ਕੇਂਦਰ ਸਰਕਾਰ ਦੇ ਫੇਰਬਦਲ ਅਧੀਨ ਅਰਵਿੰਦ ਸ਼੍ਰੀਵਾਸਤਵ ਨੂੰ ਮਾਲੀਆ ਸਕੱਤਰ ਕੀਤਾ ਗਿਆ ਨਿਯੁਕਤ
Friday, Apr 18, 2025 - 06:03 PM (IST)

ਨਵੀਂ ਦਿੱਲੀ- ਕੇਂਦਰ ਸਰਕਾਰ ਵਲੋਂ ਸ਼ੁੱਕਰਵਾਰ ਨੂੰ ਉੱਚਰ ਪੱਧਰ 'ਤੇ ਕੀਤੇ ਗਏ ਫੇਰਬਦਲ ਦੇ ਅਧੀਨ ਸੀਨੀਅਰ ਨੌਕਰਸ਼ਾਹ ਅਰਵਿੰਦ ਸ਼੍ਰੀਵਾਸਤਵ ਨੂੰ ਨਵਾਂ ਮਾਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸਾਲ 1994 ਬੈਚ ਦੇ ਕਰਨਾਟਕ ਕੈਡਰ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐੱਸ) ਅਧਿਕਾਰੀ ਸ਼੍ਰੀਵਾਸਤਵ ਮੌਜੂਦਾ ਸਮੇਂ ਪ੍ਰਧਾਨ ਮੰਤਰੀ ਦਫ਼ਤਰ 'ਚ ਵਧੀਕ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਹਨ। ਪਰਸੋਨਲ ਮੰਤਰਾਲਾ ਦੇ ਇਕ ਆਦੇਸ਼ 'ਚ ਕਿਹਾ ਗਿਆ ਹੈ ਕਿ ਕੈਬਨਿਟ ਦੀ ਨਿਯੁਕਤੀ ਕਮੇਟੀ (ਏਸੀਸੀ) ਨੇ ਵਿੱਤ ਮੰਤਰਾਲਾ ਦੇ ਮਾਲੀਆ ਵਿਭਾਗ 'ਚ ਸਕੱਤਰ ਵਜੋਂ ਸ਼੍ਰੀਵਾਸਤਵ ਦੀ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ 'ਚ ਕਿਹਾ ਗਿਆ ਹੈ ਕਿ ਨਾਗਰਿਕ ਹਵਾਬਾਜ਼ੀ ਸਕੱਤਰ ਵੁਮਲੁਨਮੰਗ ਵੁਅਲਨਮ ਨੂੰ ਖਰਚਾ ਵਿਭਾਗ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਮਨੋਜ ਗੋਵਿਲ ਦਾ ਸਥਾਨ ਲੈਣਗੇ, ਜਿਨ੍ਹਾਂ ਨੂੰ ਕੈਬਨਿਟ ਸਕੱਤਰੇਤ 'ਚ ਸਕੱਤਰ (ਤਾਲਮੇਲ) ਨਿਯੁਕਤ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਕੈਡਰ ਦੇ 1994 ਬੈਚ ਦੇ ਆਈਏਐੱਸ ਅਧਿਕਾਰੀ ਵਿਵੇਕ ਅਗਰਵਾਲ ਨੂੰ ਸੰਸਕ੍ਰਿਤ ਮੰਤਰਾਲਾ 'ਚ ਸਕੱਤਰ ਨਿਯੁਕਤ ਕੀਤਾ ਗਿਆ ਹੈ। ਅਗਰਵਾਲ ਮੌਜੂਦਾ ਸਮੇਂ ਮਾਲੀਆ ਵਿਭਾਗ 'ਚ ਵਧੀਕ ਸਕੱਤਰ ਹਨ। ਉਹ ਵਿੱਤੀ ਖੁਫੀਆ ਇਕਾਈ-ਭਾਰਤ (ਐੱਫਆਈਯੂ-ਆਈਐੱਨਡੀ) ਦੇ ਡਾਇਰੈਕਟਰ ਦਾ ਚਾਰਜ ਵੀ ਸੰਭਾਲ ਰਹੇ ਹਨ। ਨੌਕਰਸ਼ਾਹੀ 'ਚ ਫੇਰਬਦਲ ਦੇ ਅਧੀਨ ਸੀਨੀਅਰ ਅਧਿਕਾਰੀਆਂ ਨੂੰ ਮੁੱਖ ਕੇਂਦਰੀ ਸਰਕਾਰੀ ਵਿਭਾਗਾਂ 'ਚ ਨਿਯੁਕਤ ਕੀਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8