ਉਡੀਕ ਖਤਮ: CBSE ਨੇ 10ਵੀਂ ਜਮਾਤ ਦੇ ਨਤੀਜੇ ਕੀਤੇ ਜਾਰੀ

Wednesday, Jul 15, 2020 - 01:23 PM (IST)

ਉਡੀਕ ਖਤਮ: CBSE ਨੇ 10ਵੀਂ ਜਮਾਤ ਦੇ ਨਤੀਜੇ ਕੀਤੇ ਜਾਰੀ

ਨਵੀਂ ਦਿੱਲੀ— ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ 10ਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਨਤੀਜੇ ਐਲਾਨ ਹੋਣ ਨਾਲ ਸੀ. ਬੀ. ਐੱਸ. ਈ. 10ਵੀਂ ਜਮਾਤ ਦੇ ਇਮਤਿਹਾਨ ਦੇਣ ਵਾਲੇ ਲੱਖਾਂ ਵਿਦਿਆਰਥੀਆਂ ਦੀ ਉਡੀਕ ਅੱਜ ਯਾਨੀ ਕਿ 15 ਜੁਲਾਈ ਨੂੰ ਖਤਮ ਹੋ ਗਈ ਹੈ। ਵਿਦਿਆਰਥੀ ਨਤੀਜੇ http://cbseresults.nic.in  'ਤੇ ਜਾ ਕੇ ਚੈੱਕ ਕਰ ਸਕਦੇ ਹਨ।

ਸੀ. ਬੀ. ਐੱਸ. ਈ. 10ਵੀਂ ਜਮਾਤ 'ਚ 91.46 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਪਿਛਲੇ ਸਾਲ ਦੀ ਤੁਲਨਾ 'ਚ ਇਸ ਸਾਲ ਪਾਸ ਫੀਸਦੀ 'ਚ ਥੋੜ੍ਹਾ ਸੁਧਾਰ ਹੋਇਆ ਹੈ। 1.84 ਲੱਖ ਤੋਂ ਵਧੇਰੇ ਵਿਦਿਆਰਥੀਆਂ ਨੇ 90 ਫੀਸਦੀ ਤੋਂ ਵਧੇਰੇ ਅੰਕ ਹਾਸਲ ਕੀਤੇ ਹਨ। 41,000 ਤੋਂ ਵਧੇਰੇ ਵਿਦਿਆਰਥੀਆਂ ਨੇ 95 ਫੀਸਦੀ ਤੋਂ ਵਧੇਰੇ ਅੰਕ ਹਾਸਲ ਕੀਤੇ ਹਨ। 10ਵੀਂ ਜਮਾਤ 'ਚੋਂ ਵੀ ਕੁੜੀਆਂ ਨੇ ਬਾਜੀ ਮਾਰੀ ਹੈ। 

ਸੀ. ਬੀ. ਐੱਸ. ਈ. ਜਮਾਤ 10ਵੀਂ ਦਿੱਲੀ ਜ਼ੋਨ ਦਾ ਨਤੀਜਾ 85.86 ਫੀਸਦੀ ਰਿਹਾ ਹੈ। ਤ੍ਰਿਵੇਂਦਰਮ, ਚੇਨਈ ਅਤੇ ਬੈਂਗਲੁਰੂ ਟਾਪ ਤਿੰਨ 'ਚ ਹੈ, ਜਿੱਥੇ ਵਿਦਿਆਰਥੀਆਂ ਦੇ ਸਭ ਤੋਂ ਵਧੀਆ ਨਤੀਜੇ ਆਏ ਹਨ। ਦੱਸ ਦੇਈਏ ਕਿ ਦੇਸ਼ ਭਰ ਵਿਚ 18 ਲੱਖ ਦੇ ਕਰੀਬ ਵਿਦਿਆਰਥੀਆਂ ਨੇ ਸੀ. ਬੀ. ਐੱਸ. ਈ. 10ਵੀਂ ਦੇ ਇਮਤਿਹਾਨ ਦਿੱਤੇ ਸਨ, ਜਿਨ੍ਹਾਂ ਦੀ ਉਡੀਕ ਅੱਜ ਖਤਮ ਹੋ ਗਈ ਹੈ। ਓਧਰ ਮਨੁੱਖੀ ਵਸੀਲੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਟਵਿੱਟਰ 'ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਕਿ ਸੀ. ਬੀ. ਐੱਸ. ਈ. 10ਵੀਂ ਜਮਾਤ ਦੇ ਨਤੀਜੇ ਐਲਾਨ ਕਰ ਦਿੱਤੇ ਗਏ ਹਨ। 

ਜ਼ਿਕਰਯੋਗ ਹੈ ਕਿ ਸੀ. ਬੀ. ਐੱਸ. ਈ. 12ਵੀਂ ਦਾ ਨਤੀਜਾ 13 ਜੁਲਾਈ ਨੂੰ ਐਲਾਨ ਕੀਤੇ ਜਾ ਚੁੱਕੇ ਹਨ। ਇਸ ਵਾਰ 88 ਫੀਸਦੀ ਵਿਦਿਆਰਥੀ ਪਾਸ ਹੋਏ। ਸੀ. ਬੀ. ਐੱਸ. ਈ. 12ਵੀਂ ਦੇ ਇਮਤਿਹਾਨ ਵਿਚ ਵੀ ਕੁੜੀਆਂ ਨੇ ਬਾਜੀ ਮਾਰੀ ਹੈ। ਦਿੱਲੀ ਜ਼ੋਨ ਵਿਚ 94 ਫੀਸਦੀ ਨਤੀਜਾ ਰਿਹਾ ਹੈ।

 


author

Tanu

Content Editor

Related News