2 ਦਿਨ ਮਨਾਓ ਰੱਖੜੀ ਪਰ ਭਦਰਾ ਕਾਲ ਦੇ ਸਮੇਂ ਦਾ ਰੱਖੋ ਧਿਆਨ
Tuesday, Aug 29, 2023 - 07:04 PM (IST)
ਨਵੀਂ ਦਿੱਲੀ (ਨਵੋਦਿਆ ਟਾਈਮਜ਼) : ਇਸ ਸਾਲ ਸਾਵਣ ਦੇ ਦੋ ਮਹੀਨੇ ਤਕ ਰਹਿਣ ਕਾਰਨ ਰੱਖੜੀ ਦਾ ਤਿਓਹਾਰ ਦੇਰੀ ਨਾਲ ਆਇਆ ਹੈ। ਇਸ ਮਹੀਨੇ ਦੇ ਆਖਰੀ ਹਫ਼ਤੇ ਭੈਣ-ਭਰਾ ਦਾ ਪਵਿੱਤਰ ਤਿਉਹਾਰ ਰੱਖੜੀ ਹੈ। ਇਸ ਸਾਲ ਰੱਖੜੀ ਦਾ ਤਿਓਹਾਰ 30 ਅਤੇ 31 ਅਗਸਤ ਨੂੰ 2 ਦਿਨ ਮਨਾਇਆ ਜਾਵੇਗਾ। ਜੋਤਸ਼ੀਆਂ ਅਨੁਸਾਰ ਰੱਖੜੀ ਵਾਲੇ ਦਿਨ ਭਦਰਾ ਕਾਰਨ ਇਸ ਤਿਓਹਾਰ ਨੂੰ ਦੋ ਮਿਤੀਆਂ ’ਚ ਵੰਡਿਆ ਗਿਆ ਹੈ। ਭਦਰਾ ਕਾਲ 30 ਅਗਸਤ ਨੂੰ ਸਵੇਰੇ ਪੂਰਨਮਾਸ਼ੀ ਨਾਲ ਸ਼ੁਰੂ ਹੋਵੇਗਾ ਅਤੇ ਰਾਤ 9:02 ਵਜੇ ਤੱਕ ਚੱਲੇਗਾ। ਰੱਖੜੀ ’ਤੇ ਬਣ ਰਹੇ ਕਈ ਸ਼ੁਭ ਯੋਗ ਤਿਓਹਾਰ ਦੀ ਮਹੱਤਤਾ ਨੂੰ ਵਧਾਉਣਗੇ। ਜੋਤਿਸ਼ ਗਣਨਾ ਮੁਤਾਬਕ ਰੱਖੜੀ ’ਤੇ 700 ਸਾਲ ਬਾਅਦ ਪੰਚ ਮਹਾਯੋਗ ਬਣ ਰਿਹਾ ਹੈ। 30 ਅਗਸਤ ਨੂੰ ਸੂਰਜ, ਬੁਧ, ਗੁਰੂ, ਸ਼ੁੱਕਰ ਅਤੇ ਸ਼ਨੀ ਗ੍ਰਹਿ ਪੰਚ ਮਹਾਯੋਗ ਬਣ ਰਹੇ ਹਨ। ਗ੍ਰਹਿਆਂ ਦੀ ਅਜਿਹੀ ਸਥਿਤੀ ਬੁੱਧਾਦਿੱਤ, ਵਸਰਪਤੀ ਅਤੇ ਸ਼ਸ਼ ਯੋਗ ਵੀ ਪੈਦਾ ਕਰੇਗੀ। ਅਜਿਹੀ ਸ਼ੁਭ ਦਸ਼ਾ ’ਚ ਰੱਖੜੀ ਬੰਨ੍ਹਣ ਦੇ ਸ਼ੁਭ ਨਤੀਜੇ ਕਈ ਗੁਣਾ ਵੱਧ ਸਕਦੇ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੇ ਰਾਜਪਾਲ ਨਾਲ ਟਕਰਾਅ ’ਤੇ ਸੁਨੀਲ ਜਾਖੜ ਦਾ ਵੱਡਾ ਬਿਆਨ
ਜੋਤਸ਼ੀਆਂ ਅਨੁਸਾਰ ਇਸ ਸਾਲ ਰੱਖੜੀ ਦਾ ਤਿਉਹਾਰ 30 ਅਤੇ 31 ਅਗਸਤ ਦੋਵਾਂ ਨੂੰ ਮਨਾਇਆ ਜਾ ਸਕਦਾ ਹੈ, ਸਿਰਫ਼ ਭਦਰਾ ਕਾਲ ਦੀ ਮਿਆਦ ਨੂੰ ਧਿਆਨ ’ਚ ਰੱਖਦੇ ਹੋਏ ਭਰਾ ਨੂੰ ਰੱਖੜੀ ਬੰਨ੍ਹਣੀ ਪਵੇਗੀ। ਜੇ ਤੁਸੀਂ 30 ਅਗਸਤ ਨੂੰ ਰੱਖੜੀ ਦਾ ਤਿਓਹਾਰ ਮਨਾਉਂਦੇ ਹੋ ਤਾਂ ਭਦਰਾ ਦੀ ਰਾਤ 9:20 ਵਜੇ ਤੋਂ ਬਾਅਦ ਹੀ ਆਪਣੇ ਭਰਾ ਨੂੰ ਰੱਖੜੀ ਬੰਨ੍ਹੋ। ਜੇ ਤੁਸੀਂ 31 ਅਗਸਤ ਨੂੰ ਰੱਖੜੀ ਮਨਾਉਂਦੇ ਹੋ ਤਾਂ ਸਵੇਰੇ 7.05 ਵਜੇ ਤੋਂ ਪਹਿਲਾਂ ਭਰਾ ਦੇ ਗੁੱਟ ’ਤੇ ਰੱਖੜੀ ਬੰਨ੍ਹ ਲਓ। ਇਸ ਤੋਂ ਬਾਅਦ ਸਾਵਣ ਪੂਰਨਮਾ ਦੇ ਨਾਲ ਰੱਖੜੀ ਦੇ ਤਿਉਹਾਰ ਦੀ ਸਮਾਪਤੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ’ਚ ਕਾਂਗਰਸ ਚਾਰ ਸੀਟਾਂ ’ਤੇ ਬਦਲ ਸਕਦੀ ਚਿਹਰੇ!
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8