੁੱਲ 9 ਨਕਸਲੀ ਢੇਰ ਕੀਤੇ ਗਏ। ਕਈ ਦਿਨਾਂ ਤੋਂ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਇਲਾਕਿਆਂ ਤੋਂ ਹਮਲੇ ਦੀ ਖਬਰ ਆ ਰਹੀ ਸੀ। 27 ਨਵੰਬਰ ਨੂੰ ਵੀ ਸੁਕਮਾ ਦੇ ਬੁਰਕਾਪਾਲ ਇਲਾਕੇ 'ਚ ਹਮਲਾ ਹੋਇਆ ਸੀ। ਜਦੋਂ ਡੀ. ਆਰ. ਜੀ. ਦੇ ਜਵਾਨ ਸਰਚ ਅਪ੍ਰੇਸ਼ਨ 'ਤੇ ਨਿਕਲੇ ਤਾਂ ਨਕਸਲੀਆਂ ਨੇ ਆਈ. ਈ. ਡੀ. ਬਲਾਸਟ ਕਰ ਦਿੱਤਾ। ਇਸ ਹਮਲੇ 'ਚ 1 ਜਵਾਨ ਜ਼ਖਮੀ ਹੋ ਗਿਆ।


Iqbalkaur

Content Editor

Related News