''29 ਫ਼ਰਵਰੀ ਤੋਂ ਬਾਅਦ ਵੀ ਹਮੇਸ਼ਾ ਦੀ ਤਰ੍ਹਾਂ ਕੰਮ ਕਰਦਾ ਰਹੇਗਾ Paytm App'', CEO ਵਿਜੇ ਸ਼ੇਖਰ ਸ਼ਰਮਾ ਦਾ ਬਿਆਨ

Saturday, Feb 03, 2024 - 05:37 AM (IST)

''29 ਫ਼ਰਵਰੀ ਤੋਂ ਬਾਅਦ ਵੀ ਹਮੇਸ਼ਾ ਦੀ ਤਰ੍ਹਾਂ ਕੰਮ ਕਰਦਾ ਰਹੇਗਾ Paytm App'', CEO ਵਿਜੇ ਸ਼ੇਖਰ ਸ਼ਰਮਾ ਦਾ ਬਿਆਨ

ਨਵੀਂ ਦਿੱਲੀ (ਭਾਸ਼ਾ): One97 Communications ਲਿਮਿਟਡ (ਓ.ਸੀ.ਐੱਲ.) ਦੇ ਮੁੱਖ ਕਾਰਜਪਾਲ ਅਧਿਕਾਰੀ (ਸੀ.ਈ.ਓ) ਵਿਜੇ ਸ਼ੇਖਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਡਿਜੀਟਲ ਭੁਗਤਾਨ ਤੇ ਸੇਵਾ ਐਪ ਪੇਟੀਐੱਮ ਕੰਮ ਕਰ ਰਿਹਾ ਹੈ ਤੇ 29 ਫ਼ਰਵਰੀ ਤੋਂ ਬਾਅਦ ਵੀ ਇਹ ਹਮੇਸ਼ਾ ਦੀ ਤਰ੍ਹਾਂ ਕੰਮ ਕਰਦਾ ਰਹੇਗਾ। ਵਨ 97 ਕਮਿਊਨਿਕੇਸ਼ਨਸ ਲਿਮਿਟਡ ਦੇ ਸੰਸਥਾਪਕ ਤੇ ਸੀ.ਈ.ਓ. ਨੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਐਕਸ' 'ਤੇ ਲਿਖਿਆ ਕਿ ਕੰਪਨੀ ਪੂਰੀ ਪਾਲਣਾ ਨਾਲ ਦੇਸ਼ ਦੀ ਸੇਵਾ ਕਰਨ ਲਈ ਵਚਨਬੱਧ ਹੈ। ਸ਼ਰਮਾ ਨੇ ਕਿਹਾ, "ਸਾਰੇ Paytm ਉਪਭੋਗਤਾਵਾਂ ਲਈ... ਤੁਹਾਡੀ ਪਸੰਦੀਦਾ ਐਪ ਕੰਮ ਕਰ ਰਹੀ ਹੈ ਅਤੇ 29 ਫਰਵਰੀ ਤੋਂ ਬਾਅਦ ਵੀ ਇਸੇ ਤਰ੍ਹਾਂ ਕੰਮ ਕਰਦੀ ਰਹੇਗੀ।"  

One97 Communications ਦੇ ਕੋਲ Paytm Payments Bank Ltd (PPBL) ਦੀ 29 ਫ਼ੀਸਦੀ ਹਿੱਸੇਦਾਰੀ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਬੁੱਧਵਾਰ ਨੂੰ ਪੇਟੀਐੱਮ ਪੇਮੈਂਟਸ ਬੈਂਕ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ 29 ਫਰਵਰੀ, 2024 ਤੋਂ ਬਾਅਦ ਕਿਸੇ ਵੀ ਗਾਹਕ ਖਾਤੇ, ਪ੍ਰੀਪੇਡ ਇੰਸਟ੍ਰੂਮੈਂਟ, ਵਾਲੇਟ ਅਤੇ ਫਾਸਟੈਗ ਵਿਚ ਜਮ੍ਹਾ ਜਾਂ ਟਾਪ-ਅੱਪ ਸਵੀਕਾਰ ਨਾ ਕਰੇ। ਉਦੋਂ ਤੋਂ ਕੰਪਨੀ ਦੇ ਸ਼ੇਅਰ ਲਗਾਤਾਰ ਡਿੱਗ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ - ਗੈਂਗਸਟਰ ਹੈਪੀ ਜੱਟ ਆਟੋਮੈਟਿਕ ਪਿਸਤੌਲ ਸਣੇ ਚੜ੍ਹਿਆ ਪੁਲਸ ਅੜਿੱਕੇ, ਟਾਰਗੇਟ ਕਿਲਿੰਗਜ਼ ਦੀਆਂ ਸਾਜ਼ਿਸ਼ਾਂ ਨਾਕਾਮ

ਸ਼ਰਮਾ ਨੇ ਕਿਹਾ, “ਮੈਂ ਪੇਟੀਐੱਮ ਟੀਮ ਦੇ ਹਰ ਮੈਂਬਰ ਦੇ ਨਾਲ ਤੁਹਾਡੇ ਲਗਾਤਾਰ ਸਮਰਥਨ ਲਈ ਤੁਹਾਨੂੰ ਸਲਾਮ ਕਰਦਾ ਹਾਂ। ਹਰ ਚੁਣੌਤੀ ਦਾ ਹੱਲ ਹੁੰਦਾ ਹੈ ਅਤੇ ਅਸੀਂ ਪੂਰੀ ਤਰ੍ਹਾਂ ਪਾਲਣਾ ਕਰਦੇ ਹੋਏ ਇਮਾਨਦਾਰੀ ਨਾਲ ਦੇਸ਼ ਦੀ ਸੇਵਾ ਕਰਨ ਲਈ ਵਚਨਬੱਧ ਹਾਂ। ਭਾਰਤ ਭੁਗਤਾਨਾਂ ਦੀ ਨਵੀਨਤਾ ਅਤੇ ਵਿੱਤੀ ਸੇਵਾਵਾਂ ਵਿਚ ਸ਼ਾਮਲ ਕਰਨ ਵਿਚ ਵਿਸ਼ਵਵਿਆਪੀ ਪ੍ਰਸ਼ੰਸਾ ਪ੍ਰਾਪਤ ਕਰਨਾ ਜਾਰੀ ਰੱਖੇਗਾ, ਜਿਸ ਵਿਚ 'Paytm ਕਰੋ' ਦਾ ਸਭ ਤੋਂ ਵੱਧ ਯੋਗਦਾਨ ਹੋਵੇਗਾ।'' 

ਪੇਟੀਐੱਮ ਪੇਮੈਂਟਸ ਬੈਂਕ ਨੇ ਵੀਰਵਾਰ ਨੂੰ ਕਿਹਾ ਸੀ ਕਿ ਆਰ.ਬੀ.ਆਈ. ਦੇ ਆਦੇਸ਼ ਨਾਲ ਕੰਪਨੀ ਦਾ ਸਾਲਾਨਾ ਓਪਰੇਟਿੰਗ ਮੁਨਾਫਾ 300-500 ਕਰੋੜ ਰੁਪਏ ਦਾ ਅਸਰ ਹੋਣ ਦੀ ਸੰਭਾਵਨਾ ਹੈ ਕਿਉਂਕਿ ਇਸ ਦੇ ਗਾਹਕ ਆਪਣੇ ਵਾਲੇਟ, ਫਾਸਟੈਗ ਆਦਿ ਵਿਚ ਪੈਸੇ ਨਹੀਂ ਪਾ ਸਕਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News