ਚਾਂਦਨੀ ਚੌਕ ਬਜ਼ਾਰ ''ਚ ਘੁੰਮਣ ਗਏ ਫਰਾਂਸੀਸੀ ਰਾਜਦੂਤ ਦਾ ਮੋਬਾਇਲ ਚੋਰੀ

Wednesday, Oct 30, 2024 - 11:47 AM (IST)

ਚਾਂਦਨੀ ਚੌਕ ਬਜ਼ਾਰ ''ਚ ਘੁੰਮਣ ਗਏ ਫਰਾਂਸੀਸੀ ਰਾਜਦੂਤ ਦਾ ਮੋਬਾਇਲ ਚੋਰੀ

ਨਵੀਂ ਦਿੱਲੀ (ਭਾਸ਼ਾ)- ਚਾਂਦਨੀ ਚੌਕ ਬਜ਼ਾਰ 'ਚ ਘੁੰਮਣ ਦੌਰਾਨ ਫਰਾਂਸੀਸੀ ਰਾਜਦੂਤ ਥਿਏਰੀ ਮਥੌ ਦਾ ਮੋਬਾਇਲ ਫੋਨ ਚੋਰੀ ਕਰਨ ਦੇ ਦੋਸ਼ 'ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮਥੌ ਅਤੇ ਉਨ੍ਹਾਂ ਦੀ ਪਤਨੀ 20 ਅਕਤੂਬਰ ਨੂੰ ਬਜ਼ੁਰਗ ਘੁੰਮਣ ਗਏ ਸਨ, ਉਦੋਂ ਉਨ੍ਹਾਂ ਦੀ ਜੇਬ 'ਚੋਂ ਮੋਬਾਇਲ ਫੋਨ ਚੋਰੀ ਹੋ ਗਿਆ। 

ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਦੂਤਘਰ ਤੋਂ 21 ਅਕਤੂਬਰ ਨੂੰ ਘਟਨਾ ਬਾਰੇ ਸੂਚਨਾ ਮਿਲੀ ਸੀ। ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਗਈ ਅਤੇ ਪੁਲਸ ਮੁਲਾਜ਼ਮਾਂ ਦੀ ਇਕ ਟੀਮ ਬਣਾਈ ਗਈ। ਅਧਿਕਾਰੀ ਨੇ ਦੱਸਿਆ ਕਿ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਦੀ ਉਮਰ 20 ਤੋਂ 24 ਸਾਲ ਹੈ ਅਤੇ ਉਨ੍ਹਾਂ ਕੋਲੋਂ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News