ਚੱਕਰਵਾਤੀ ਤੂਫਾਨ ਮਿਚੌਂਗ ਕਾਰਨ ਹਵਾਈ ਸੇਵਾ ਪ੍ਰਭਾਵਿਤ, 171 ਫ਼ੀਸਦੀ ਤੱਕ ਵਧਿਆ ਕਿਰਾਇਆ
Tuesday, Dec 05, 2023 - 12:52 PM (IST)
ਬਿਜ਼ਨੈੱਸ ਡੈਸਕ : ਚੇਨਈ 'ਚ ਚੱਕਰਵਾਤੀ ਤੂਫਾਨ ਮਿਚੌਂਗ ਦੇ ਕਾਰਨ ਆਈ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ ਨਾ ਸਿਰਫ਼ ਰੇਲ ਸੇਵਾ ਪ੍ਰਭਾਵਿਤ ਹੋਈ ਹੈ, ਸਗੋਂ ਹਵਾਈ ਸੇਵਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਚੇਨਈ ਤੋਂ ਦੇਸ਼ ਦੇ ਹੋਰ ਸ਼ਹਿਰਾਂ ਨੂੰ ਜਾਣ ਵਾਲੇ ਰੂਟਾਂ 'ਤੇ ਕਿਰਾਏ 'ਚ ਭਾਰੀ ਵਾਧਾ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵਾਧਾ 171 ਫ਼ੀਸਦੀ ਤੱਕ ਦੇਖਣ ਨੂੰ ਮਿਲ ਰਿਹਾ ਹੈ। ਚੇਨਈ ਤੋਂ ਦੂਜੇ ਸ਼ਹਿਰ ਦੀ ਹਵਾਈ ਯਾਤਰਾ ਕਿੰਨੀ ਮਹਿੰਗੀ ਹੋ ਗਈ ਹੈ, ਦੇ ਬਾਰੇ ਆਓ ਤੁਹਾਨੂੰ ਜਾਣਕਾਰੀ ਦਿੰਦੇ ਹਾਂ....
ਇਹ ਵੀ ਪੜ੍ਹੋ - ਇੰਡੀਗੋ, ਸਪਾਈਸ ਜੈੱਟ ਸਣੇ ਕਈ ਏਅਰਲਾਈਨਜ਼ ਦੀਆਂ 33 ਉਡਾਣਾਂ ਨੂੰ ਬੈਂਗਲੁਰੂ ਵੱਲ ਕੀਤਾ ਡਾਇਵਰਟ
ਜਾਣੋ ਕਿੰਨਾ ਵਧਿਆ ਹਵਾਈ ਕਿਰਾਇਆ
ਇੱਕ ਰਿਪੋਰਟ ਵਿੱਚ ixigo ਦੇ ਅੰਕੜਿਆਂ ਦਾ ਹਵਾਲਾ ਦਿੱਤਾ ਹੈ, ਜਿਸ ਅਨੁਸਾਰ 5 ਦਸੰਬਰ ਨੂੰ ਚੇਨਈ ਤੋਂ ਮੁੰਬਈ, ਨਵੀਂ ਦਿੱਲੀ, ਹੈਦਰਾਬਾਦ, ਬੈਂਗਲੁਰੂ ਅਤੇ ਕੋਲਕਾਤਾ ਵਰਗੇ ਸ਼ਹਿਰਾਂ ਲਈ ਇੱਕ ਤਰਫਾ ਹਵਾਈ ਕਿਰਾਇਆ ਤਿੰਨ ਤੋਂ ਸੱਤ ਦਿਨ ਪਹਿਲਾਂ ਦੀਆਂ ਕੀਮਤਾਂ ਦੇ ਮੁਕਾਬਲੇ 52 ਫ਼ੀਸਦੀ ਤੋਂ 171 ਫ਼ੀਸਦੀ ਦੇ ਵਿੱਚਕਾਰ ਵੱਧ ਗਿਆ ਹੈ। ਚੇਨਈ ਹਵਾਈ ਅੱਡੇ ਤੋਂ ਸਭ ਤੋਂ ਵਿਅਸਤ ਉਡਾਣ ਮਾਰਗ, ਚੇਨਈ-ਮੁੰਬਈ ਰੂਟ ਤੋਂ ਉਪਰੋਕਤ ਮਿਆਦ ਵਿੱਚ ਹਵਾਈ ਕਿਰਾਇਆ 68.6 ਫ਼ੀਸਦੀ ਵਧ ਕੇ 3,728 ਰੁਪਏ ਤੋਂ 6,286 ਰੁਪਏ ਹੋ ਗਿਆ ਹੈ। ਇਸੇ ਸਮੇਂ ਦੌਰਾਨ ਚੇਨਈ-ਦਿੱਲੀ ਰੂਟ 'ਤੇ ਹਵਾਈ ਕਿਰਾਇਆ 52.3 ਫ਼ੀਸਦੀ ਵਧ ਕੇ 10,724 ਰੁਪਏ ਤੋਂ 16,334 ਰੁਪਏ ਹੋ ਗਿਆ। ਚੇਨਈ-ਹੈਦਰਾਬਾਦ ਮਾਰਗ 'ਤੇ ਹਵਾਈ ਕਿਰਾਏ 'ਚ 171.5 ਫ਼ੀਸਦੀ ਦਾ ਸਭ ਤੋਂ ਵੱਧ ਵਾਧਾ ਹੋਇਆ ਹੈ। ਇਸ ਰੂਟ ਦਾ ਹਵਾਈ ਕਿਰਾਇਆ 5,925 ਰੁਪਏ ਤੋਂ ਵਧ ਕੇ 16,089 ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਉਡਾਣਾਂ ਨੂੰ ਕੀਤਾ ਗਿਆ ਰੱਦ
