ਦਿੱਲੀ ''ਚ ਹੁਣ ਤੱਕ 5800 ਵਾਹਨਾਂ ਦੇ ਚਲਾਨ ਕੱਟੇ, ਪ੍ਰਦੂਸ਼ਣ ਰੋਕਣ ਲਈ ਇਨ੍ਹਾਂ ਵਾਹਨਾਂ ''ਤੇ ਪਾਬੰਦੀ

Sunday, Nov 13, 2022 - 03:11 AM (IST)

ਦਿੱਲੀ ''ਚ ਹੁਣ ਤੱਕ 5800 ਵਾਹਨਾਂ ਦੇ ਚਲਾਨ ਕੱਟੇ, ਪ੍ਰਦੂਸ਼ਣ ਰੋਕਣ ਲਈ ਇਨ੍ਹਾਂ ਵਾਹਨਾਂ ''ਤੇ ਪਾਬੰਦੀ

ਨਵੀਂ ਦਿੱਲੀ : ਦਿੱਲੀ ਸਰਕਾਰ ਵੱਲੋਂ ਬੀ.ਐੱਸ ਤਿੰਨ ਪੈਟਰੋਲ ਅਤੇ ਬੀ.ਐੱਸ ਚਾਰ ਡੀਜ਼ਲ ਚਾਰ ਪਹੀਆ ਵਾਹਨਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਉਣ ਤੋਂ ਬਾਅਦ ਦਿੱਲੀ ਪੁਲਸ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ 5,800 ਤੋਂ ਵੱਧ ਵਾਹਨਾਂ ਦੇ ਚਲਾਨ ਕੀਤੇ ਹਨ। ਦਿੱਲੀ ਟ੍ਰੈਫਿਕ ਪੁਲਿਸ ਨੇ ਸ਼ੁੱਕਰਵਾਰ ਸਵੇਰੇ 6 ਵਜੇ ਤੱਕ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੇ 5,882 ਵਾਹਨਾਂ ਨੂੰ ਰੋਕਿਆ ਤੇ ਚਲਾਨ ਕੱਟੇ। ਦਿੱਲੀ ਟ੍ਰੈਫਿਕ ਪੁਲਸ ਨੇ ਇੱਕ ਟਵੀਟ ਵਿੱਚ ਕਿਹਾ, "ਪ੍ਰਦੂਸ਼ਣ ਨਾਲ ਲੜਨ ਲਈ 13 ਨਵੰਬਰ ਤੱਕ ਬੀ.ਐੱਸ ਤਿੰਨ ਪੈਟਰੋਲ ਅਤੇ ਬੀ.ਐੱਸ ਚਾਰ ਡੀਜ਼ਲ ਵਾਹਨਾਂ 'ਤੇ ਪਾਬੰਦੀ ਦੇ ਤਹਿਤ ਸ਼ੁੱਕਰਵਾਰ ਸਵੇਰੇ 6 ਵਜੇ ਤੱਕ ਉਲੰਘਣਾ ਕਰਨ ਲਈ 5882 ਵਾਹਨਾਂ ਦੇ ਚਲਾਨ ਕੀਤੇ ਗਏ।

ਇਹ ਵੀ ਪੜ੍ਹੋ : ਪ੍ਰਕਾਸ਼ ਪੁਰਬ ਮੌਕੇ ਸਜਾਇਆ ਨਗਰ ਕੀਰਤਨ, 'ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਗੂੰਜੀ ਇਟਲੀ

