ਚੰਦਰਯਾਨ-3: ਇਸ ਸਮੇਂ ਕਿਹੋ ਜਿਹਾ ਦਿਸ ਰਿਹਾ ਵਿਕਰਮ ਲੈਂਡਰ, ਚੰਦਰਯਾਨ-2 ਦੇ ਆਰਬਿਟਰ ਨੇ ਖਿੱਚੀ  ਤਸਵੀਰ

09/09/2023 5:50:54 PM

ਨੈਸ਼ਨਲ ਡੈਸਕ- ਚੰਨ 'ਤੇ ਜਿੱਥੇ ਚੰਦਰਯਾਨ-3 ਦਾ ਵਿਕਰਮ ਲੈਂਡਰ ਹੈ, ਉੱਥੇ 5 ਸਤੰਬਰ 2023 ਨੂੰ ਰਾਤ ਹੋ ਗਈ ਹੈ। 5 ਸਤੰਬਰ ਤੋਂ ਪਹਿਲਾਂ ਹੀ ਚੰਦਰਯਾਨ-3 ਦੇ ਵਿਕਰਮ ਲੈਂਡਰ ਨੂੰ ਸੁਆ ਦਿੱਤਾ ਗਿਆ ਸੀ। ਹਨ੍ਹੇਰੇ ਵਿਚ ਚੰਨ 'ਤੇ ਵਿਕਰਮ ਲੈਂਡਰ ਕਿਵੇਂ ਦਾ ਦਿਸ ਰਿਹਾ ਹੈ, ਇਹ ਜਾਣਨ ਲਈ ਚੰਦਰਯਾਨ-2 ਦੇ ਆਰਬਿਟਰ ਨੂੰ ਉੱਥੇ ਭੇਜਿਆ ਗਿਆ। ਚੰਦਰਯਾਨ-2 ਦੇ ਆਰਬਿਟਰ ਨੇ 6 ਸਤੰਬਰ ਨੂੰ ਵਿਕਰਮ ਲੈਂਡਰ ਦੀ ਹਨ੍ਹੇਰੇ ਵਿਚ ਤਸਵੀਰ ਲਈ ਹੈ, ਜਿਸ ਨੂੰ ਇਸਰੋ ਨੇ ਸਾਂਝੀ ਕੀਤੀ ਹੈ।
ਆਰਬਿਟਰ 'ਚ ਲੱਗੇ ਖ਼ਾਸ ਕੈਮਰੇ ਨੇ ਰਾਤ ਦੇ ਹਨ੍ਹੇਰੇ 'ਚ ਚੰਦਰਯਾਨ-3 ਦੇ ਲੈਂਡਰ ਦੀ ਤਸਵੀਰ ਲਈ ਹੈ। 6 ਸਤੰਬਰ 2023 ਨੂੰ ਲਈ ਗਈ ਤਸਵੀਰ 'ਚ ਚੰਨ ਦੀ ਸਤ੍ਹਾ ਨੀਲੇ, ਹਰੇ ਅਤੇ ਕਾਲੇ ਰੰਗ ਦੀ ਦਿਸ ਰਹੀ ਹੈ। ਇਸ ਸਤ੍ਹਾ 'ਤੇ ਪੀਲੀ ਰੌਸ਼ਨੀ ਜੋ ਨਾਲ ਜੋ ਦਿਸ ਰਿਹਾ ਹੈ, ਉਹ ਸਾਡਾ ਵਿਕਰਮ ਲੈਂਡਰ ਹੈ। ਆਰਬਿਟਰ ਨੇ ਤਿੰਨ ਤਸਵੀਰਾਂ ਭੇਜੀਆਂ ਹਨ, ਜਿਸ ਵਿਚ ਖੱਬੇ ਪਾਸੇ ਪਹਿਲੀ ਵਰਟੀਕਲ ਫੋਟੋ ਵਿਚ ਵੱਡੇ ਇਲਾਕੇ ਵਿਚ ਪੀਲੇ ਚੌਕੋਰ ਡੱਬੇ ਵਿਚ ਉਹ ਇਲਾਕਾ ਵਿਖਾਇਆ ਗਿਆ ਹੈ, ਜਿੱਥੇ ਲੈਂਡਰ ਉਤਰਿਆ ਸੀ। 

ਉੱਪਰ ਸੱਜੇ ਪਾਸੇ ਦੀ ਫੋਟੋ 6 ਸਤੰਬਰ ਦੀ ਫੋਟੋ ਹੈ, ਜਿਸ ਵਿਚ ਚੰਦਰਯਾਨ-3 ਦਾ ਵਿਕਰਮ ਲੈਂਡਰ ਗੋਲ ਪੀਲੇ ਚੱਕਰ 'ਚ ਪੀਲੀ ਰੌਸ਼ਨੀ 'ਚ ਦਿਖਾਈ ਦੇ ਰਿਹਾ ਹੈ। ਹੇਠਾਂ 2 ਜੂਨ, 2023 ਦੀ ਫੋਟੋ ਹੈ, ਜਦੋਂ ਲੈਂਡਰ ਉੱਥੇ ਨਹੀਂ ਉਤਰਿਆ ਸੀ। ਇਹ ਤਸਵੀਰ ਚੰਦਰਯਾਨ-3 ਦੇ ਆਰਬਿਟਰ 'ਚ ਸਥਾਪਤ ਡਿਊਲ-ਫ੍ਰੀਕੁਐਂਸੀ ਸਿੰਥੈਟਿਕ ਅਪਰਚਰ ਰਡਾਰ (DFSAR) ਵਲੋਂ ਲਈ ਗਈ ਸੀ। DFSAR ਇਕ ਵਿਸ਼ੇਸ਼ ਯੰਤਰ ਹੈ, ਜੋ ਰਾਤ ਦੇ ਹਨੇਰੇ ਵਿੱਚ ਉੱਚ ਰੈਜ਼ੋਲਿਊਸ਼ਨ ਪੋਲੀਮੀਟਰਿਕ ਮੋਡ ਵਿੱਚ ਤਸਵੀਰਾਂ ਲੈਂਦਾ ਹੈ। ਭਾਵ, ਇਹ ਹਨੇਰੇ 'ਚ ਧਾਤਾਂ ਤੋਂ ਨਿਕਲਣ ਵਾਲੀ ਗਰਮੀ ਅਤੇ ਰੌਸ਼ਨੀ ਨੂੰ ਫੜ ਲੈਂਦਾ ਹੈ।


Tanu

Content Editor

Related News