ਚੇਨਈ ਹਵਾਈ ਅੱਡੇ ਨੇ ਚੱਕਰਵਾਤ ਨੂੰ ਦੇਖੇਦੇ ਹੋਏ ਖ਼ਰਾਬ ਮੌਸਮ ਦੇ ਕਾਰਨ 5 ਦਸੰਬਰ ਨੂੰ ਸਵੇਰੇ 9 ਵਜੇ ਤੱਕ ਪਹੁੰਚਣ ਅਤੇ ਰਵਾਨਗੀ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ, ਸੋਮਵਾਰ ਰਾਤ 11 ਵਜੇ ਤੱਕ ਉਡਾਣ ਸੰਚਾਲਨ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸ਼ਹਿਰ ਵਿੱਚ ਖ਼ਰਾਬ ਮੌਸਮ ਕਾਰਨ ਇਸ ਦੀ ਤਾਰੀਖ਼ ਹੁਣ 5 ਦਸੰਬਰ ਤੱਕ ਵਧਾ ਦਿੱਤੀ ਸੀ।
ਇਹ ਵੀ ਪੜ੍ਹੋ - ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ, ਜਾਣੋ ਪੈਟਰੋਲ-ਡੀਜ਼ਲ ਦਾ ਤਾਜ਼ਾ ਭਾਅ
ਇਸ ਦੌਰਾਨ, ਫਲਾਈਟ ਟਰੈਕਿੰਗ ਵੈੱਬਸਾਈਟ Flightradar24.com ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਸੋਮਵਾਰ ਨੂੰ ਚੇਨਈ ਜਾਣ ਵਾਲੀਆਂ 30 ਤੋਂ ਵੱਧ ਉਡਾਣਾਂ ਨੂੰ ਬੈਂਗਲੁਰੂ, ਤ੍ਰਿਚੀ ਅਤੇ ਹੈਦਰਾਬਾਦ ਦੇ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ। ਅੰਕੜਿਆਂ ਮੁਤਾਬਕ ਚੇਨਈ ਹਵਾਈ ਅੱਡੇ 'ਤੇ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ 'ਚ ਲਗਾਤਾਰ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਲਗਭਗ 90 ਆਗਮਨ ਅਤੇ ਰਵਾਨਗੀ ਰੱਦ ਕਰ ਦਿੱਤੀ ਗਈ।
ਛੋਟ ਦੀ ਪੇਸ਼ਕਸ਼
ਏਅਰਲਾਈਨਜ਼ ਨੇ ਯਾਤਰੀਆਂ ਨੂੰ ਆਪਣੀਆਂ ਉਡਾਣਾਂ ਦੀ ਸਥਿਤੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ। ਘਰੇਲੂ ਕੈਰੀਅਰਾਂ ਨੇ ਆਪਣੇ ਯਾਤਰੀਆਂ ਲਈ ਫਲਾਈਟ ਰੱਦ ਕਰਨ ਜਾਂ ਪ੍ਰਭਾਵਿਤ ਉਡਾਣਾਂ ਦੀ ਮੁੜ ਸਮਾਂ-ਸਾਰਣੀ 'ਤੇ ਖ਼ਰਚੇ ਮੁਆਫ਼ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਐਕਸ (ਪਹਿਲਾਂ ਟਵਿੱਟਰ) 'ਤੇ ਇਕ ਬਿਆਨ ਵਿਚ ਕਿਹਾ, ਇੰਡੀਗੋ ਪ੍ਰਭਾਵਿਤ ਉਡਾਣਾਂ 'ਤੇ ਯਾਤਰੀਆਂ ਲਈ ਉਡਾਣਾਂ ਨੂੰ ਰੱਦ ਕਰਨ/ਮੁੜ-ਤਹਿ ਕਰਨ 'ਤੇ ਛੋਟ ਦੀ ਪੇਸ਼ਕਸ਼ ਕਰ ਰਹੀ ਹੈ।
ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8