ਕੇਂਦਰ ਸਰਕਾਰ ਦੇ ਕਾਮਿਆਂ ਨੂੰ ਵੱਡੀ ਰਾਹਤ, ਹੁਣ TA ਕਲੇਮ ਲੈਣ ਲਈ ਨਹੀਂ ਦੇਣੇ ਪੇਣਗੇ ਇਹ ਦਸਤਾਵੇਜ਼

Friday, Jun 26, 2020 - 06:07 PM (IST)

ਕੇਂਦਰ ਸਰਕਾਰ ਦੇ ਕਾਮਿਆਂ ਨੂੰ ਵੱਡੀ ਰਾਹਤ, ਹੁਣ TA ਕਲੇਮ ਲੈਣ ਲਈ ਨਹੀਂ ਦੇਣੇ ਪੇਣਗੇ ਇਹ ਦਸਤਾਵੇਜ਼

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਦਫਤਰ ਦੇ ਕੰਮ ਲਈ ਦੌਰੇ(ਟੂਰ) 'ਤੇ ਜਾਣ ਅਤੇ ਐਲਟੀਏ (ਲੀਵ ਟਰੈਵਲ ਅਲਾਉਂਸ) ਦੀ ਰਕਮ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਲਈ ਹੁਣ ਜਹਾਜ਼ ਦਾ ਬੋਰਡਿੰਗ ਪਾਸ ਦੇਣਾ ਲਾਜ਼ਮੀ ਨਹੀਂ ਹੋਵੇਗਾ। ਪਹਿਲਾਂ  ਕਿਸੇ ਵੀ ਅਜਿਹੇ ਦਾਅਵੇ ਲਈ ਬੋਰਡਿੰਗ ਪਾਸ ਜਿਸ ਤੇ ਸੁਰੱਖਿਆ ਚੈੱਕ(security check) ਦੀ ਮੁਹਰ ਲੱਗੀ ਹੋਵੇ ਉਸ ਨੂੰ ਦਫ਼ਤਰ ਵਿਚ ਜਮ੍ਹਾ ਕਰਨਾ ਹੁੰਦਾ ਸੀ।

ਦੇਣਾ ਹੋਵੇਗਾ ਸਵੈ-ਘੋਸ਼ਣਾ ਸਰਟੀਫਿਕੇਟ 

ਕੇਂਦਰੀ ਵਿੱਤ ਮੰਤਰਾਲੇ ਦੇ ਖਰਚ ਵਿਭਾਗ ਨੇ ਇਕ ਆਦੇਸ਼ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਸਰਕਾਰੀ ਦੌਰੇ ਜਾਂ ਐਲਟੀਏ ਦਾਅਵੇ ਦੇ ਕਲੇਮ ਵਿਚ ਬਿਨੈ-ਪੱਤਰ ਦੇ ਨਾਲ ਬੋਰਡਿੰਗ ਪਾਸ ਨਾਲ ਨੱਥੀ ਕਰਨਾ ਜ਼ਰੂਰੀ ਨਹੀਂ ਹੈ। ਹੁਣ ਕਰਮਚਾਰੀ ਸਿਰਫ਼ ਇਕ ਸਵੈ-ਘੋਸ਼ਣਾ ਸਰਟੀਫਿਕੇਟ ਲਗਾਉਣਗੇ ਕਿ ਉਨ੍ਹਾਂ ਨੇ ਇਹ ਯਾਤਰਾ ਕੀਤੀ ਹੈ ਅਤੇ ਫਾਰਮ ਵਿਚ ਲੋੜੀਂਦੀ ਜਾਣਕਾਰੀ ਭਰਨਗੇ। 

ਇਹ ਵੀ ਪੜ੍ਹੋ: 12 ਅਗਸਤ ਤੱਕ ਸਾਰੀਆਂ ਆਮ ਰੇਲ ਸੇਵਾਵਾਂ ਬੰਦ, ਜਾਣੋ ਆਪਣੇ ਹਰ ਸਵਾਲ ਦਾ ਜਵਾਬ

ਨਿਯੰਤਰਣ ਅਧਿਕਾਰੀ ਕੋਲੋਂ ਕਰਾਉਣੇ ਹੋਣਗੇ ਦਸਤਖਤ

ਵਿੱਤ ਮੰਤਰਾਲੇ ਦੇ ਖਰਚ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜੇ ਕੋਈ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਬੋਰਡਿੰਗ ਪਾਸ ਨਹੀਂ ਦੇ ਸਕਦਾ, ਤਾਂ ਇਸ ਪ੍ਰੋਫਾਰਮੇ ਨੂੰ ਭਰ ਕੇ ਅਤੇ ਆਪਣੇ ਕੰਟਰੋਲਿੰਗ ਅਧਿਕਾਰੀ ਦੇ ਦਸਤਖਤ ਕਰਵਾ ਕੇ ਜਮ੍ਹਾ ਕਰਨਗੇ।

