ਛੱਤੀਸਗੜ੍ਹ : ਬਾਰੂਦੀ ਸੁਰੰਗ ''ਚ ਧਮਾਕਾ, ਸੀ.ਆਰ.ਪੀ.ਐੱਫ. ਦੇ 5 ਜਵਾਨ ਜ਼ਖ਼ਮੀ

11/29/2020 12:51:34 AM

ਰਾਇਪੁਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਬਾਰੂਦੀ ਸੁਰੰਗ 'ਚ ਹੋਏ ਧਮਾਕੇ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਪੰਜ ਜਵਾਨ ਜ਼ਖ਼ਮੀ ਹੋ ਗਏ ਹਨ। ਬਸਤਰ ਜ਼ਿਲ੍ਹੇ ਦੇ ਪੁਲਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਤਾੜਮੇਟਲਾ ਪਿੰਡ ਦੇ ਕਰੀਬ ਬਾਰੂਦੀ ਸੁਰੰਗ 'ਚ ਹੋਏ ਧਮਾਕੇ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਕੋਬਰਾ ਬਟਾਲੀਅਨ ਦੇ ਪੰਜ ਜਵਾਨ ਜ਼ਖ਼ਮੀ ਹੋ ਗਏ ਹਨ।
ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਗ੍ਰਹਿ ਮੰਤਰੀ ਸ਼ਾਹ ਨੂੰ ਮਿਲੇ ਮੁੱਖ ਮੰਤਰੀ ਮਨੋਹਰ ਲਾਲ 

ਸੁੰਦਰਰਾਜ ਨੇ ਦੱਸਿਆ ਕਿ ਸੀ.ਆਰ.ਪੀ.ਐੱਫ. ਦੇ 206 ਕੋਬਰਾ ਬਟਾਲੀਅਨ ਦੇ ਜਵਾਨਾਂ ਨੂੰ ਗਸਤ 'ਚ ਰਵਾਨਾ ਕੀਤਾ ਗਿਆ ਸੀ। ਜਵਾਨ ਅੱਜ ਦੇਰ ਸ਼ਾਮ ਜਦੋਂ ਤਾੜਮੇਟਲਾ ਪਿੰਡ ਦੇ ਕਰੀਬ ਜੰਗਲ 'ਚ ਸਨ ਉਦੋਂ ਨਕਸਲੀਆਂ ਨੇ ਬਾਰੂਦੀ ਸੁਰੰਗ 'ਚ ਧਮਾਕਾ ਕਰ ਦਿੱਤਾ। ਇਸ ਘਟਨਾ 'ਚ ਪੰਜ ਜਵਾਨ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਜਵਾਨਾਂ ਨੂੰ ਜੰਗਲ ਤੋਂ ਬਾਹਰ ਕੱਢਿਆ ਜਾ ਰਿਹਾ ਹੈ। ਦੂਜੇ ਪਾਸੇ ਸੀ.ਆਰ.ਪੀ.ਐੱਫ. ਦੇ ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਜਵਾਨਾਂ 'ਚੋਂ ਇੱਕ ਦੀ ਹਾਲਤ ਗੰਭੀਰ ਹੈ। ਇਸ ਸੰਬੰਧ 'ਚ ਜ਼ਿਆਦਾ ਜਾਣਕਾਰੀ ਲਈ ਜਾ ਰਹੀ ਹੈ।


Inder Prajapati

Content Editor

Related News