ਭਾਜਪਾ ਦਾ ਝੰਡਾ ਲੱਗੀ ਫਾਰਚਿਊਨਰ ’ਤੇ ਬੈਠ ਨੌਜਵਾਨਾਂ ਨੇ ਮਾਰੇ ਖ਼ਤਰਨਾਕ ਸਟੰਟ, ਲੱਗਾ ਇੰਨਾ ਜੁਰਮਾਨਾ

Sunday, Jan 05, 2025 - 09:07 AM (IST)

ਭਾਜਪਾ ਦਾ ਝੰਡਾ ਲੱਗੀ ਫਾਰਚਿਊਨਰ ’ਤੇ ਬੈਠ ਨੌਜਵਾਨਾਂ ਨੇ ਮਾਰੇ ਖ਼ਤਰਨਾਕ ਸਟੰਟ, ਲੱਗਾ ਇੰਨਾ ਜੁਰਮਾਨਾ

ਨੋਇਡਾ : ਭਾਜਪਾ ਦਾ ਝੰਡਾ ਲੱਗੀ ਫਾਰਚਿਊਨਰ ਕਾਰ ’ਤੇ ਲਟਕ ਕੇ ਕੁਝ ਰਈਸਜ਼ਾਦਿਆਂ ਦੀ ਸਟੰਟਬਾਜ਼ੀ ਕਰਦੇ ਹੋਏ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਥਾਣਾ ਸੈਕਟਰ-126 ਖੇਤਰ ਦੀ ਹੈ। ਸੜਕ ’ਤੇ ਫਾਰਚਿਊਨਰ ਉੱਪਰ ਸਟੰਟ ਕਰ ਕੇ ਲੋਕਾਂ ਦੀ ਜਾਨ ਜੋਖਮ ਵਿਚ ਪਾਉਂਦੇ ਰਈਸਜ਼ਾਦਿਆਂ ’ਚ ਪੁਲਸ ਦਾ ਕੋਈ ਖੌਫ ਨਜ਼ਰ ਨਹੀਂ ਆਇਆ। ਦਿੱਲੀ ਨੰਬਰ ਦੀ ਗੱਡੀ ’ਚ ਕਾਰ ਚਾਲਕ ਤੇ ਉਸ ਦੇ ਸਾਥੀਆਂ ਨੇ ਸੜਕ ’ਤੇ ਜਾਨਲੇਵਾ ਸਟੰਟ ਕਰਦੇ ਹੋਏ ਆਪਣੇ ਨਾਲ ਦੂਜਿਆਂ ਦੀ ਜਾਨ ਵੀ ਖਤਰੇ ਵਿਚ ਪਾ ਦਿੱਤੀ। 

ਇਹ ਵੀ ਪੜ੍ਹੋ - ਪੰਜਾਬ 'ਚ 2 ਦਿਨ ਹਨੇਰੀ-ਝੱਖੜ ਦਾ ਕਹਿਰ, ਯੈਲੋ ਅਲਰਟ ਜਾਰੀ

ਨੋਇਡਾ ਪੁਲਸ ਨੇ ਵੀਡੀਓ ਵਾਇਰਲ ਹੋਣ ਪਿੱਛੋਂ ਵਾਹਨ ਦੀ ਪਛਾਣ ਕਰ ਕੇ ਐਕਸ਼ਨ ਲਿਆ ਹੈ। ਫਿਲਹਾਲ ਪੁਲਸ ਨੇ ਗੱਡੀ ਦਾ ਚਲਾਨ ਕਰ ਦਿੱਤਾ ਹੈ ਅਤੇ ਚਾਲਕ ਦੀ ਭਾਲ ’ਚ ਜੁਟ ਗਈ ਹੈ। ਲੱਗਭਗ 29 ਸੈਕੰਡ ਦੀ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਇਕ ਸਫੈਦ ਰੰਗ ਦੀ ਫਾਰਚਿਊਨਰ ਕਾਰ ’ਚ ਸਟੰਟ ਹੋ ਰਿਹਾ ਹੈ। ਇਹ ਨਹੀਂ ਪਤਾ ਲੱਗ ਸਕਿਆ ਕਿ ਵੀਡੀਓ ਕਦੋਂ ਦੀ ਹੈ। ਕਾਰ ਦੇ ਸ਼ੀਸ਼ੇ ’ਤੇ ਕਾਲੀ ਫਿਲਮ ਵੀ ਲੱਗੀ ਹੈ। ਡੀ. ਸੀ. ਪੀ. ਟਰੈਫਿਕ ਨੇ ਦੱਸਿਆ ਕਿ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ’ਤੇ 33,000 ਰੁਪਏ ਦਾ ਈ-ਚਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ - ਬੱਚਿਆਂ ਦੀਆਂ ਲੱਗੀਆਂ ਮੌਜਾਂ : ਠੰਡ ਕਾਰਨ ਸਕੂਲਾਂ ਦੀਆਂ ਛੁੱਟੀਆਂ 'ਚ ਹੋਇਆ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News