ਅੱਜ ਲਾਂਚ ਹੋਵੇਗਾ ਚੰਦਰਯਾਨ-3, PM ਮੋਦੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ

Friday, Jul 14, 2023 - 01:18 PM (IST)

ਅੱਜ ਲਾਂਚ ਹੋਵੇਗਾ ਚੰਦਰਯਾਨ-3, PM ਮੋਦੀ ਨੇ ਦਿੱਤੀਆਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਤੀਜੇ ਚੰਦਰਯਾਨ ਮਿਸ਼ਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਭਾਰਤੀ ਪੁਲਾੜ ਖੇਤਰ ਵਿਚ 14 ਜੁਲਾਈ 2023 ਦਾ ਦਿਨ ਹਮੇਸ਼ਾ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਅਤੇ ਇਹ ਰਾਸ਼ਟਰ ਦੀਆਂ ਉਮੀਦਾਂ ਅਤੇ ਸੁਫਨਿਆਂ ਨੂੰ ਅੱਗੇ ਵਧਾਏਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਤੀਜੇ ਚੰਦਰਯਾਨ ਮਿਸ਼ਨ ਦੀ ਸ਼ੁਰੂਆਤ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਚੰਦਰਯਾਨ ਅੱਜ ਦੁਪਹਿਰ 2.35 ਵਜੇ ਲਾਂਚ ਕੀਤਾ ਜਾਵੇਗਾ। ਚੰਦਰਯਾਨ-3 ਨੂੰ ਲਿਜਾਉਣ ਵਾਲਾ 642 ਟਨ ਭਾਰ ਦਾ 43.5 ਮੀਟਰ ਉੱਚਾ ਰਾਕੇਟ LVM-3 ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤਾ ਜਾਵੇਗਾ।

PunjabKesari

ਪੀ.ਐੱਮ. ਮੋਦੀ ਨੇ ਲੜੀਵਾਰ ਟਵੀਟ 'ਚ ਕਿਹਾ,''ਚੰਦਰਯਾਨ-3 ਮਿਸ਼ਨ ਲਈ ਸ਼ੁੱਭਕਾਮਨਾਵਾਂ! ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮਿਸ਼ਨ ਅਤੇ ਪੁਲਾੜ, ਵਿਗਿਆਨ ਅਤੇ ਨਵੀਨਤਾ 'ਚ ਸਾਡੇ ਵਲੋਂ ਕੀਤੀ ਗਈ ਤਰੱਕੀ ਬਾਰੇ ਵੱਧ ਤੋਂ ਵੱਧ ਜਾਣਨ ਦੀ ਅਪੀਲ ਕਰਦਾ ਹਾਂ। ਇਸ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ ਮਾਣ ਮਹਿਸੂਸ ਹੋਵੇਗਾ।'' ਪ੍ਰਧਾਨ ਮੰਤਰੀ ਨੇ ਕਿਹਾ ਕਿ ਚੰਦਰਯਾਨ-2 ਦੇ ਮੁੱਖ ਵਿਗਿਆਨਕ ਨਤੀਜਿਆਂ 'ਚ ਚੰਦਰ ਸੋਡੀਅਮ ਲਈ ਪਹਿਲਾ ਗਲੋਬਲ ਨਕਸ਼ਾ, ਕ੍ਰੇਟਰ ਆਕਾਰ ਦੀ ਵੰਡ 'ਤੇ ਜਾਣਕਾਰੀ ਮਿਲਣਾ, ਆਈ.ਆਈ.ਆਰ.ਐੱਸ. ਉਪਕਰਣ ਨਾਲ ਚੰਨ ਦੀ ਸਤਿਹ 'ਤੇ ਪਾਣੀ ਦੀ ਬਰਫ਼ ਦਾ ਸਪੱਸ਼ਟ ਪਤਾ ਲਗਾਉਣਾ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਨੂੰ ਲਗਭਗ 50 ਪ੍ਰਕਾਸ਼ਨਾਂ 'ਚ ਛਾਪਿਆ ਗਿਆ ਹੈ। ਉਨ੍ਹਾਂ ਕਿਹਾ,''ਜਿੱਥੇ ਤੱਕ ਭਾਰਤ ਦੇ ਪੁਲਾੜ ਖੇਤਰ ਦਾ ਸਵਾਲ ਹੈ, 14 ਜੁਲਾਈ 2023 ਦਾ ਦਿਨ ਹਮੇਸ਼ਾ ਸੁਨਹਿਰੇ ਅੱਖਾਂ 'ਚ ਲਿਖਿਆ ਜਾਵੇਗਾ। ਚੰਦਰਯਾਨ-3 ਸਾਡਾ ਤੀਜਾ ਚੰਦਰ ਮਿਸ਼ਨ, ਆਪਣੀ ਯਾਤਰਾ ਸ਼ੁਰੂ ਕਰੇਗਾ। ਇਹ ਜ਼ਿਕਰਯੋਗ ਮਿਸ਼ਨ ਸਾਡੇ ਰਾਸ਼ਟਰ ਦੀਆਂ ਉਮੀਦਾਂ ਅਤੇ ਸੁਫ਼ਨਿਆਂ ਨੂੰ ਅੱਗੇ ਵਧਾਏਗਾ।'' ਇਸਰੋ ਦਾ ਚੰਨ 'ਤੇ ਯਾਨ ਨੂੰ 'ਸਾਫ਼ਟ ਲੈਂਡਿੰਗ' ਕਰਵਾਉਣ ਯਾਨੀ ਸੁਰੱਖਿਅਤ ਤਰੀਕੇ ਨਾਲ ਯਾਨ ਉਤਾਰਨ ਦਾ ਮਿਸ਼ਨ ਜੇਕਰ ਸਫ਼ਲ ਹੋ ਜਾਂਦਾ ਹੈ ਤਾਂ ਭਾਰਤ ਉਨ੍ਹਾਂ ਚੁਨਿੰਦਾ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਹੋ ਜਾਵੇਗਾ, ਜੋ ਅਜਿਹਾ ਕਰ ਪਾਉਣ 'ਚ ਸਮਰੱਥ ਹੋਏ ਹਨ।  


author

DIsha

Content Editor

Related News