ਘਾਟੀ ’ਚ ਪਾਬੰਦੀਆਂ ਲਈ ਦਿੱਤੇ ਹੁਕਮਾਂ ਦਾ ਰਿਕਾਰਡ ਦੇਵੇ ਕੇਂਦਰ : ਸੁਪਰੀਮ ਕੋਰਟ

Thursday, Oct 17, 2019 - 01:38 AM (IST)

ਘਾਟੀ ’ਚ ਪਾਬੰਦੀਆਂ ਲਈ ਦਿੱਤੇ ਹੁਕਮਾਂ ਦਾ ਰਿਕਾਰਡ ਦੇਵੇ ਕੇਂਦਰ : ਸੁਪਰੀਮ ਕੋਰਟ

ਨਵੀਂ ਦਿੱਲੀ — ਸੁਪਰੀਮ ਕੋਰਟ ਨੇ ਬੁੱਧਵਾਰ ਕੇਂਦਰ ਨੂੰ ਜੰਮੂ-ਕਸ਼ਮੀਰ ਮਾਮਲੇ ’ਚ ਇਕ ਨਵਾਂ ਰਿਕਾਰਡ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਕੋਰਟ ਨੇ ਕੇਂਦਰ ਨੂੰ ਕਿਹਾ ਕਿ ਘਾਟੀ ’ਚ ਲਾਗੂ ਕੀਤੇ ਗਏ ਪਾਬੰਦੀਸ਼ੁਦਾ, ਸ਼ਟਡਾਊਨ ਅਤੇ ਗ੍ਰਿਫਤਾਰੀਆਂ ਨਾਲ ਸਬੰਧਤ ਸਾਰੇ ਹੁਕਮਾਂ ਦਾ ਰਿਕਾਰਡ ਕੋਰਟ ਦੇ ਸਾਹਮਣੇ ਰੱਖੇ। ਦੱਸ ਦੇਈਏ ਕਿ ਬੀਤੀ 5 ਅਗਸਤ ਨੂੰ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਤੋਂ ਆਰਟੀਕਲ-370 ਹਟਾਉਣ ਨਾਲ ਇਸ ਦੇ ਪੁਨਰਗਠਨ ਦਾ ਬਿੱਲ ਪਾਸ ਕਰਵਾ ਦਿੱਤਾ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਕਾਫੀ ਰੌਲਾ ਪਾਇਆ।


author

Inder Prajapati

Content Editor

Related News