ਚੰਦਰਯਾਨ-3 ਤੋਂ 100 ਮੀਟਰ ਦੂਰ ਹੋਇਆ ਰੋਵਰ, ਦੋਹਾਂ ਨੂੰ ਅਕਿਰਿਆਸ਼ੀਲ ਕਰਨ ਦੀ ਪ੍ਰਕਿਰਿਆ ਸ਼ੁਰੂ

Saturday, Sep 02, 2023 - 03:46 PM (IST)

ਚੰਦਰਯਾਨ-3 ਤੋਂ 100 ਮੀਟਰ ਦੂਰ ਹੋਇਆ ਰੋਵਰ, ਦੋਹਾਂ ਨੂੰ ਅਕਿਰਿਆਸ਼ੀਲ ਕਰਨ ਦੀ ਪ੍ਰਕਿਰਿਆ ਸ਼ੁਰੂ

ਸ਼੍ਰੀਹਰਿਕੋਟਾ (ਭਾਸ਼ਾ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਮੁਖੀ ਐੱਸ. ਸੋਮਨਾਥ ਨੇ ਸ਼ਨੀਵਾਰ ਨੂੰ ਕਿਹਾ ਕਿ ਚੰਨ 'ਤੇ ਭੇਜੇ ਗਏ ਚੰਦਰਯਾਨ-3 ਦੇ ਰੋਵਰ ਅਤੇ ਲੈਂਡਰ ਠੀਕ ਤਰ੍ਹਾਂ ਕੰਮ ਕਰ ਰਹੇ ਹਨ ਅਤੇ ਕਿਉਂਕਿ ਚੰਨ 'ਤੇ ਹੁਣ ਰਾਤ ਹੋ ਜਾਵੇਗੀ, ਇਸ ਲਈ ਇਨ੍ਹਾਂ ਨੂੰ 'ਅਕਿਰਿਆਸ਼ੀਲ' ਕਰ ਦਿੱਤਾ ਜਾਵੇਗਾ। ਸੋਮਨਾਥ ਨੇ ਕਿਹਾ ਕਿ ਲੈਂਡਰ 'ਵਿਕਰਮ' ਅਤੇ ਰੋਵਰ 'ਪ੍ਰਗਿਆਨ' ਅਜੇ ਵੀ ਕੰਮ ਕਰ ਰਹੇ ਹਨ ਅਤੇ ਸਾਡੀ ਟੀਮ ਹੁਣ ਵਿਗਿਆਨਕ ਉਪਕਰਨਾਂ ਨਾਲ ਢੇਰ ਸਾਰਾ ਕੰਮ ਕਰ ਰਹੀ ਹੈ।''

ਇਹ ਵੀ ਪੜ੍ਹੋ : ਹੁਣ ਇਸਰੋ ਨੇ ਸੂਰਜ 'ਤੇ 'ਜਿੱਤ' ਵੱਲ ਪੁੱਟਿਆ ਪਹਿਲਾ ਕਦਮ, ਆਦਿਤਿਆL1 ਮਿਸ਼ਨ ਸਫ਼ਲਤਾਪੂਰਵਕ ਲਾਂਚ

ਉਨ੍ਹਾਂ ਕਿਹਾ,''ਚੰਗੀ ਖ਼ਬਰ ਇਹ ਹੈ ਕਿ ਲੈਂਡਰ ਤੋਂ ਰੋਵਰ ਘੱਟੋ-ਘੱਟ 100 ਮੀਟਰ ਦੂਰ ਹੋ ਗਿਆ ਹੈ ਅਤੇ ਅਸੀਂ ਆਉਣ ਵਾਲੇ ਇਕ ਜਾਂ 2 ਦਿਨ 'ਚ ਇਨ੍ਹਾਂ ਨੂੰ ਅਕਿਰਿਆਸ਼ੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੇ ਹਾਂ, ਕਿਉਂਕਿ ਉੱਥੇ (ਚੰਨ 'ਤੇ) ਰਾਤ ਹੋਣ ਵਾਲੀ ਹੈ।'' ਇਸਰੋ ਮੁਖੀ ਨੇ ਪਹਿਲੇ ਸੂਰਜ ਮਿਸ਼ਨ 'ਆਦਿਤਿਆ ਐੱਲ1' ਦਾ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰਿਕੋਟਾ ਸਥਿਤ ਪੁਲਾੜ ਕੇਂਦਰ ਤੋਂ ਸਫ਼ਲ ਲਾਂਚ ਹੋਣ ਤੋਂ ਬਾਅਦ ਮਿਸ਼ਨ ਕੰਟਰੋਲ ਕੇਂਦਰ ਤੋਂ ਆਪਣੇ ਸੰਬੋਧਨ 'ਚ ਇਹ ਜਾਣਕਾਰੀ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News