ਹੜ੍ਹ, ਜ਼ਮੀਨ ਖਿਸਕਣ ਅਤੇ ਚੱਕਰਵਾਤ ਪ੍ਰਭਾਵਿਤ 5 ਸੂਬਿਆਂ ਲਈ 1554.99 ਕਰੋੜ ਰੁਪਏ ਮਨਜ਼ੂਰ

Wednesday, Feb 19, 2025 - 09:14 PM (IST)

ਹੜ੍ਹ, ਜ਼ਮੀਨ ਖਿਸਕਣ ਅਤੇ ਚੱਕਰਵਾਤ ਪ੍ਰਭਾਵਿਤ 5 ਸੂਬਿਆਂ ਲਈ 1554.99 ਕਰੋੜ ਰੁਪਏ ਮਨਜ਼ੂਰ

ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਾਲੀ ਇਕ ਕਮੇਟੀ ਨੇ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਫੰਡ (ਐੱਨ.ਡੀ.ਆਰ.ਐੱਫ.) ਦੇ ਤਹਿਤ ਸਾਲ 2024 ’ਚ ਹੜ੍ਹਾਂ, ਜ਼ਮੀਨ ਖਿਸਕਣ ਅਤੇ ਚੱਕਰਵਾਤੀ ਤੂਫਾਨਾਂ ਤੋਂ ਪ੍ਰਭਾਵਿਤ ਪੰਜ ਸੂਬਿਆਂ ਨੂੰ 1554.99 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ ਰਾਸ਼ੀ ਮੁਹੱਈਆ ਕਰਨ ਨੂੰ ਮਨਜ਼ੂਰੀ ਦਿੱਤੀ ਹੈ।

ਅਧਿਕਾਰਤ ਬਿਆਨ ਦੇ ਅਨੁਸਾਰ, ਕੁੱਲ 1554.99 ਕਰੋੜ ਰੁਪਏ ਦੀ ਰਕਮ ਵਿਚੋਂ, ਆਂਧਰਾ ਪ੍ਰਦੇਸ਼ ਨੂੰ 608.08 ਕਰੋੜ ਰੁਪਏ, ਨਾਗਾਲੈਂਡ ਨੂੰ 170.99 ਕਰੋੜ ਰੁਪਏ, ਓਡੀਸ਼ਾ ਨੂੰ 255.24 ਕਰੋੜ ਰੁਪਏ, ਤੇਲੰਗਾਨਾ ਨੂੰ 231.75 ਕਰੋੜ ਰੁਪਏ ਅਤੇ ਤ੍ਰਿਪੁਰਾ ਨੂੰ 288.93 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ, ‘‘ਮੋਦੀ ਸਰਕਾਰ ਆਫ਼ਤ ਪ੍ਰਭਾਵਿਤ ਲੋਕਾਂ ਨਾਲ ਚੱਟਾਨ ਵਾਂਗ ਖੜ੍ਹੀ ਹੈ। ਅੱਜ ਗ੍ਰਹਿ ਮੰਤਰਾਲੇ ਨੇ ਐੱਨ. ਡੀ.ਆਰ. ਫੰਡ ਦੇ ਤਹਿਤ ਆਂਧਰਾ ਪ੍ਰਦੇਸ਼, ਨਾਗਾਲੈਂਡ, ਓਡੀਸ਼ਾ, ਤੇਲੰਗਾਨਾ ਅਤੇ ਤ੍ਰਿਪੁਰਾ ਨੂੰ 1554.99 ਕਰੋੜ ਰੁਪਏ ਦੀ ਵਾਧੂ ਕੇਂਦਰੀ ਸਹਾਇਤਾ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਹੈ।’’ ਇਹ ਵਾਧੂ ਸਹਾਇਤਾ ਉਨ੍ਹਾਂ ਫੰਡਾਂ ਤੋਂ ਇਲਾਵਾ ਹੈ ਜੋ ਕੇਂਦਰ ਸਰਕਾਰ ਪਹਿਲਾਂ ਹੀ ਸੂਬਿਆਂ ਨੂੰ ਰਾਜਾਂ ਨੂੰ ਉਨ੍ਹਾਂ ਦੇ ਐੱਸ. ਡੀ. ਆਰ. ਫੰਡ ਦੇ ਤਹਿਤ ਜਾਰੀ ਕਰ ਚੁੱਕੀ ਹੈ।


author

Rakesh

Content Editor

Related News