ਲੱਗਦਾ ਹੈ ਕੇਂਦਰ ਸਰਕਾਰ ਨੂੰ ਟੀਕਾਕਰਨ ਦੀ ਪਰਵਾਹ ਨਹੀਂ : ਰਾਹੁਲ ਗਾਂਧੀ

Monday, May 24, 2021 - 03:43 PM (IST)

ਲੱਗਦਾ ਹੈ ਕੇਂਦਰ ਸਰਕਾਰ ਨੂੰ ਟੀਕਾਕਰਨ ਦੀ ਪਰਵਾਹ ਨਹੀਂ : ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ 'ਚ ਕਥਿਤ ਤੌਰ 'ਤੇ ਘਾਟ ਆਉਣ ਨੂੰ ਲੈ ਕੇ ਸੋਮਵਾਰ ਨੂੰ ਚਿੰਤਾ ਜਤਾਈ ਅਤੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੂੰ ਟੀਕਾਕਰਨ ਦੀ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਨੇ ਰੋਜ਼ਾਨਾ ਹੋਣ ਵਾਲੇ ਟੀਕਾਕਰਨ ਦੀ ਗਿਣਤੀ 'ਚ ਗਿਰਾਵਟ ਦਾ ਗ੍ਰਾਫ਼ ਸਾਂਝਾ ਕਰਦੇ ਹੋਏ ਟਵੀਟ ਕੀਤਾ,''ਟੀਕਾਕਰਨ ਮਹਾਮਾਰੀ 'ਤੇ ਕੰਟਰੋਲ ਕਰਨ ਦੀ ਕੁੰਜੀ ਹੈ ਪਰ ਅਜਿਹਾ ਲੱਗਦਾ ਹੈ ਕਿ ਸਰਕਾਰ ਇਸ ਦੀ ਪਰਵਾਹ ਨਹੀਂ ਕਰਦੀ।''

PunjabKesariਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਨੇ ਦਿੱਲੀ ਸਮੇਤ ਕੁਝ ਸੂਬਿਆਂ 'ਚ 18 ਤੋਂ 44 ਸਾਲ ਦਰਮਿਆਨ ਉਮਰ ਵਰਗ ਦੇ ਲੋਕਾਂ ਲਈ ਟੀਕਾਕਰਨ ਰੁਕ ਜਾਣ ਦਾ ਹਵਾਲਾ ਦਿੰਦੇ ਹੋਏ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ,''ਦਿੱਲੀ ਅਤੇ ਤੇਲੰਗਾਨਾ ਤੋਂ ਬਾਅਦ ਮਹਾਰਾਸ਼ਟਰ ਨੇ ਟੀਕਿਆਂ ਦੀ ਕਮੀ ਦਾ ਹਵਾਲਾ ਦਿੰਦੇ ਹੋਏ 18 ਤੋਂ 44 ਉਮਰ ਵਰਗ ਦੇ ਟੀਕਾਕਰਨ ਦੀ ਮੁਅੱਤਲ ਕਰ ਦਿੱਤਾ ਹੈ। ਫਿਰ ਵੀ, ਕੇਂਦਰੀ ਗ੍ਰਹਿ ਮੰਤਰੀ ਜਾਂ ਗ੍ਰਹਿ ਮੰਤਰਾਲਾ ਨੇ ਟੀਕਿਆਂ ਦੀ ਕਿਸੇ ਵੀ ਕਮੀ ਤੋਂ ਇਨਕਾਰ ਕੀਤਾ ਹੈ।'' ਸਾਬਕਾ ਗ੍ਰਹਿ ਮੰਤਰੀ ਚਿਦਾਂਬਰਮ ਨੇ ਕਿਹਾ,''ਖ਼ਬਰਾਂ ਅਨੁਸਾਰ, ਅਜਿਹਾ ਪ੍ਰਤੀਤ ਹੁੰਦਾ ਹੈ ਕਿ ਭਾਰਤ ਦੇ ਦਰਜਨਾਂ ਜ਼ਿਲ੍ਹਿਆਂ 'ਚ ਵਿਹਾਰਕ ਰੂਪ ਨਾਲ ਕੋਈ ਟੀਕਾਕਰਨ ਨਹੀਂ ਹੈ ਪਰ ਜ਼ਿਲ੍ਹੇਵਾਰ ਅੰਕੜੇ ਪ੍ਰਕਾਸ਼ਿਤ ਨਹੀਂ ਹੁੰਦੇ ਹਨ। ਸਰਕਾਰ ਦੇ ਇਨਕਾਰ ਅਤੇ ਬੇਰੁਖੀ ਦੇ ਸ਼ਿਕਾਰ ਉਹ ਲੋਕ ਹਨ, ਜੋ ਆਪਣੇ ਟੀਕਾਕਰਨ ਦੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ।''

PunjabKesari


author

DIsha

Content Editor

Related News