ਰਾਜਸਥਾਨ ਦੇ ਕਈ ਇਲਾਕਿਆਂ ''ਚ ਮੀਂਹ ਪੈਣ ਦੀ ਸੰਭਾਵਨਾ
Friday, Sep 27, 2024 - 12:37 PM (IST)
ਜੈਪੁਰ- ਮੌਸਮ ਵਿਭਾਗ ਨੇ ਸ਼ੁੱਕਰਵਾਰ ਯਾਨੀ ਕਿ ਅੱਜ ਸੂਬੇ ਦੇ ਕਈ ਇਲਾਕਿਆਂ 'ਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਮੁਤਾਬਕ ਮੀਂਹ ਦਾ ਦੌਰ 2-3 ਦਿਨ ਜਾਰੀ ਰਹਿ ਸਕਦਾ ਹੈ। ਮੌਸਮ ਕੇਂਦਰ ਜੈਪੁਰ ਨੇ ਦੱਸਿਆ ਕਿ ਅੱਜ ਇਕ ਵਾਰ ਫਿਰ ਉਦੈਪੁਰ, ਕੋਟਾ ਡਿਵੀਜ਼ਨ ਦੇ ਕਈ ਹਿੱਸਿਆਂ ਵਿਚ ਅਤੇ ਜੈਪੁਰ, ਅਜਮੇਰ, ਭਰਤਪੁਰ ਅਤੇ ਜੋਧਪੁਰ ਡਿਵੀਜ਼ਨ ਵਿਚ ਕਿਤੇ-ਕਿਤੇ ਬੱਦਲਾਂ ਦੀ ਗਰਜ ਨਾਲ ਹਲਕੇ ਤੋਂ ਮੱਧ ਮੀਂਹ ਪੈਣ ਦੀ ਸੰਭਾਵਨਾ ਹੈ।
ਉੱਥੇ ਹੀ ਕੋਟਾ, ਉਦੈਪੁਰ ਅਤੇ ਭਰਤਪੁਰ ਡਿਵੀਜ਼ਨ ਦੇ ਕੁਝ ਹਿੱਸਿਆਂ ਵਿਚ ਬੱਦਲਾਂ ਦੀ ਗਰਜ ਨਾਲ ਹਲਕੇ ਤੋਂ ਮੱਧ ਦਰਜੇ ਦਾ ਮੀਂਹ 28-29 ਸਤੰਬਰ ਨੂੰ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਜੋਧਪੁਰ ਡਿਵੀਜ਼ਨ ਦੇ ਦੱਖਣੀ ਹਿੱਸਿਆਂ ਵਿਚ ਵੀ ਕੁਝ ਥਾਵਾਂ 'ਤੇ ਹਲਕੇ ਤੋਂ ਮੱਧ ਮੀਂਹ ਪੈਣ ਦੀ ਸੰਭਾਵਨਾ ਹੈ। 30 ਸਤੰਬਰ ਤੋਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੀਂਹ ਦੀਆਂ ਗਤੀਵਿਧੀਆਂ ਵਿਚ ਕਮੀ ਹੋਣ ਅਤੇ ਸਿਰਫ਼ ਉਦੈਪੁਰ ਡਿਵੀਜ਼ਨ ਵਿਚ ਕਿਤੇ-ਕਿਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।