ਕੇਂਦਰ ਨੇ ਸੂਬਿਆਂ ਨੂੰ ਕੋਵਿਡ-19 ਮਰੀਜ਼ਾਂ ਨੂੰ ਹਸਪਤਾਲਾਂ ''ਚ ਸਮਾਰਟ ਫੋਨ ਦੀ ਵਰਤੋਂ ਦੀ ਮਨਜ਼ੂਰੀ ਦੇਣ ਲਈ ਕਿਹਾ

08/02/2020 6:28:46 PM

ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਿਹਾ ਹੈ ਕਿ ਹਸਪਤਾਲਾਂ 'ਚ ਦਾਖ਼ਲ ਕੋਰੋਨਾ ਵਾਇਰਸ ਪੀੜਤਾਂ ਨੂੰ ਸਮਾਰਟ ਫੋਨ ਅਤੇ ਟੈਬਲੇਟ ਦੀ ਵਰਤੋਂ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਵੀਡੀਓ ਕਾਨਫਰੰਸ ਕਰ ਸਕਣ ਅਤੇ ਇਸ ਨਾਲ ਮਰੀਜ਼ਾਂ ਨੂੰ ਮਾਨਸਿਕ ਤੌਰ 'ਤੇ ਮਦਦ ਮਿਲੇਗੀ। ਵੈਸੇ ਤਾਂ ਹਸਪਤਾਲਾਂ 'ਚ ਮੋਬਾਇਲ ਫੋਨ ਵਰਤਣ ਦੀ ਮਨਜ਼ੂਰੀ ਹੈ ਪਰ ਮਰੀਜ਼ਾਂ ਦੇ ਪਰਿਵਾਰ ਵਲੋਂ ਸ਼ਿਕਾਇਤ ਮਿਲਣ 'ਤੇ ਇਸ ਸੰਬੰਧ 'ਚ ਅਧਿਕਾਰਤ ਆਦੇਸ਼ ਜਾਰੀ ਕੀਤੇ ਗਏ। ਸਿਹਤ ਮੰਤਰਾਲੇ 'ਚ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ (ਡੀ.ਜੀ.ਐੱਚ.ਐੱਸ.) ਡਾ. ਰਾਜੀਵ ਗਰਗ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਿਹਤ ਅਤੇ ਮੈਡੀਕਲ ਸਿੱਖਿਆ ਦੇ ਪ੍ਰਧਾਨ ਸਕੱਤਰਾਂ ਨੂੰ ਚਿੱਠੀ ਲਿਖ ਕੇ ਕਿਹਾ ਕਿ ਯੰਤਰਾਂ ਨੂੰ ਰੋਗ ਮੁਕਤ ਕਰਨ ਅਤੇ ਮਰੀਜ਼ਾਂ ਅਤੇ ਪਰਿਵਾਰਾਂ ਦਰਮਿਆਨ ਸੰਪਰਕ ਲਈ ਇਕ ਸਮੇਂ ਸੀਮਾ ਤੈਅ ਕਰਨ ਲਈ ਹਸਪਤਾਲ ਉੱਚਿਤ ਨਿਯਮ ਬਣਾ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ ਵੱਖ-ਵੱਖ ਹਸਪਤਾਲਾਂ ਦੇ ਕੋਵਿਡ-19 ਵਾਰਡ ਅਤੇ ਆਈ.ਸੀ.ਯੂ. 'ਚ ਦਾਖ਼ਲ ਮਰੀਜ਼ਾਂ ਦੀ ਮਨੋਵਿਗਿਆਨੀ ਜ਼ਰੂਰਤਾਂ ਦਾ ਪ੍ਰਸ਼ਾਸਨਿਕ ਅਤੇ ਮੈਡੀਕਲ ਦਲਾਂ ਨੂੰ ਧਿਆਨ ਰੱਖਣਾ ਚਾਹੀਦਾ। ਇਹ ਚਿੱਠੀ 29 ਜੁਲਾਈ ਨੂੰ ਜਾਰੀ ਹੋਈ। ਜਿਸ 'ਚ ਕਿਹਾ ਗਿਆ,''ਸਮਾਜ ਨਾਲ ਸੰਪਰਕ ਮਰੀਜ਼ ਨੂੰ ਸ਼ਾਂਤ ਰੱਖ ਸਕਦਾ ਹੈ। ਕ੍ਰਿਪਾ ਸਾਰਿਆਂ ਨੂੰ ਨਿਰਦੇਸ਼ ਦਿਓ ਕਿ ਉਹ ਰੋਗੀ ਖੇਤਰ 'ਚ ਸਮਾਰਟਫੋਨ ਅਤੇ ਟੈਬਲੇਟ ਰੱਖਣ ਦੀ ਮਨਜ਼ੂਰੀ ਦੇਣ ਤਾਂ ਕਿ ਮਰੀਜ਼ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਵੀਡੀਓ ਕਾਨਫਰੰਸ ਕਰ ਸਕੇ।'' ਗਰਗ ਨੇ ਕਿਹਾ,''ਹਾਲਾਂਕਿ ਵਾਰਡਾਂ 'ਚ ਮੋਬਾਇਲ ਫੋਨ ਰੱਖਣ ਦੀ ਮਨਜ਼ੂਰੀ ਹੈ, ਜਿਸ ਨਾਲ ਮਰੀਜ਼ ਆਪਣੇ ਪਰਿਵਾਰ ਨਾਲ ਸੰਪਰਕ 'ਚ ਰਹਿ ਸਕੇ ਪਰ ਸਾਨੂੰ ਕੁਝ ਸੂਬਿਆਂ ਤੋ ਮਰੀਜ਼ਾਂ ਦੇ ਪਰਿਵਾਰਾਂ ਵਲੋਂ ਸ਼ਿਕਾਇਤ ਪ੍ਰਾਪਤ ਹੋਈ ਹੈ ਕਿ ਹਸਪਤਾਲ ਪ੍ਰਸ਼ਾਸਨ ਮੋਬਾਇਲ ਫੋਨ ਰੱਖਣ ਦੀ ਮਨਜ਼ੂਰੀ ਨਹੀਂ ਦੇ ਰਹੇ ਹਨ ਅਤੇ ਇਸ ਕਾਰਨ ਉਹ ਮਰੀਜ਼ ਦੇ ਸੰਪਰਕ 'ਚ ਨਹੀਂ ਰਹਿ ਪਾ ਰਹੇ ਹਨ।''


DIsha

Content Editor

Related News