CCD ਸੰਸਥਾਪਕ ਲਾਪਤਾ ਮਾਮਲੇ ''ਚ ਕਰਨਾਟਕ ਭਾਜਪਾ ਦੇ ਸੰਸਦ ਮੈਂਬਰਾਂ ਨੇ ਅਮਿਤ ਸ਼ਾਹ ਤੋਂ ਮੰਗੀ ਮਦਦ

07/30/2019 1:44:34 PM

ਨਵੀਂ ਦਿੱਲੀ— ਭਾਜਪਾ ਦੀ ਕਰਨਾਟਕ ਇਕਾਈ ਦੇ ਸੰਸਦ ਮੈਂਬਰਾਂ ਦੇ ਇਕ ਸਮੂਹ ਨੇ ਸ਼ੋਭਾ ਕਰਾਂਦਲਾਜੇ ਦੀ ਅਗਵਾਈ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੰਗਲਵਾਰ ਨੂੰ ਮੁਲਾਕਾਤ ਕੀਤੀ ਅਤੇ ਕੈਫੇ ਕੌਫੀ ਡੇਅ (ਸੀ.ਸੀ.ਡੀ.) ਦੇ ਲਾਪਤਾ ਦੇ ਸੰਸਥਾਪਕ ਵੀ.ਜੀ. ਸਿਧਾਰਥ ਦਾ ਪਤਾ ਲਗਾਉਣ 'ਚ ਕੇਂਦਰ ਤੋਂ ਮਦਦ ਮੰਗੀ। ਕਰਾਂਦਲਾਜੇ ਨੇ ਗ੍ਰਹਿ ਮੰਤਰੀ ਨੂੰ ਦੱਸਿਆ ਕਿ ਸਿਧਾਰਥ ਉਨ੍ਹਾਂ ਦੇ ਉਡੁਪੀ-ਚਿਕਮੰਗਲੂਰ ਸੰਸਦੀ ਖੇਤਰ ਦੇ ਵਾਸੀ ਹਨ ਅਤੇ ਉਹ ਕਰਨਾਟਕ ਦੇ ਦੱਖਣੀ ਕੰਨੜ ਜ਼ਿਲੇ ਤੋਂ 29 ਜੁਲਾਈ ਤੋਂ ਲਾਪਤਾ ਹਨ।

ਰਾਜ ਸਰਕਾਰ ਨੇਤ੍ਰਾਵਤੀ ਪੁੱਲ ਇਲਾਕੇ 'ਚ ਪਹਿਲੇ ਹੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਚੁਕੀ ਹੈ। ਉਨ੍ਹਾਂ ਨੇ ਸ਼ਾਹ ਨੂੰ ਦਿੱਤੀ ਅਰਜ਼ੀ 'ਚ ਕਿਹਾ ਕਿ ਕਰਨਾਟਕ ਦੇ ਤੱਟੀਏ ਇਲਾਕਿਆਂ 'ਚ ਬਾਰਸ਼ ਹੋਣ ਕਾਰਨ ਨਦੀ 'ਚ ਪਾਣੀ ਗੰਭੀਰ ਪੱਧਰ 'ਤੇ ਪਹੁੰਚ ਚੁਕਿਆ ਹੈ। ਉਨ੍ਹਾਂ ਨੇ ਕਿਹਾ,''ਭਾਰੀ ਬਾਰਸ਼ ਅਤੇ ਕਰਨਾਟਕ 'ਚ ਮੌਜੂਦਾ ਮੌਸਮੀ ਸਥਿਤੀਆਂ ਕਾਰਨ ਤੇਜ਼ੀ ਨਾਲ ਤਲਾਸ਼ੀ ਮੁਹਿੰਮ ਚਲਾਉਣ 'ਚ ਮੁਸ਼ਕਲ ਹੋ ਰਹੀ ਹੈ। ਇਸ ਲਈ ਮੈਂ ਖੋਜ਼ ਮੁਹਿੰਮ ਲਈ ਤੁਹਾਨੂੰ ਤੱਟਵਰਤੀ ਫੋਰਸਾਂ, ਕੇਂਦਰੀ ਫੋਰਸਾਂ ਅਤੇ ਹੈਲੀਕਾਪਟਰਾਂ ਨੂੰ ਭੇਜ ਕੇ ਕਰਨਾਟਕ ਸਰਕਾਰ ਦੀ ਮਦਦ ਕਰਨ ਦੀ ਅਪੀਲ ਕਰਦੀ ਹਾਂ।'' ਸ਼ਾਹ ਨਾਲ ਮੁਲਾਕਾਤ ਦੌਰਾਨ ਭਾਜਪਾ ਸੰਸਦ ਮੈਂਬਰ ਨਲਿਨ ਕੁਮਾਰ ਕਤੀਲ, ਕਰਾਡੀ ਸਾਂਗੰਨਾ, ਭਗਵੰਤ ਖੁਬਾ, ਬੀ.ਸੀ. ਗਾਥੀ ਗੌੜਾ ਅਤੇ ਵਾਈ ਦੇਵੇਂਦਰੱਪਾ ਵੀ ਮੌਜੂਦ ਸਨ।


DIsha

Content Editor

Related News