ਐਮਰਜੈਂਸੀ ਵਾਹਨਾਂ ਨੂੰ ਇਸ ਤੋਂ ਛੋਟ ਦਿੱਤੀ ਗਈ ਹੈ।" ਹਾਲ ਹੀ ਵਿੱਚ ਇੱਕ ਸਮੀਖਿਆ ਮੀਟਿੰਗ ਦੌਰਾਨ ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਫੈਸਲਾ ਕੀਤਾ ਸੀ ਕਿ ਪੜਾਅਵਾਰ ਜਵਾਬੀ ਕਾਰਵਾਈ ਯੋਜਨਾ (ਜੀ.ਆਰ.ਏ.ਪੀ) ਦੇ ਤੀਜੇ ਪੜਾਅ ਅਧੀਨ ਪਾਬੰਦੀਆਂ ਅਗਲੇ ਕੁਝ ਦਿਨਾਂ ਤੱਕ ਜਾਰੀ ਰਹਿਣਗੀਆਂ। ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਸੋਮਵਾਰ ਨੂੰ ਕਿਹਾ ਸੀ ਕਿ ਫੇਜ਼ਡ ਰਿਸਪਾਂਸ ਐਕਸ਼ਨ ਪਲਾਨ ਦੇ ਤੀਜੇ ਪੜਾਅ ਦੇ ਤਹਿਤ ਦਿੱਲੀ ਵਿੱਚ ਬੀ.ਐੱਸ ਤਿੰਨ ਪੈਟਰੋਲ ਅਤੇ ਬੀ.ਐੱਸ ਚਾਰ ਡੀਜ਼ਲ ਚਾਰ ਪਹੀਆ ਵਾਹਨਾਂ 'ਤੇ ਪਾਬੰਦੀ ਲਗਾਈ ਜਾਵੇਗੀ। ਸੋਮਵਾਰ ਨੂੰ ਇੱਕ ਆਦੇਸ਼ ਵਿੱਚ, ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਕਿਹਾ ਸੀ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਮਾਲਕਾਂ ਨੂੰ ਮੋਟਰ ਵਹੀਕਲ ਐਕਟ ਦੇ ਤਹਿਤ 20,000 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ : ਜੰਮੂ-ਕਸ਼ਮੀਰ: ਅੱਤਵਾਦੀਆਂ ਨੇ ਮਜ਼ਦੂਰਾਂ ਨੂੰ ਬਣਾਇਆ ਨਿਸ਼ਾਨਾ, ਗੋਲੀਬਾਰੀ 'ਚ 2 ਜ਼ਖ਼ਮੀ

ਐਮਰਜੈਂਸੀ ਸੇਵਾਵਾਂ, ਸਰਕਾਰੀ ਅਤੇ ਚੋਣਾਂ ਨਾਲ ਸਬੰਧਤ ਉਦੇਸ਼ਾਂ ਲਈ ਵਰਤੇ ਜਾਣ ਵਾਲੇ ਵਾਹਨ ਪਾਬੰਦੀ ਦੇ ਅਧੀਨ ਨਹੀਂ ਹਨ। ਆਪਣੇ ਆਦੇਸ਼ ਵਿੱਚ, ਟਰਾਂਸਪੋਰਟ ਵਿਭਾਗ ਨੇ ਕਿਹਾ ਸੀ ਸੋਧੇ ਹੋਏ ਜੀਆਰਏਪੀ ਦੇ ਫੇਜ਼ ਤਿੰਨ ਦੇ ਤਹਿਤ ਦਿੱਤੀਆਂ ਹਦਾਇਤਾਂ ਦੇ ਅਨੁਸਾਰ ਬੀ.ਐੱਸ ਤਿੰਨ ਪੈਟਰੋਲ ਅਤੇ ਬੀ.ਐੱਸ ਚਾਰ ਡੀਜ਼ਲ ਲਾਈਟ ਮੋਟਰ ਵਾਹਨਾਂ (ਚਾਰ ਪਹੀਆ ਵਾਹਨ) ਦੇ ਅਧਿਕਾਰ ਖੇਤਰ ਵਿੱਚ ਚੱਲਣ 'ਤੇ ਪਾਬੰਦੀ ਹੈ। ਦਿੱਲੀ ਸਰਕਾਰ ਦਾ ਉਪਰੋਕਤ ਨਿਰਦੇਸ਼ 13 ਨਵੰਬਰ ਤੱਕ ਲਾਗੂ ਰਹੇਗਾ।


author

Mandeep Singh

Content Editor

Related News