ਬਾਬਾ ਰਾਮਦੇਵ ਦੀਆਂ ਵਧੀਆਂ ਮੁਸ਼ਕਲਾਂ, ਇਕ ਹੋਰ ਮਾਮਲਾ ਹੋਇਆ ਦਰਜ

Thursday, Jun 17, 2021 - 04:51 PM (IST)

ਬਾਬਾ ਰਾਮਦੇਵ ਦੀਆਂ ਵਧੀਆਂ ਮੁਸ਼ਕਲਾਂ, ਇਕ ਹੋਰ ਮਾਮਲਾ ਹੋਇਆ ਦਰਜ

ਰਾਏਪੁਰ- ਛੱਤੀਸਗੜ੍ਹ ਦੇ ਰਾਏਪੁਰ ਜ਼ਿਲ੍ਹੇ ਦੀ ਪੁਲਸ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਹੁਦਾ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਯੋਗ ਗੁਰੂ ਰਾਮਦੇਵ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਰਾਏਪੁਰ ਜ਼ਿਲ੍ਹੇ ਦੇ ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਦੱਸਿਆ ਕਿ ਸ਼ਹਿਰ ਦੇ ਸਿਵਲ ਲਾਈਨ ਥਾਣੇ 'ਚ ਪੁਲਸ ਨੇ ਰਾਮਦੇਵ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਅਹੁਦਾ ਅਧਿਕਾਰੀ ਡਾਕਟਰ ਰਾਕੇਸ਼ ਗੁਪਤਾ (ਪ੍ਰਧਾਨ ਹਸਪਤਾਲ ਬੋਰਡ) ਅਤੇ ਹੋਰ ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਗੁਪਤਾ ਅਤੇ ਹੋਰ ਅਹੁਦਾ ਅਧਿਕਾਰੀਆਂ ਨੇ ਬੀਤੇ 26 ਮਈ ਨੂੰ ਰਾਮਦੇਵ ਵਲੋਂ ਮੈਡੀਕਲ ਭਾਈਚਾਰੇ ਅਤੇ ਕੋਰੋਨਾ ਸੰਕਰਮਣ ਕਾਲ ਦੌਰਾਨ ਦਵਾਈਆਂ ਬਾਰੇ ਕਥਿਤ ਤੌਰ 'ਤੇ ਗਲਤ ਪ੍ਰਚਾਰ, ਕੇਂਦਰੀ ਮਹਾਮਾਰੀ ਐਕਟ ਦਾ ਉਲੰਘਣ, ਆਮ ਜਨਤਾ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਲੋਕਾਂ ਦੀ ਜਾਨ-ਮਾਲ ਨੂੰ ਖ਼ਤਰੇ 'ਚ ਪਾਉਣ ਦੇ ਸੰਬੰਧ 'ਚ ਸ਼ਿਕਾਇਤ ਕੀਤੀ ਸੀ। ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤ 'ਚ ਗੁਪਤਾ ਨੇ ਦੋਸ਼ ਲਗਾਇਆ ਹੈ ਕਿ ਪਿਛਲੇ ਦਿਨੀਂ ਰਾਮਦੇਵ ਵਲੋਂ ਭਾਰਤ ਦੇਸ਼ ਦੇ ਪੂਰੇ ਮੈਡੀਕਲ ਭਾਈਚਾਰੇ, ਭਾਰਤੀ ਸ਼ਾਸਨ ਅਤੇ ਇੰਡੀਅਨ ਕਾਊਂਸਿਲ ਆਫ਼ ਮੈਡੀਕਲ ਰਿਸਰਚ ਸਮੇਤ ਵੱਖ-ਵੱਖ ਮੋਹਰੀ ਸੰਸਥਾਵਾਂ ਵਲੋਂ ਨਿਰਦੇਸ਼ਿਤ ਅਤੇ ਕਰੀਬ ਪਿਛਲੇ ਸਵਾ ਸਾਲ ਤੋਂ ਵੀ ਜ਼ਿਆਦਾ ਤੋਂ ਪ੍ਰਯੋਗ ਕੀਤੀ ਜਾ ਰਹੀ ਕੋਰੋਨਾ ਸੰਕਰਮਣ ਦੀਆਂ ਦਵਾਈਆਂ ਬਾਰੇ ਗਲਤ ਪ੍ਰਚਾਰ ਅਤੇ ਧਮਕੀ ਵਾਲੇ ਬਿਆਨ ਨਾਲ ਭਰਿਆ ਵੀਡੀਓ ਸੋਸ਼ਲ ਮੀਡੀਆ 'ਚ ਪ੍ਰਚਾਰਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਦੱਸਿਆ ਕਿ ਸ਼ਿਕਾਇਤ 'ਚ ਦੋਸ਼ ਲਗਾਇਆ ਹੈ ਕਿ ਰਾਮਦੇਵ ਦੀ ਭੜਕਾਊ ਜਾਣਕਾਰੀ ਕਾਰਨ ਆਧੁਨਿਕ ਮੈਡੀਕਲ ਢੰਗ ਦੀ ਵਰਤੋਂ ਤੋਂ 90 ਫੀਸਦੀ ਤੋਂ ਵੱਧ ਠੀਕ ਹੋ ਰਹੇ ਮਰੀਜ਼ ਸ਼ੱਕ ਦੀ ਸਥਿਤੀ 'ਚ ਆ ਜਾਣਗੇ ਅਤੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਜਾਵੇਗਾ। ਇਸ ਨਾਲ ਨਾ ਸਿਰਫ਼ ਪੂਰਾ ਮੈਡੀਕਲ ਪੈਰਾ-ਮੈਡੀਕਲ ਵਰਗ ਪਰੇਸ਼ਾਨ ਹੈ ਸਗੋਂ ਦੇਸ਼ 'ਚ ਉਲਟ ਸਥਿਤੀਆਂ 'ਚ ਸੰਘਰਸ਼ ਕਰਨ 'ਚ ਨਿਰਾਸ਼ ਵੀ ਹੋ ਰਿਹਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗੁਪਤਾ ਅਤੇ ਐਸੋਸੀਏਸ਼ਨ ਦੇ ਹੋਰ ਅਹੁਦਾ ਅਧਿਕਾਰੀਆਂ ਦੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਪੁਲਸ ਨੇ ਰਾਮਦੇਵ ਵਿਰੁੱਧ ਆਈ.ਪੀ.ਸੀ. ਅਤੇ ਆਫ਼ਤ ਪ੍ਰਬੰਧਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਹੈ।


author

DIsha

Content Editor

Related News