ਧੋਖਾਧੜੀ ਦੇ ਵਧਣਗੇ ਮਾਮਲੇ

ਹੁਣ ਤੱਕ ਦਾਅਵੇ ਲਈ ਬੋਰਡਿੰਗ ਪਾਸ ਜਮ੍ਹਾਂ ਕਰਨਾ ਲਾਜ਼ਮੀ ਹੁੰਦਾ ਸੀ ਤਾਂ ਜੋ ਕੋਈ ਵੀ ਯਾਤਰਾ ਕੀਤੇ ਬਿਨਾਂ ਦਾਅਵੇ ਨਾ ਲੈ ਸਕੇ। ਅਜਿਹਾ ਕਰਨ ਨਾਲ ਧੋਖਾਧੜੀ ਦੇ ਮਾਮਲੇ ਵਧਣ ਦਾ ਖਦਸ਼ਾ ਵੀ ਵਧੇਗਾ। ਇਸ 'ਤੇ ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਨਾਲ ਧੋਖਾਧੜੀ ਨਹੀਂ ਹੋਵੇਗੀ। ਇਸ ਸਮੇਂ ਤਕਨਾਲੋਜੀ ਬਹੁਤ ਉੱਨਤ ਹੋ ਚੁੱਕੀ ਹੈ ਅਤੇ ਕਿਸੇ ਵੀ ਪੀ ਐਨ ਆਰ ਦੀ ਤਸਦੀਕ ਕਰਨਾ ਬਹੁਤ ਸੌਖਾ ਹੋ ਗਿਆ ਹੈ। ਇਸ ਦਾ ਅਸਾਨੀ ਨਾਲ ਪਤਾ ਲਗਾਇਆ ਜਾ ਸਕਦਾ ਹੈ ਕਿ ਉਕਤ ਵਿਅਕਤੀ ਨੇ ਯਾਤਰਾ ਕੀਤੀ ਹੈ ਜਾਂ ਨਹੀਂ।

ਇਹ ਵੀ ਪੜ੍ਹੋ: ਇੰਡੀਗੋ ਦੀ ਧਮਾਕੇਦਾਰ ਪੇਸ਼ਕਸ਼, ਸਿਰਫ਼ 10 ਫ਼ੀਸਦੀ ਰਾਸ਼ੀ ਦੇ ਕੇ ਪੱਕੀ ਕਰਵਾਓ ਜਹਾਜ਼ ਦੀ ਟਿਕਟ

ਧੋਖਾਧੜੀ ਕਰਨ 'ਤੇ ਜਾ ਸਕਦੀ ਹੈ ਨੌਕਰੀ 

ਉਕਤ ਅਧਿਕਾਰੀ ਦਾ ਕਹਿਣਾ ਹੈ ਕਿ ਜੇਕਰ ਧੋਖਾਧੜੀ ਕਰਨ ਵਾਲੇ ਦਾਅਵੇਦਾਰ ਦੀ ਗਲਤੀ ਫੜੀ ਜਾਂਦੀ ਹੈ ਤਾਂ ਸਬੰਧਤ ਵਿਅਕਤੀ ਦੀ ਨੌਕਰੀ ਵੀ ਜਾ ਸਕਦੀ ਹੈ। ਇਸ ਲਈ ਕੋਈ ਵੀ ਵਿਅਕਤੀ ਕੁਝ ਹਜ਼ਾਰ ਰੁਪਏ ਲਈ ਆਪਣੀ ਨੌਕਰੀ ਨਹੀਂ ਗੁਆਏਗਾ।

ਇਹ ਵੀ ਪੜ੍ਹੋ: ਇੰਡੀਗੋ ਦੀ ਧਮਾਕੇਦਾਰ ਪੇਸ਼ਕਸ਼, ਸਿਰਫ਼ 10 ਫ਼ੀਸਦੀ ਰਾਸ਼ੀ ਦੇ ਕੇ ਪੱਕੀ ਕਰਵਾਓ ਜਹਾਜ਼ ਦੀ ਟਿਕਟ


author

Harinder Kaur

Content Editor

Related News