ਛੱਠ ਦੇ ਤਿਉਹਾਰ ਦੌਰਾਨ ਡੁੱਬਣ ਨਾਲ 3 ਦੀ ਮੌਤ
Tuesday, Oct 28, 2025 - 07:56 PM (IST)
ਬਲੀਆ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲੇ ਵਿਚ ਛੱਠ ਤਿਉਹਾਰ ਦੌਰਾਨ ਵੱਖ-ਵੱਖ ਥਾਵਾਂ ’ਤੇ ਡੁੱਬਣ ਨਾਲ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਮੁਤਾਬਕ ਮਹੇਸ਼ ਪਟੇਲ (28) ਨਾਗਰਾ ਥਾਣਾ ਖੇਤਰ ਵਿਚ ਇਕ ਤਾਲਾਬ ਵਿਚ ਪੈਰ ਤਿਲਕਣ ਕਾਰਨ ਡੁੱਬ ਗਿਆ। ਬਾਂਸਡੀਹ ਇਲਾਕੇ ਦੇ ਅਗੌਰ ਪਿੰਡ ਵਿਚ ਢੇਲਾ ਮਿਸ਼ਰਾ (50) ਇਕ ਮੰਦਰ ਦੇ ਨੇੜੇ ਇਕ ਸਰੋਵਰ ਵਿਚ ਨਹਾਉਂਦੇ ਸਮੇਂ ਡੁੱਬ ਗਿਆ। ਇਸੇ ਦੌਰਾਨ, ਮਨੀਅਰ ਥਾਣਾ ਖੇਤਰ ਦੇ ਮੱਲੌਵਾ ਪਿੰਡ ਵਿਚ ਬੇਦੀ ਬਣਾਉਂਦੇ ਸਮੇਂ ਅਨੁਜ ਪਾਸਵਾਨ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
