J&K ''ਚ ਕਿਸੇ ਖੇਤਰ ਨੂੰ ''ਅਸ਼ਾਂਤ'' ਐਲਾਨਣ ਦਾ ਅਧਿਕਾਰ ਕੇਂਦਰ ਕੋਲ

11/01/2019 8:33:46 PM

ਨਵੀਂ ਦਿੱਲੀ — ਕੇਂਦਰ ਸਰਕਾਰ ਨੇ ਨਵੇਂ ਬਣੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ, ਜੰਮੂ-ਕਸ਼ਮੀਰ ਤੇ ਲੱਦਾਖ 'ਚ ਕਿਸੇ ਵੀ ਖੇਤਰ ਨੂੰ ਵਿਵਾਦਪੂਰਨ ਹਥਿਆਰਬੰਦ ਬਲ ਵਿਸ਼ੇਸ ਅਧਿਕਾਰ ਕਾਨੂੰਨ ਦੇ ਤਹਿਤ 'ਅਸ਼ਾਂਤ' ਐਲਾਨ ਕਰਨ ਦਾ ਅਧਿਕਾਰ ਆਪਣੇ ਕੋਲ ਰੱਖਿਆ ਹੈ। ਅਫਸਪਾ ਸੁਰੱਖਿਆ ਬਲਾਂ ਨੂੰ ਕਿਸੇ ਵੀ ਸ਼ੱਕੀ ਵਿਅਕਤੀ ਖਿਲਾਫ ਕਾਰਵਾਈ ਕਰਨ ਦਾ ਅਧਿਕਾਰ ਦਿੰਦਾ ਹੈ। ਪੂਰਬੀ ਸੂਬਾ ਜੰਮੂ ਕਸ਼ਮੀਰ ਨੂੰ ਵੀਰਵਾਰ ਨੂੰ ਵੰਡੇ ਜਾਣ ਤਕ ਸੂਬਾ ਸਰਕਾਰ ਨੂੰ ਜ਼ਿਲਾ ਅਧਿਕਾਰੀਆਂ ਦੇ ਜ਼ਰੀਏ ਅਫਸਪਾ ਦੇ ਤਹਿਤ ਕਿਸੇ ਜ਼ਿਲੇ ਜਾਂ ਪੁਲਸ ਥਾਣਾ ਖੇਤਰ ਨੂੰ 'ਅਸ਼ਾਂਤ' ਐਲਾਨ ਕਰਨ ਦਾ ਅਧਿਕਾਰ ਦਿੱਤਾ ਗਿਆ ਸੀ।

ਅਫਸਪਾ ਦੇ ਤਹਿਤ ਸੁਰੱਖਿਆ ਬਲਾਂ ਨੂੰ ਮਿਲਣਗੇ ਇਹ ਅਧਿਕਾਰ
ਅਫਸਪਾ ਦੇ ਤਹਿਤ ਸੁਰੱਖਿਆ ਬਲ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਬਿਨਾਂ ਵਾਰੰਟ ਦੇ ਹਿਰਾਸਤ 'ਚ ਲੈ ਸਕਦੇ ਹਨ, ਉਨ੍ਹਾਂ ਦੀ ਤਲਾਸ਼ੀ ਲੈ ਸਕਦੇ ਹਨ ਅਤੇ ਇਥੇ ਤਕ ਕਿ ਉਸ 'ਤੇ ਗੋਲੀ ਵੀ ਚਲਾ ਸਕਦੇ ਹਨ। ਇਹ ਕਾਨੂੰਨ ਅਜਿਹੀਆਂ ਕਾਰਵਾਈਆਂ ਲਈ ਫੌਜੀਆਂ ਨੂੰ ਛੋਟ ਦਿੰਦਾ ਹੈ। ਇਕ ਸਰਕਾਰੀ ਨੋਟੀਫਿਕੇਸ਼ਨ ਮੁਤਾਬਕ ਇਨ੍ਹਾਂ ਦੋਵਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਹਥਿਆਰਬੰਦ ਬਲ ਵਿਸ਼ੇਸ਼ ਅਧਿਕਾਰ ਐਕਟ 1990 ਦਾ ਪ੍ਰਸ਼ਾਸਨ ਹੁਣ ਕੇਂਦਰੀ ਗ੍ਰਹਿ ਮੰਤਰਾਲਾ ਦੇ ਤਹਿਤ ਜੰਮੂ ਕਸ਼ਮੀਰ ਤੇ ਲੱਦਾਖ ਮਾਮਲਿਆਂ ਦੇ ਵਿਭਾਗ ਨਾਲ ਲਾਗੂ ਕੀਤਾ ਗਿਆ ਹੈ।

