ਕੇਂਦਰੀ ਮੰਤਰੀ ਨੱਕਵੀ ਦੀ ਭੈਣ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਦੋਸ਼ੀ ਗ੍ਰਿਫਤਾਰ

08/20/2018 5:20:14 PM

ਲਖਨਊ— ਬਰੇਲੀ ਜ਼ਿਲੇ 'ਚ ਮੇਰਾ ਹੱਕ ਫਾਊਂਡੇਸ਼ਨ ਚਲਾਉਣ ਵਾਲੀ ਕੇਂਦਰੀ ਮੰਤਰੀ ਮੁਖਤਿਆਰ ਅੱਬਾਸ ਨੱਕਵੀ ਦੀ ਭੈਣ ਫਰਹਤ ਨੱਕਵੀ ਨੂੰ ਅਹਿਮਦ ਰਜ਼ਾ ਨਾਂ ਦੇ ਵਿਅਕਤੀ ਨੇ ਫੋਨ 'ਤੇ ਐਸਿਡ ਅਟੈਕ ਅਤੇ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਦਾ ਪਤਾ ਲੱਗਣ 'ਤੇ ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
ਬਰੇਲੀ ਦੇ ਐੱਸ. ਪੀ. ਸਿਟੀ ਅਭਿਨੰਦਨ ਸਿੰਘ ਨੇ ਦੱਸਿਆ ਕਿ ਫਰਹਤ ਨੱਕਵੀ ਮੇਰਾ ਹੱਕ ਫਾਊਂਡੇਸ਼ਨ ਦੀ ਪ੍ਰਧਾਨ ਹੈ। ਉਹ ਤਿੰਨ ਤਲਾਕ ਅਤੇ ਹਲਾਲਾ ਵਰਗੀਆਂ ਕੁਰੀਤੀਆਂ ਖਿਲਾਫ ਮੁਹਿੰਮ ਵੀ ਚਲਾ ਰਹੀ ਹੈ। ਫਰਹਤ ਨੇ ਤਰਜੀਹ ਦਿੰਦੇ ਹੋਏ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੇ ਘਰ 'ਤੇ ਸਾਜ਼ਿਦਾ ਨਾਂ ਦੀ ਇਕ ਮਹਿਲਾ ਆਈ ਸੀ, ਜਿਸ ਨੇ ਦੋਸ਼ ਲਾਇਆ ਸੀ ਕਿ ਉਸ ਦਾ ਪਤੀ ਉਸ ਨੂੰ ਕੁੱਟਦਾ-ਮਾਰਦਾ ਹੈ ਅਤੇ ਉਸ ਨੇ ਦੂਜਾ ਵਿਆਹ ਵੀ ਕਰਾ ਲਿਆ ਹੈ।


Related News