ਫੌਜ ਮੁਖੀ ਬਣਨ ਤੋਂ ਪਹਿਲਾਂ ਵੀ ਜ਼ਬਰਦਸਤ ਹਾਦਸੇ ਦਾ ਸ਼ਿਕਾਰ ਹੋਏ ਸਨ ਬਿਪਿਨ ਰਾਵਤ, ਵਾਲ-ਵਾਲ ਬਚੀ ਸੀ ਜਾਨ
Wednesday, Dec 08, 2021 - 04:56 PM (IST)
ਨਵੀਂ ਦਿੱਲੀ– ਭਾਰਤ ਦੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਜਨਰਲ ਬਿਪਿਨ ਰਾਵਤ ਨੂੰ ਲੈ ਕੇ ਜਾ ਰਿਹਾ ਇਕ ਐੱਮ.ਆਈ.-17 ਹੈਲੀਕਾਪਟਰ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੰਨੂਰ ’ਚ ਕ੍ਰੈਸ਼ ਹੋ ਗਿਆ। ਦੱਸਿਆ ਗਿਆ ਹੈ ਕਿ ਇਸ ਹੈਲੀਕਾਪਟਰ ’ਚ ਉਨ੍ਹਾਂ ਦੀ ਪਤਨੀ ਸਮੇਤ ਕੁਝ ਹੋਰ ਫੌਜ ਦੇ ਅਧਿਕਾਰੀ ਵੀ ਸ਼ਾਮਲ ਸਨ। ਰਿਪੋਰਟਾਂ ਮੁਤਾਬਕ, ਹੁਣ ਤਕ 11 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਉਥੇ ਹੀ ਬਿਪਿਨ ਰਾਵਤ ਸਮੇਤ ਕੁਝ ਹੋਰ ਗੰਭੀਰ ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਸੀ.ਡੀ.ਐੱਸ. ਇਸ ਹਾਦਸੇ ’ਚ ਸੁਰੱਖਿਅਤ ਹੋਣਗੇ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਬਿਪਿਨ ਰਾਵਤ ਕਿਸੇ ਹਵਾਈ ਹਾਦਸੇ ਦਾ ਸ਼ਿਕਾਰ ਹੋਏ ਹੋਣ। ਸਾਲ 2015 ’ਚ ਵੀ ਉਹ ਇਕ ਹੈਲੀਕਾਪਟਰ ਹਾਦਸੇ ’ਚ ਵਾਲ-ਵਾਲ ਬਚ ਨਿਕਲੇ ਸਨ।
ਇਹ ਵੀ ਪੜ੍ਹੋ– ...ਤਾਂ ਇਸ ਕਾਰਨ ਕ੍ਰੈਸ਼ ਹੋਇਆ CDS ਬਿਪਿਨ ਰਾਵਤ ਦਾ ਹੈਲੀਕਾਪਟਰ!
ਇਹ ਘਟਨਾ ਸੀ ਫਰਵਰੀ 2015 ਦੀ ਜਦੋਂ ਲੈਫਟੀਨੈਂਟ ਜਨਰਲ ਬਿਪਿਨ ਰਾਵਤ ਫੌਜ ਦੀ ਦੀਮਾਪੁਰ ਸਥਿਤ 3-ਕੋਰ ਦੇ ਹੈੱਡਕੁਆਟਰ ਦੇ ਪ੍ਰਮੁੱਖ ਅਹਦੇ ਨੂੰ ਸੰਭਾਲ ਰਹੇ ਸਨ। ਦੀਮਾਪੁਰ ਤੋਂ ਜਦੋਂ ਉਹ ਆਪਣੇ ਚੀਤਾ ਹੈਲੀਕਾਪਟਰ ’ਚ ਸਵਾਰ ਹੋ ਕੇ ਨਿਕਲੇ ਤਾਂ ਅਚਾਨਕ ਹੀ ਕੁਝ ਉਚਾਈ ’ਤੇ ਉਨ੍ਹਾਂ ਦਾ ਹੈਲੀਕਾਪਟਰ ਬੇਕਾਬੂ ਕੇ ਕ੍ਰੈਸ਼ ਹੋ ਗਿਆ। ਦੱਸਿਆ ਜਾਂਦਾ ਹੈ ਕਿ ਉਸ ਸਮੇਂ ਇਸ ਘਟਨਾ ਦੇ ਪਿੱਛੇ ਇੰਜਣ ਫੇਲ ਹੋਣ ਦਾ ਕਾਰਨ ਸਾਹਮਣੇ ਆਇਆ ਸੀ। ਇਸ ਹਾਦਸੇ ’ਚ ਜਨਰਲ ਰਾਵਤ ਨੂੰ ਕੁਝ ਮਾਮਲੂ ਸੱਟਾਂ ਲੱਗੀਆਂ ਸਨ।
ਫੌਜ ਨੇ ਬਾਅਦ ’ਚ ਖੁਲਾਸਾ ਕੀਤਾ ਸੀ ਕਿ ਹੈਲੀਕਾਪਟਰ ਜ਼ਮੀਨ ਤੋਂ ਸਿਰਫ 20 ਮੀਟਰ ਦੀ ਉਚਾਈ ਤਕ ਹੀ ਪਹੁੰਚ ਸਕਿਆ ਸੀ। ਇਸੇ ਦੌਰਾਨ ਸਿੰਗਲ ਇੰਜਣ ਦੇ ਇਸ ਚੋਪਰ ’ਚ ਕੁਝ ਖਰਾਬੀ ਪੈਦਾ ਹੋ ਗਈ ਅਤੇ ਇਸਦੇ ਦੋਵੇਂ ਪਾਇਲਟਾਂ ਦਾ ਕੰਟਰੋਲ ਟੁੱਟ ਗਿਆ ਪਰ ਕ੍ਰੈਸ਼ ’ਚ ਕਿਸੇ ਦੀ ਵੀ ਜਾਨ ਦੀ ਖਬਰ ਨਹੀਂ ਆਈ ਸੀ। ਇਸ ਘਟਨਾ ’ਚ ਵੀ ਹਵਾਈ ਫੌਜ ਨੇ ਉੱਚ-ਪੱਧਰੀ ਜਾਂਚ ਬਿਠਾਈ ਸੀ।
ਇਹ ਵੀ ਪੜ੍ਹੋ– ਹੈਲੀਕਾਪਟਰ ਕ੍ਰੈਸ਼: ਬਿਪਿਨ ਰਾਵਤ ਦੇ ਘਰ ਪੁੱਜੇ ਰੱਖਿਆ ਮੰਤਰੀ ਰਾਜਨਾਥ ਸਿੰਘ