ਜੰਮੂ ਕਸ਼ਮੀਰ 'ਚ ਸੇਵਾ ਨਿਯਮਾਂ 'ਚ ਤਬਦੀਲੀ, ਹੁਣ ਸਹੁਰੇ ਪਰਿਵਾਰ ਦੇ ਲੋਕਾਂ ਸਮੇਤ ਦੇਣੀ ਪਵੇਗੀ ਇਹ ਜਾਣਕਾਰੀ

Tuesday, Jun 22, 2021 - 05:37 PM (IST)

ਜੰਮੂ ਕਸ਼ਮੀਰ 'ਚ ਸੇਵਾ ਨਿਯਮਾਂ 'ਚ ਤਬਦੀਲੀ, ਹੁਣ ਸਹੁਰੇ ਪਰਿਵਾਰ ਦੇ ਲੋਕਾਂ ਸਮੇਤ ਦੇਣੀ ਪਵੇਗੀ ਇਹ ਜਾਣਕਾਰੀ

ਜੰਮੂ- ਜੰਮੂ ਕਸ਼ਮੀਰ 'ਚ ਨਵੀਆਂ ਨਿਯੁਕਤੀਆਂ ਲਈ ਨਾ ਸਿਰਫ਼ 15 ਸਾਲ ਦੀ ਉਮਰ ਤੋਂ ਸਿੱਖਿਆ ਵੇਰਵਾ ਦੇਣਾ ਜ਼ਰੂਰੀ ਹੋਵੇਗਾ, ਸਗੋਂ ਪਿਛਲੇ 5 ਸਾਲਾਂ 'ਚ ਵਰਤੇ ਗਏ ਮੋਬਾਇਲ ਨੰਬਰ, ਕਰਜ਼ ਅਤੇ ਸਹੁਰੇ ਪਰਿਵਾਰ ਦੇ ਲੋਕਾਂ ਦੀਆਂ ਜਾਣਕਾਰੀਆਂ ਵੀ ਦੇਣੀਆਂ ਜ਼ਰੂਰੀ ਹੋਣਗੀਆਂ। ਉਮੀਦਵਾਰ ਵਲੋਂ ਇਨ੍ਹਾਂ ਜਾਣਕਾਰੀਆਂ ਦਾ 2 ਮਹੀਨਿਆਂ ਅੰਦਰ ਪੁਲਸ ਦਾ ਸੀ.ਆਈ.ਡੀ. ਵਿਭਾਗ ਵੈਰੀਫਿਕੇਸ਼ਨ ਕਰੇਗਾ। ਪਿਛਲੇ ਸਾਲ ਮੁੱਖ ਸਕੱਤਰ ਦੀ ਪ੍ਰਧਾਨਗੀ 'ਚ ਗਠਿਤ ਕਮੇਟੀ ਨੇ ਸੀ.ਆਈ.ਡੀ. ਵਲੋਂ ਚਰਿੱਤਰ ਅਤੇ ਪਿਛੋਕੜ ਦੇ ਉੱਚਿਤ ਵੈਰੀਫਿਕੇਸ਼ਨ ਦੀ ਸਿਫ਼ਾਰਿਸ਼ ਕੀਤੀ ਸੀ, ਜਿਸ ਤੋਂ ਬਾਅਦ ਸੋਮਵਾਰ ਨੂੰ ਜੰਮੂ ਅਤੇ ਕਸ਼ਮੀਰ ਸਿਵਲ ਸੇਵਾ (ਚਰਿੱਤਰ ਅਤੇ ਪਿਛੋਕੜ ਵੈਰੀਫਿਕੇਸ਼ਨ) ਨਿਰਦੇਸ਼, 1197 'ਚ ਸੋਧ ਜਾਰੀ ਕੀਤਾ।

ਇਸ ਨਿਰਦੇਸ਼ ਦੇ ਅਧੀਨ ਨਿਯੁਕਤੀ ਆਦੇਸ਼ ਜਾਰੀ ਕੀਤੇ ਜਾਂਦੇ ਹਨ। ਪ੍ਰਸ਼ਾਸਨ ਵਲੋਂ ਤਿਆਰ ਕੀਤੇ ਗਏ ਪੂਰੇ ਫਾਰਮੇਟ ਅਨੁਸਾਰ ਚੁਣੇ ਗਏ ਉਮੀਦਵਾਰਾਂ ਨੂੰ ਆਪਣੇ ਇਲਾਵਾ ਸਹੁਰੇ ਪਰਿਵਾਰ ਦੇ ਮੈਂਬਰਾਂ ਬਾਰੇ ਜਾਣਕਾਰੀ ਉਪਲੱਬਧ ਕਰਵਾਉਣੀਆਂ ਹੋਵੇਗੀ। ਇਸ ਤੋਂ ਇਲਾਵਾ ਪਿਛਲੇ 5 ਸਾਲਾਂ ਦੌਰਾਨ ਵਰਤੇ ਗਏ ਮੋਬਾਇਲ ਫ਼ੋਨ, ਵਾਹਨਾਂ ਦੀ ਰਜਿਸਟਰੇਸ਼ਨ ਗਿਣਤੀ, ਈ-ਮੇਲ ਅਤੇ ਸੋਸ਼ਲ ਮੀਡੀਆ ਜਾਂ ਵੈੱਬ ਆਧਾਰਤ ਪੋਰਟਲ ਖਾਤਿਆਂ, ਬੈਂਕ ਅਤੇ ਡਾਕਘਰ ਖਾਤਾ ਗਿਣਤੀ ਬਾਰੇ ਜਾਣਕਾਰੀ ਪ੍ਰਦਾਨ ਕਰਨੀ ਹੋਵੇਗੀ। ਆਮ ਪ੍ਰਸ਼ਾਸਨ ਵਿਭਾਗ ਵਲੋਂ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਨਿਯੁਕਤੀ ਅਧਿਕਾਰੀ, ਉਮੀਦਵਾਰਾਂ ਤੋਂ ਵੈਰੀਫਿਕੇਸ਼ਨ ਫਾਰਮ ਪ੍ਰਾਪਤ ਹੋਣ 'ਤੇ ਇਨ੍ਹਾਂ ਨੂੰ ਸਰਕਾਰੀ ਆਦੇਸ਼ ਅਨੁਸਾਰ ਤੈਅ ਫਾਰਮ 'ਚ ਇਕ ਕਵਰਿੰਗ (ਸੀਲਬੰਦ ਅਤੇ ਚਿੰਨ੍ਹਿਤ ਪ੍ਰਾਇਵੇਸੀ) ਪੱਤਰ ਨਾਲ ਸੀ.ਆਈ.ਡੀ. ਹੈੱਡ ਕੁਆਰਟਰ ਭੇਜਣਗੇ, ਜਿਸ ਤੋਂ ਬਾਅਦ ਚਰਿੱਤਰ ਅਤੇ ਪਿਛੋਕੜ ਦੀਆਂ ਜਾਣਕਾਰੀਆਂ ਦਾ ਵੈਰੀਫਿਕੇਸ਼ਨ ਕੀਤਾ ਜਾਵੇਗਾ।


author

DIsha

Content Editor

Related News