ਸਿੱਖਿਆ ਦੀ ਰੋਸ਼ਨੀ ਨਾਲ ਲੱਦਾਖ ''ਚ ਭਾਰਤੀ ਫ਼ੌਜ ਲਿਆ ਰਹੀ ਤਬਦੀਲੀ
Saturday, Sep 10, 2022 - 01:15 PM (IST)
ਜੰਮੂ- ਲੱਦਾਖ 'ਚ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਉਲਟ ਮੌਸਮੀ ਸਥਿਤੀਆਂ ਦਰਮਿਆਨ ਸਖ਼ਤ ਚੌਕਸੀ ਵਰਤ ਰਹੀ ਫ਼ੌਜ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੂਰ ਦੇ ਇਲਾਕਿਆਂ 'ਚ ਸਿੱਖਿਆ ਨਾਲ ਸੁਖ਼ਦ ਤਬਦੀਲੀ ਲਿਆਉਣ 'ਚ ਵੀ ਜੁਟੀ ਹੈ। ਫ਼ੌਜ ਦੀ ਉੱਤਰੀ ਕਮਾਨ ਦੀ 14 ਕੋਰ ਵਲੋਂ ਸ਼ੁਰੂ ਕੀਤੇ ਗਏ ਲੱਦਾਖ ਇਗਨਾਈਟੇਡ ਮਾਇੰਡ ਮੁਹਿੰਮ ਦੇ ਅਧੀਨ 28 ਬੱਚਿਆਂ ਨੇ ਨੀਟ ਪ੍ਰੀਖਿਆ ਪਾਸ ਕਰ ਲਈ ਹੈ। ਇਸ ਪ੍ਰੀਖਿਆ 'ਚ ਫ਼ੌਜ ਵਲੋਂ ਚੁਣੇ ਗਏ ਕੁੱਲ 34 ਬੱਚੇ ਬੈਠੇ ਸਨ। ਇਸ ਮੁਹਿੰਮ 'ਚ ਮਿਲ ਰਹੀ ਕਾਮਯਾਬੀ ਫ਼ੌਜ ਦਾ ਹੌਂਸਲਾ ਵਧਾ ਰਹੀ ਹੈ।
ਲੱਦਾਖ ਦੇ ਦੂਰ ਦੇ ਇਲਾਕਿਆਂ 'ਚ ਸਿੱਖਿਆ ਨੂੰ ਉਤਸ਼ਾਹ ਦੇ ਕੇ ਨਵੀਂ ਪੀੜ੍ਹੀ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੀ ਦਿਸ਼ਾ 'ਚ ਕੰਮ ਕਰ ਰਹੀ ਭਾਰਤੀ ਫ਼ੌਜ ਦੀ ਮੁਹਿੰਮ ਰੰਗ ਲਿਆ ਰਹੀ ਹੈ। ਫ਼ੌਜ ਨੇ ਇਸ ਸਾਲ ਅਪ੍ਰੈਲ 'ਚ ਹਿੰਦੁਸਤਾਨ ਪੈਟਰੋਲੀਅਮ ਅਤੇ ਨੈਸ਼ਨਲ ਇੰਟੇਗ੍ਰੇਟੀ ਐਂਡ ਐਜੂਕੇਸ਼ਨਲ ਡੇਵਲਪਮੈਂਟ ਆਰਗਨਾਈਜੇਸ਼ ਨਾਲ ਮਿਲ ਕੇ ਲੱਦਾਖ ਇਗਨਾਈਟੇਡ ਮਾਈਡਸ ਨਾਮ ਨਾਲ ਇਕ ਮੁਹਿੰਮ ਸ਼ੁਰੂ ਕੀਤੀ ਸੀ। ਇਸ 'ਚ ਲੱਦਾਖ ਦੇ ਨੌਜਵਾਨਾਂ ਨੂੰ ਇੰਜੀਨੀਅਰਿੰਗ ਅਤੇ ਮੈਡੀਕਲ ਦੀ ਪ੍ਰੀਖਿਆ ਲਈ ਤਿਆਰ ਕਰਨ ਦੇ ਨਾਲ ਹੋਸਟਲ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।