ਚਾਪਾਂ ਵੇਚਣ ਵਾਲਾ ਕਰਨ ਲੱਗਾ ਹਥਿਆਰਾਂ ਦੀ ਸਪਲਾਈ ! ਪਿਸਤੌਲ ਦੇ ਕਾਰਤੂਸਾਂ ਸਣੇ ਗ੍ਰਿਫ਼ਤਾਰ

Sunday, May 10, 2026 - 02:25 PM (IST)

ਚਾਪਾਂ ਵੇਚਣ ਵਾਲਾ ਕਰਨ ਲੱਗਾ ਹਥਿਆਰਾਂ ਦੀ ਸਪਲਾਈ ! ਪਿਸਤੌਲ ਦੇ ਕਾਰਤੂਸਾਂ ਸਣੇ ਗ੍ਰਿਫ਼ਤਾਰ

ਨੈਸ਼ਨਲ ਡੈਸਕ- ਦੱਖਣ-ਪੱਛਮੀ ਦਿੱਲੀ ਦੇ ਦਵਾਰਕਾ ਇਲਾਕੇ ਵਿੱਚ ਪੁਲਸ ਨੇ ਇੱਕ 27 ਸਾਲਾ ਸੋਇਆ ਚਾਪ ਵਿਕਰੇਤਾ ਨੂੰ ਗੈਰ-ਕਾਨੂੰਨੀ ਸੈਮੀ-ਆਟੋਮੈਟਿਕ ਪਿਸਤੌਲ ਅਤੇ ਤਿੰਨ ਜਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਨਵੀਨ ਵਜੋਂ ਹੋਈ ਹੈ, ਜੋ ਦਵਾਰਕਾ ਸੈਕਟਰ-14 ਦੇ ਇੱਕ ਮਾਲ ਦੇ ਨੇੜੇ ਸੋਇਆ ਚਾਪ ਦੀ ਰੇੜ੍ਹੀ ਲਗਾਉਂਦਾ ਸੀ।

ਇਸ ਪੂਰੇ ਮਾਮਲੇ ਦਾ ਭੇਦ ਸੋਸ਼ਲ ਮੀਡੀਆ ਰਾਹੀਂ ਖੁੱਲ੍ਹਿਆ, ਜਦੋਂ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਗੋਵਿੰਦਪੁਰੀ ਦੇ ਇੱਕ ਨਾਬਾਲਗ ਲੜਕੇ ਨੇ ਸੋਸ਼ਲ ਮੀਡੀਆ 'ਤੇ ਹਥਿਆਰ ਨਾਲ ਆਪਣੀ ਫੋਟੋ ਅਪਲੋਡ ਕੀਤੀ ਹੈ। ਜਦੋਂ ਪੁਲਸ ਨੇ ਉਸ ਨਾਬਾਲਗ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ, ਤਾਂ ਉਸ ਨੇ ਦੱਸਿਆ ਕਿ ਇਹ ਹਥਿਆਰ ਉਸ ਦੇ ਇੱਕ ਜਾਣਕਾਰ ਦਾ ਹੈ ਅਤੇ ਇਸ ਨੂੰ 'ਨਵੀਨ' ਨਾਮ ਦੇ ਵਿਅਕਤੀ ਨੇ ਸਪਲਾਈ ਕੀਤਾ ਸੀ।

ਇਹ ਵੀ ਪੜ੍ਹੋ- ਅਮਰੀਕਾ ਤੋਂ ਫ਼ਿਰ ਭਰ-ਭਰ ਆਉਣਗੇ ਜਹਾਜ਼ ! ਮੁੜ ਤੇਜ਼ ਹੋਵੇਗੀ ਡਿਪੋਰਟੇਸ਼ਨ, ਟਰੰਪ ਨੇ ਬਦਲ'ਤੀ Game

ਸੂਚਨਾ ਦੇ ਆਧਾਰ 'ਤੇ ਪੁਲਿਸ ਨੇ 8 ਅਤੇ 9 ਮਈ ਦੀ ਦਰਮਿਆਨੀ ਰਾਤ ਨੂੰ ਨਵੀਨ ਦੀ ਖਾਣ-ਪੀਣ ਦੀ ਰੇੜ੍ਹੀ 'ਤੇ ਛਾਪਾ ਮਾਰਿਆ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਇੱਕ ਗੈਰ-ਕਾਨੂੰਨੀ ਸੈਮੀ-ਆਟੋਮੈਟਿਕ ਪਿਸਤੌਲ ਅਤੇ ਉਸ ਦੇ ਮੈਗਜ਼ੀਨ ਵਿੱਚ ਲੋਡ ਕੀਤੇ ਤਿੰਨ ਜਿੰਦਾ ਕਾਰਤੂਸ ਬਰਾਮਦ ਕੀਤੇ।

ਪੁੱਛਗਿੱਛ ਦੌਰਾਨ ਨਵੀਨ ਨੇ ਕਈ ਅਹਿਮ ਖੁਲਾਸੇ ਕੀਤੇ। ਉਸ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਤੋਂ ਗੈਰ-ਕਾਨੂੰਨੀ ਹਥਿਆਰ ਲਿਆਉਂਦਾ ਸੀ ਅਤੇ ਦਿੱਲੀ ਵਿੱਚ ਵੱਖ-ਵੱਖ ਲੋਕਾਂ ਨੂੰ ਸਪਲਾਈ ਕਰਦਾ ਸੀ। ਪੁਲਸ ਅਨੁਸਾਰ ਨਵੀਨ ਪਹਿਲਾਂ ਵੀ ਤਿੰਨ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਰਿਹਾ ਹੈ, ਜਿਸ ਵਿੱਚ ਇੱਕ ਕਤਲ ਦੀ ਕੋਸ਼ਿਸ਼ ਦਾ ਕੇਸ ਵੀ ਸ਼ਾਮਲ ਹੈ। ਫਿਲਹਾਲ ਪੁਲਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ- ਹੁਣ UAE ਵੀ ਜਹਾਜ਼ ਭਰ-ਭਰ ਕਰੇਗਾ ਡਿਪੋਰਟ ! ਪਾਕਿਸਤਾਨ ਦੀ ਡੁੱਬਦੀ ਆਰਥਿਕਤਾ ਨੂੰ ਇਕ ਹੋਰ ਝਟਕਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News