ਕੇਂਦਰ ਨੇ ਆਫ਼ਤ ਪ੍ਰਭਾਵਿਤ 6 ਸੂਬਿਆਂ ਲਈ ਜਾਰੀ ਕੀਤੇ 1,066 ਕਰੋੜ ਰੁਪਏ : ਅਮਿਤ ਸ਼ਾਹ
Friday, Jul 11, 2025 - 03:09 PM (IST)

ਨਵੀਂ ਦਿੱਲੀ (ਭਾਸ਼ਾ) - ਕੇਂਦਰ ਨੇ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਕੇਰਲ ਅਤੇ ਉਤਰਾਖੰਡ ਲਈ ਸੂਬਾ ਆਫ਼ਤ ਪ੍ਰਤੀਕਿਰਿਆ ਫੰਡ (ਐੱਸ. ਡੀ. ਆਰ. ਐੱਫ.) ’ਚ ਕੇਂਦਰੀ ਅੰਸ਼ਦਾਨ ਦੇ ਤਹਿਤ 1,066.80 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਹੈ। ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਹੜ੍ਹ, ਜ਼ਮੀਨ ਖਿਸਕਣ ਅਤੇ ਬੱਦਲ ਫਟਣ ਵਰਗੀਆਂ ਆਫ਼ਤਾਂ ਦਾ ਸਾਹਮਣਾ ਕਰ ਰਹੇ ਸੂਬਿਆਂ ਨਾਲ ਪੂਰੀ ਦ੍ਰਿੜਤਾ ਨਾਲ ਖੜ੍ਹੀ ਹੈ।
ਇਹ ਵੀ ਪੜ੍ਹੋ - ...ਤਾਂ ਇਸ ਕਾਰਨ ਕਰੈਸ਼ ਹੋਇਆ ਸੀ Air India ਦਾ ਜਹਾਜ਼! ਅਮਰੀਕੀ ਜਾਂਚ ਰਿਪੋਰਟ ਨੇ ਉਡਾਏ ਹੋਸ਼
ਇਸ ਦੇ ਨਾਲ ਹੀ ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਤੇ ਇਕ ਪੋਸਟ ਵਿਚ ਕਿਹਾ, ‘‘ਅੱਜ ਕੇਂਦਰ ਸਰਕਾਰ ਨੇ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਰਾਜਾਂ ਅਸਾਮ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਕੇਰਲ ਅਤੇ ਉਤਰਾਖੰਡ ਲਈ ਐੱਸ. ਡੀ. ਆਰ. ਐੱਫ. ਅਧੀਨ ਕੇਂਦਰੀ ਹਿੱਸੇ ਵਜੋਂ 1,066.80 ਕਰੋੜ ਰੁਪਏ ਮਨਜ਼ੂਰ ਕੀਤੇ ਹਨ।’’ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ ਦੇ ਅਨੁਸਾਰ, ਹੜ੍ਹ ਪ੍ਰਭਾਵਿਤ 6 ਸੂਬਿਆਂ ’ਚੋਂ ਅਸਾਮ ਨੂੰ 375.60 ਕਰੋੜ ਰੁਪਏ, ਮਣੀਪੁਰ ਨੂੰ 29.20 ਕਰੋੜ ਰੁਪਏ, ਮੇਘਾਲਿਆ ਨੂੰ 30.40 ਕਰੋੜ ਰੁਪਏ, ਮਿਜ਼ੋਰਮ ਨੂੰ 22.80 ਕਰੋੜ ਰੁਪਏ, ਕੇਰਲ ਨੂੰ 153.20 ਕਰੋੜ ਰੁਪਏ ਅਤੇ ਉੱਤਰਾਖੰਡ ਨੂੰ ਐੱਸ. ਡੀ. ਆਰ. ਐੱਫ. ਤੋਂ ਕੇਂਦਰੀ ਹਿੱਸੇ ਦੇ ਰੂਪ ਵਿਚ 455.60 ਕਰੋੜ ਰੁਪਏ ਅਲਾਟ ਕੀਤੇ ਗਏ ਹਨ।
ਇਹ ਵੀ ਪੜ੍ਹੋ - ਵੱਡੀ ਵਾਰਦਾਤ : ਸ਼ਰੇਆਮ ਗੋਲੀਆਂ ਮਾਰ ਕਰ 'ਤਾ ਨੇਤਾ ਦਾ ਕਤਲ, ਚਾਕੂ ਨਾਲ ਵੀ ਕੀਤੇ ਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8