ਛਠ ਪੂਜਾ ਦੇ ਪਹਿਲੇ ਦਿਨ ਸ਼ਰਧਾਲੂਆਂ ਨੇ ਪ੍ਰਦੂਸ਼ਿਤ ਯਮੁਨਾ ''ਚ ਕੀਤਾ ਇਸ਼ਨਾਨ

Tuesday, Nov 05, 2024 - 04:50 PM (IST)

ਛਠ ਪੂਜਾ ਦੇ ਪਹਿਲੇ ਦਿਨ ਸ਼ਰਧਾਲੂਆਂ ਨੇ ਪ੍ਰਦੂਸ਼ਿਤ ਯਮੁਨਾ ''ਚ ਕੀਤਾ ਇਸ਼ਨਾਨ

ਨਵੀਂ ਦਿੱਲੀ- ਮੰਗਲਵਾਰ ਨੂੰ ਛਠ ਪੂਜਾ ਦੇ ਪਹਿਲੇ ਦਿਨ ਸ਼ਰਧਾਲੂਆਂ ਨੇ ਯਮੁਨਾ ਨਦੀ 'ਚ ਜ਼ਹਿਰੀਲੇ ਝੱਗ ਦੀਆਂ ਮੋਟੀਆਂ ਪਰਤਾਂ ਦੇ ਬਾਵਜੂਦ ਇਸ 'ਚ ਇਸ਼ਨਾਨ ਕੀਤਾ। ਕਾਲਿੰਦੀ ਕੁੰਜ ਖੇਤਰ 'ਚ ਸ਼ਰਧਾਲੂਆਂ ਨੇ ਪ੍ਰਦੂਸ਼ਿਤ ਨਦੀ 'ਚ ਇਸ਼ਨਾਨ ਕੀਤਾ, ਜਿਸ ਨਾਲ ਸਿਹਤ ਅਤੇ ਸੁਰੱਖਿਆ ਸੰਬੰਧੀ ਚਿੰਤਾਵਾਂ ਪੈਦਾ ਹੋ ਗਈਆਂ। ਛਠ ਸੂਰਜ ਦੇਵ ਦੀ ਪੂਜਾ ਲਈ ਸਮਰਪਿਤ ਹੈ ਅਤੇ ਇਸ ਨੂੰ ਚਾਰ ਦਿਨਾਂ ਦੀ ਸਖ਼ਤ ਰੂਟੀਨ ਨਾਲ ਮਨਾਇਆ ਜਾਂਦਾ ਹੈ। ਪਹਿਲਾ ਦਿਨ, ਜਿਸ ਨੂੰ 'ਨਹਾਏ-ਖਾਏ' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਕ ਸ਼ੁੱਧੀਕਰਨ ਅਨੁਸ਼ਠਾਨ ਹੈ, ਜਿੱਥੇ ਭਗਤ ਇਸ਼ਨਾਨ ਕਰਦੇ ਹਨ, ਨਵੇਂ ਕੱਪੜੇ ਪਹਿਨਦੇ ਹਨ ਅਤੇ 'ਚਨਾ ਦਾਲ' ਅਤੇ 'ਕੱਦੂ ਭਾਤ' ਵਰਗਾ ਪ੍ਰਸਾਦ ਤਿਆਰ ਕਰਦੇ ਹਨ।

PunjabKesari

ਜ਼ਹਿਰੀਲੇ ਝੱਗ ਦੀ ਮੌਜੂਦਗੀ ਯਮੁਨਾ 'ਚ ਪ੍ਰਦੂਸ਼ਣ ਕਾਰਨ ਪੈਦਾ ਚੁਣੌਤੀਆਂ ਨੂੰ ਉਜਾਗਰ ਕਰਦੀ ਹੈ, ਜਿਸ ਨਾਲ ਸ਼ਰਧਾਲੂਆਂ ਲਈ ਸਿਹਤ ਸੰਬੰਧੀ ਚਿੰਤਾਵਾਂ ਵਧ ਜਾਂਦੀਆਂ ਹਨ। ਰਾਸ਼ਟਰੀ ਰਾਜਧਾਨੀ 'ਚ ਛਠ ਪੂਜਾ ਲਈ ਘਾਟਾਂ ਦੀ ਤਿਆਰੀ ਨੂੰ ਲੈ ਕੇ ਸੱਤਾਧਾਰੀ 'ਆਪ' ਅਤੇ ਵਿਰੋਧੀ ਭਾਜਪਾ ਵਿਚਾਲੇ ਕਈ ਦਿਨਾਂ ਤੋਂ ਰਾਜਨੀਤਕ ਲੜਾਈ ਲੜ ਰਹੀ ਹੈ। ਦਿੱਲੀ ਦੇ ਪੂਰਵਾਂਚਲੀ ਭਾਈਚਾਰੇ ਲਈ ਛਠ ਪੂਜਾ ਇਕ ਮਹੱਤਵਪੂਰਨ ਤਿਆਰ ਹੈ, ਜਿਸ 'ਚ ਉੱਤਰ ਪ੍ਰਦੇਸ਼, ਬਿਹਾਰ ਅਤੇ ਝਾਰਖੰਡ ਦੇ ਭੋਜਪੁਰੀ ਭਾਸ਼ੀ ਵਾਸੀ ਸ਼ਾਮਲ ਹਨ। ਇਹ ਭਾਈਚਾਰਾ ਦਿੱਲੀ 'ਚ ਵੋਟਰਾਂ ਦੇ 30-40 ਫ਼ੀਸਦੀ ਦਾ ਪ੍ਰਤੀਨਿਧੀਤੱਵ ਕਰਦਾ ਹੈ, ਜਿੱਥੇ ਅਗਲੇ ਸਾਲ ਦੀ ਸ਼ੁਰੂਆਤ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਦਿੱਲੀ ਸਰਕਾਰ ਨੇ ਵੀ ਛਠ ਪੂਜਾ ਕਾਰਨ 7 ਨਵੰਬਰ ਨੂੰ ਜਨਤਕ ਛੁੱਟੀ ਐਲਾਨ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News