ਕੇਂਦਰ ਦੇਖੇਗਾ ਦੋਵਾਂ ਪ੍ਰਦੇਸ਼ਾਂ ਦੀ ਪੁਲਸ ਤੇ ਕਾਨੂੰਨ ਵਿਵਸਥਾ
ਪੂਰਬੀ ਜੰਮੂ ਕਸ਼ਮੀਰ ਸੂਬੇ 'ਚ 1990 ਤੋਂ ਅਫਸਪਾ ਲੱਗਾ ਹੋਇਆ ਸੀ। ਹਾਲਾਂਕਿ, ਲੇਹ ਅਤੇ ਕਾਰਗਿਲ ਖੇਤਰਾਂ ਨੂੰ ਕਦੇ ਵੀ ਅਸ਼ਾਂਤ ਐਲਾਨ ਨਹੀਂ ਕੀਤਾ ਗਿਆ, ਜੋ ਹੁਣ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦਾ ਹਿੱਸਾ ਹਨ। ਸੂਬੇ ਦੇ ਵੰਡ ਨਾਲ, ਦੋਵੇਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪੁਲਸ ਅਤੇ ਕਾਨੂੰਨ ਵਿਵਸਥਾ ਕੇਂਦਰੀ ਗ੍ਰਹਿ ਮੰਤਰਾਲਾ ਹੁਣ ਦੋਵਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਬੰਧ ਉਪ ਰਾਜਪਾਲਾਂ ਦੇ ਜਰੀਏ ਦੇਖੇਗਾ।

ਸ਼੍ਰੀਨਗਰ 'ਚ ਜਨਜੀਵਨ ਪ੍ਰਭਾਵਿਤ
ਉਥੇ ਹੀ ਸ਼੍ਰੀਨਗਰ 'ਚ ਜੁੰਮੇ ਦੀ ਨਮਾਜ ਤੋਂ ਬਾਅਦ ਹਿੰਸਕ ਪ੍ਰਦਰਸ਼ਨਾਂ ਦੇ ਖਦਸ਼ੇ ਕਾਰਨ ਅਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਸ਼ੁੱਕਰਵਾਰ ਨੂੰ ਕੁਝ ਹਿੱਸਿਆਂ 'ਚ ਸਾਵਧਾਨੀ ਵਜੋ ਪਾਬੰਦੀਆਂ ਲਗਾ ਦਿੱਤੀਆਂ ਗਈਆਂ। ਸੰਵਿਧਾਨ ਦੀ ਧਾਰਾ 370 ਦੇ ਜ਼ਿਆਦਾਤਰ ਕਾਨੂੰਨਾਂ ਨੂੰ ਖਤਮ ਕਰਨ ਤੋਂ ਬਾਅਦ ਲਗਾਤਾਰ 89ਵੇਂ ਦਿਨ ਵੀ ਕਸ਼ਮੀਰ 'ਚ ਜਨਜੀਵਨ ਪ੍ਰਭਾਵਿਤ ਰਿਹਾ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ, 'ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਪੁਰਾਣੇ ਸ਼ਹਿਰ 'ਚ ਪੰਜ ਪੁਲਸ ਥਾਣਾ ਖੇਤਰ ਤੇ ਸੌਰਾ ਪੁਲਸ ਥਾਣਾ ਖੇਤਰ ਦੇ ਕੁਝ ਹਿੱਸਿਆਂ 'ਚ ਪਾਬੰਦੀਆਂ ਲਗਾਈਆਂ ਗਈਆਂ।'


Inder Prajapati

Content Editor

Related News