ਦਿੱਲੀ ਦੀ ਕੁੜੀ ਇਕ ਦਿਨ ਲਈ ਬਣੀ ਬ੍ਰਿਟੇਨ ਦੀ ਹਾਈ ਕਮਿਸ਼ਨਰ

Sunday, Oct 11, 2020 - 01:56 PM (IST)

ਨਵੀਂ ਦਿੱਲੀ— ਦਿੱਲੀ ਦੀ ਇਕ ਕੁੜੀ ਨੂੰ ਇਕ ਦਿਨ ਲਈ ਭਾਰਤ ਵਿਚ ਬ੍ਰਿਟੇਨ ਦੀ ਹਾਈ ਕਮਿਸ਼ਨਰ ਬਣਨ ਦਾ ਮੌਕਾ ਮਿਲਿਆ। ਦਿੱਲੀ ਵਾਸੀ ਚੈਤਨਯਾ ਵੈਂਕਟੇਸ਼ਵਰਨ ਨੂੰ ਭਾਰਤ 'ਚ ਬ੍ਰਿਟੇਨ ਦੀ ਹਾਈ ਕਮਿਸ਼ਨਰ ਬਣਨ ਦਾ ਪਿਛਲੇ ਬੁੱਧਵਾਰ ਨੂੰ ਮੌਕਾ ਮਿਲਿਆ। ਵੈਂਕਟੇਸ਼ਵਰਨ ਨੂੰ ਦੁਨੀਆ ਭਰ ਦੀਆਂ ਜਨਾਨੀਆਂ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਰੇਖਾਂਕਿਤ ਕਰਨ ਅਤੇ ਜਨਾਨੀ ਸਸ਼ਕਤੀਕਰਨ ਲਈ ਮਿਸ਼ਨ ਦੀ ਪਹਿਲ ਤਹਿਤ ਇਹ ਮੌਕਾ ਦਿੱਤਾ ਗਿਆ। ਬ੍ਰਿਟੇਨ ਦਾ ਹਾਈ ਕਮਿਸ਼ਨ 2017 ਤੋਂ ਹਰ ਸਾਲ ਇਕ ਦਿਨ ਲਈ ਹਾਈ ਕਮਿਸ਼ਨਰ ਮੁਕਾਬਲਾ ਆਯੋਜਿਤ ਕਰਦਾ ਹੈ, ਜਿਸ ਵਿਚ 18 ਸਾਲ ਤੋਂ 23 ਸਾਲ ਦੀਆਂ ਕੁੜੀਆਂ ਹਿੱਸਾ ਲੈ ਸਕਦੀਆਂ ਹਨ। 


PunjabKesari
ਬ੍ਰਿਟੇਨ ਦੇ ਹਾਈ ਕਮਿਸ਼ਨ ਨੇ ਇਕ ਬਿਆਨ 'ਚ ਦੱਸਿਆ ਕਿ 11 ਅਕਤੂਬਰ ਨੂੰ ਕੌਮਾਂਤਰੀ ਬਾਲਿਕਾ ਦਿਹਾੜੇ ਮੌਕੇ ਬ੍ਰਿਟੇਨ ਦੇ ਮਿਸ਼ਨ ਵਲੋਂ ਆਯੋਜਿਤ ਸਾਲਾਨਾ ਮੁਕਾਬਲੇ ਤਹਿਤ ਚੈਤਨਯਾ ਵੈਂਕਟੇਸ਼ਵਰਨ ਚੌਥੀ ਕੁੜੀ ਹੈ, ਜੋ ਬ੍ਰਿਟੇਨ ਦੀ ਹਾਈ ਕਮਿਸ਼ਨਰ ਬਣੀ। ਹਾਈ ਕਮਿਸ਼ਨਰ ਦੇ ਰੂਪ ਵਿਚ ਵੈਂਕਟੇਸ਼ਵਰਨ ਨੇ ਹਾਈ ਕਮਿਸ਼ਨਰ ਦੇ ਮਹਿਕਮੇ ਦੇ ਪ੍ਰਮੁੱਖਾਂ ਨੂੰ ਉਨ੍ਹਾਂ ਦੇ ਕੰਮ ਸੌਂਪੇ, ਸੀਨੀਅਰ ਬੀਬੀ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਮੀਡੀਆ ਨਾਲ ਮੁਲਾਕਾਤ ਕੀਤੀ ਅਤੇ ਭਾਰਤੀ ਬੀਬੀ ਭਾਗੀਦਾਰਾਂ 'ਤੇ ਬ੍ਰਿਟਿਸ਼ ਕੌਂਸਲ ਸਟੈਮ ਸਕਾਲਰਸ਼ਿਪ ਦੇ ਅਸਰ ਦਾ ਪਤਾ ਲਾਉਣ ਸੰਬੰਧੀ ਅਧਿਐਨ ਦੀ ਸ਼ੁਰੂਆਤ ਕੀਤੀ। 

ਚੈਤਨਯਾ ਵੈਂਕਟੇਸ਼ਵਰਨ ਨੇ ਕਿਹਾ ਕਿ ਮੈਂ ਜਦੋਂ ਛੋਟੀ ਸੀ, ਉਦੋਂ ਨਵੀਂ ਦਿੱਲੀ ਸਥਿਤ ਬ੍ਰਿਟਿਸ਼ ਕੌਂਸਲ ਦੀ ਲਾਇਬ੍ਰੇਰੀ ਜਾਂਦੀ ਸੀ ਅਤੇ ਉਦੋਂ ਤੋਂ ਮੇਰੇ ਅੰਦਰ ਸਿੱਖਣ ਦੀ ਇੱਛਾ ਪੈਦਾ ਹੋਈ। ਇਕ ਦਿਨ ਲਈ ਬ੍ਰਿਟੇਨ ਦੀ ਹਾਈ ਕਮਿਸ਼ਨਰ ਬਣਨਾ ਮੇਰੇ ਲਈ ਇਕ ਸੁਨਹਿਰੀ ਮੌਕਾ ਹੈ। ਭਾਰਤ ਵਿਚ ਬ੍ਰਿਟੇਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਜਾਨ ਥਾਮਪਸਨ ਨੇ ਕਿਹਾ ਕਿ ਇਹ ਮੁਕਾਬਲਾ ਉਨ੍ਹਾਂ ਨੂੰ ਬਹੁਤ ਪਸੰਦ ਹੈ, ਜੋ ਅਸਾਧਾਰਣ ਕੁੜੀਆਂ ਨੂੰ ਮੰਚ ਮੁਹੱਈਆ ਕਰਾਉਂਦਾ ਹੈ। ਮੁਕਾਬਲੇ ਤਹਿਤ ਇਸ ਸਾਲ ਹਿੱਸਾ ਲੈਣ ਵਾਲਿਆਂ ਨੂੰ ਸੋਸ਼ਲ ਮੀਡੀਆ 'ਤੇ ਇਕ ਮਿੰਟ ਦਾ ਵੀਡੀਓ ਪੋਸਟ ਕਰਨ ਨੂੰ ਕਿਹਾ ਗਿਆ ਸੀ। ਜਿਸ 'ਚ ਉਨ੍ਹਾਂ ਨੇ ਇਹ ਦੱਸਣਾ ਸੀ ਕਿ ਕੋਵਿਡ-19 ਆਫ਼ਤ ਵਿਚ ਲੈਂਗਿਕ ਸਮਾਨਤਾ ਦੇ ਲਈ ਕੀ ਗਲੋਬਲ ਚੁਣੌਤੀਆਂ ਅਤੇ ਮੌਕਾ ਹੈ?


Tanu

Content Editor

Related News