ਯੂ. ਪੀ, ਬਿਹਾਰ,ਐੱਮ. ਪੀ ਸਮੇਤ ਕਈ ਸੂਬਿਆਂ 'ਚ ਰਾਜਪਾਲਾਂ ਦੇ ਤਬਾਦਲੇ

Saturday, Jul 20, 2019 - 02:35 PM (IST)

ਯੂ. ਪੀ, ਬਿਹਾਰ,ਐੱਮ. ਪੀ ਸਮੇਤ ਕਈ ਸੂਬਿਆਂ 'ਚ ਰਾਜਪਾਲਾਂ ਦੇ ਤਬਾਦਲੇ

ਨਵੀਂ ਦਿੱਲੀ—ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਅੱਜ ਭਾਵ ਸ਼ਨੀਵਾਰ ਨੂੰ ਕਈ ਸੂਬਿਆਂ ਦੇ ਰਾਜਪਾਲਾਂ ਦੇ ਤਬਾਦਲੇ ਕਰ ਦਿੱਤੇ ਹਨ ਅਤੇ ਕੁਝ ਸੂਬਿਆਂ 'ਚ ਨਵੇਂ ਰਾਜਪਾਲ ਨਿਯੁਕਤ ਕਰ ਦਿੱਤੇ ਹਨ। 

PunjabKesari

-ਮੱਧ ਪ੍ਰਦੇਸ਼ ਦੀ ਰਾਜਪਾਲ ਅਨੰਦੀਬੇਨ ਪਟੇਲ ਨੂੰ ਉੱਤਰ ਪ੍ਰਦੇਸ਼ 'ਚ ਰਾਜਪਾਲ ਨਿਯੁਕਤ ਕੀਤਾ ਗਿਆ ਹੈ। 

-ਬਿਹਾਰ ਦੇ ਰਾਜਪਾਲ ਲਾਲਾਜੀ ਟੰਡਨ ਹੁਣ ਮੱਧ ਪ੍ਰਦੇਸ਼ 'ਚ ਨਿਯੁਕਤ ਕੀਤੇ ਗਏ ਹਨ। 

-ਫਾਗੂ ਚੌਹਾਨ ਨੂੰ ਬਿਹਾਰ ਦੇ ਰਾਜਪਾਲ ਨਿਯੁਕਤ ਕੀਤੇ ਗਏ ਹਨ। 

-ਰਮੇਸ਼ ਬੈਸ ਨੂੰ ਤ੍ਰਿਪੁਰਾ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।

-ਆਰ. ਐੱਨ. ਰਵੀ ਨੂੰ ਨਾਗਾਲੈਂਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ

-ਮਸ਼ਹੂਰ ਵਕੀਲ ਅਤੇ ਜਨਤਾ ਦਲ ਦੇ ਸਾਬਕਾ ਸੰਸਦ ਮੈਂਬਰ ਜਗਦੀਪ ਧਨਖੜ ਨੂੰ ਪੱਛਮੀ ਬੰਗਾਲ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
 


author

Iqbalkaur

Content Editor

Related News