ਇਸ ਬੈਂਕ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਇੱਛੁਕ ਉਮੀਦਵਾਰ ਕਰਨ ਅਪਲਾਈ
Sunday, Apr 14, 2024 - 12:37 PM (IST)
ਨਵੀਂ ਦਿੱਲੀ- ਬੈਂਕ ਵਿਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਸੁਨਹਿਰੀ ਮੌਕਾ ਹੈ। ਸੈਂਟਰਲ ਬੈਂਕ ਆਫ ਇੰਡੀਆ (CBI) ਨੇ ਆਫਿਸ ਅਸਿਸਟੈਂਟ, ਫੈਕਲਟੀ ਅਤੇ ਅਟੈਂਡਰ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਯੋਗ ਅਤੇ ਇੱਛੁਕ ਉਮੀਦਵਾਰ ਜੋ ਇਨ੍ਹਾਂ ਅਹੁਦਿਆਂ ਲਈ ਚਿਲਚਸਪੀ ਰੱਖਦੇ ਹਨ, ਉਹ ਅਧਿਕਾਰਤ ਵੈੱਬਸਾਈਟ http://centralbankofindia.co.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਉਮੀਦਵਾਰ 22 ਅਪ੍ਰੈਲ ਜਾਂ ਇਸ ਤੋਂ ਪਹਿਲਾਂ ਅਪਲਾਈ ਕਰ ਸਕਦੇ ਹਨ।
ਉਮਰ ਹੱਦ
ਆਫਿਸ ਅਸਿਸਟੈਂਟ: ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਹੱਦ 35 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
ਅਟੈਂਡਰ: ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਸਾਲ ਤੋਂ ਘੱਟ ਅਤੇ 35 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਫੈਕਲਟੀ: ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 65 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ।
ਇੰਝ ਹੋਵੇਗੀ ਚੋਣ
ਸੈਂਟਰਲ ਬੈਂਕ ਦੀ ਇਸ ਭਰਤੀ ਤਹਿਤ ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। ਨਾਲ ਹੀ ਇੰਟਰਵਿਊ ਦੀ ਤਾਰੀਖ਼, ਸਮਾਂ ਅਤੇ ਸਥਾਨ ਬਾਅਦ ਵਿਚ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ।
ਇਸ ਤਰ੍ਹਾਂ ਅਪਲਾਈ ਕਰੋ
ਸੈਂਟਰਲ ਬੈਂਕ ਵਿਚ ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰ ਢੁੱਕਵੇਂ ਤੌਰ 'ਤੇ ਭਰੇ ਹੋਏ ਬਿਨੈ-ਪੱਤਰ ਨੂੰ ਸਬੰਧਤ ਦਸਤਾਵੇਜ਼ਾਂ ਦੇ ਨਾਲ ਖੇਤਰੀ ਮੈਨੇਜਰ, ਸੈਂਟਰਲ ਬੈਂਕ ਆਫ ਇੰਡੀਆ, ਰੀਜਨਲ ਆਫਿਸ, ਪਹਿਲੀ ਮੰਜ਼ਿਲ, ਨਾਕਾ ਚੰਦਰਵਦਨੀ ਸਕੁਏਅਰ, ਝਾਂਸੀ ਰੋਡ, ਗਵਾਲੀਅਰ (M.P.)-474009 ਨੂੰ ਭੇਜਣਾ ਹੋਵੇਗਾ।
ਚੋਣ ਹੋਣ 'ਤੇ ਇੰਨੀ ਮਿਲੇਗੀ ਤਨਖਾਹ
ਆਫਿਸ ਅਸਿਸਟੈਂਟ: ਚੁਣੇ ਗਏ ਉਮੀਦਵਾਰਾਂ ਨੂੰ ਤਨਖਾਹ ਵਜੋਂ 12000 ਰੁਪਏ ਦਿੱਤੇ ਜਾਣਗੇ।
ਅਟੈਂਡਰ: ਜੋ ਵੀ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਚੁਣਿਆ ਜਾਂਦਾ ਹੈ, ਉਨ੍ਹਾਂ ਨੂੰ 8000 ਰੁਪਏ ਤਨਖਾਹ ਵਜੋਂ ਦਿੱਤੀ ਜਾਵੇਗੀ।
ਫੈਕਲਟੀ: ਉਮੀਦਵਾਰਾਂ ਦੀ ਚੋਣ ਹੋਣ 'ਤੇ 20000 ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।