ਸਰਕਾਰ ਚੋਣਾਂ ’ਚ ਜਵਾਨਾਂ ਦੀਆਂ ਲਾਸ਼ਾਂ ’ਤੇ ਕਰਨਾ ਚਾਹੁੰਦੀ ਹੈ ਰਾਜਨੀਤੀ : ਮਮਤਾ

Monday, Feb 25, 2019 - 11:44 PM (IST)

ਸਰਕਾਰ ਚੋਣਾਂ ’ਚ ਜਵਾਨਾਂ ਦੀਆਂ ਲਾਸ਼ਾਂ ’ਤੇ ਕਰਨਾ ਚਾਹੁੰਦੀ ਹੈ ਰਾਜਨੀਤੀ : ਮਮਤਾ

ਕੋਲਕਾਤਾ– ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇ ਕੋਲ ਪੁਲਵਾਮਾ ਹਮਲੇ ਬਾਰੇ ਖੁਫੀਆ ਸੂਚਨਾਵਾਂ ਸਨ ਪਰ ਉਸ ਨੇ ਕੋਈ ਕਦਮ ਨਹੀਂ ਚੁੱਕਿਆ ਕਿਉਂਕਿ ਉਹ ਜਵਾਨਾਂ ਦੀਆਂ ਲਾਸ਼ਾਂ ’ਤੇ ਰਾਜਨੀਤੀ ਕਰਨਾ ਚਾਹੁੰਦੀ ਸੀ। ਤ੍ਰਿਣਮੂਲ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸਿਆਸਤ ਵਾਧਾ ਹਾਸਲ ਕਰਨ ਲਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਯੁੱਧ ਨੂੰ ਲੈ ਕੇ ਜਨੂੰਨੀ ਮਾਹੌਲ ਬਣਾਉਣਾ ਚਾਹੁੰਦੀ ਹੈ। ਤ੍ਰਿਣਮੂਲ ਕਾਂਗਰਸ ਦੀ ਵਿਸਤਾਰਤ ਕੋਰ ਕਮੇਟੀ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਦੋਸ਼ ਲਾਇਆ ਕਿ ਪਿਛਲੇ ਸਾਢੇ 4 ਸਾਲਾਂ ਵਿਚ ਭਾਜਪਾ ਨੇ ਵਿਹਿਪ ਅਤੇ ਆਰ. ਐੱਸ. ਐੱਸ. ਵਰਗੀਆਂ ਤਾਕਤਾਂ ਨਾਲ ਮਿਲ ਕੇ ਲੋਕਾਂ ਵਿਚ ਨਫਰਤ ਅਤੇ ਫਿਰਕੂ ਜ਼ਹਿਰ ਫੈਲਾ ਕੇ ਦੇਸ਼ ਨੂੰ ਧਾਰਮਿਕ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਕੀਤੀ ਹੈ।


author

Inder Prajapati

Content Editor

Related News