ਉਨਾਵ ਮਾਮਲਾ: ਦੋਸ਼ੀ ਵਿਧਾਇਕ ਕੁਲਦੀਪ ਸੇਂਗਰ ਦੇ ਘਰ 'ਤੇ CBI ਦਾ ਛਾਪਾ
Sunday, Aug 04, 2019 - 10:56 AM (IST)

ਨਵੀਂ ਦਿੱਲੀ—ਉਨਾਵ ਜਬਰ ਜ਼ਨਾਹ ਮਾਮਲੇ 'ਚ ਦੋਸ਼ੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਘਰ ਸਮੇਤ ਕਈ ਟਿਕਾਣਿਆਂ 'ਤੇ ਅੱਜ ਭਾਵ ਐਤਵਾਰ ਨੂੰ ਸੀ. ਬੀ. ਆਈ ਛਾਪੇਮਾਰੀ ਕਰ ਰਹੀ ਹੈ। ਦੱਸ ਦੇਈਏ ਕਿ ਸ਼ਨੀਵਾਰ ਨੂੰ ਸੀ. ਬੀ. ਆਈ. ਦੀ ਤਿੰਨ ਮੈਂਬਰੀ ਟੀਮ ਸੀਤਾਪੁਰ ਜੇਲ 'ਚ ਪਹੁੰਚਣ 'ਤੇ ਜੇਲ ਪ੍ਰਸ਼ਾਸਨ 'ਚ ਹੜਕੰਪ ਮੱਚ ਗਿਆ ਸੀ। ਜੇਲ ਪ੍ਰਸ਼ਾਸਨ ਨਾਲ ਜੁੜੇ ਮਾਹਰਾਂ ਨੇ ਦੱਸਿਆ ਹੈ ਕਿ ਟੀਮ ਲਗਭਗ 6 ਘੰਟਿਆਂ ਤੱਕ ਜੇਲ ਦੇ ਅੰਦਰ ਜਾਂਚ ਕੀਤੀ ਅਤੇ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵੀ ਖੰਗਾਲੇ ਗਏ। ਸੀ. ਬੀ. ਆਈ. ਅਧਿਕਾਰੀਆਂ ਨੇ ਦੋਸ਼ੀ ਵਿਧਾਇਕ ਨਾਲ ਗੱਲਬਾਤ ਕੀਤੀ ਸੀ। ਇਸ ਤੋਂ ਇਲਾਵਾ ਸੀ. ਬੀ. ਆਈ. ਅਧਿਕਾਰੀਆਂ ਨੇ ਜ਼ੇਲ ਅਧਿਕਾਰੀਆਂ ਅਤੇ ਕੁਲਦੀਪ ਸੇਂਗਰ ਦੀ ਬੈਰਕ ਦੀ ਸੁਰੱਖਿਆ 'ਚ ਲੱਗੇ ਕਰਮਚਾਰੀਆਂ ਨਾਲ ਵੀ ਗੱਲਬਾਤ ਕੀਤੀ ਸੀ।
ਜ਼ਿਕਰਯੋਗ ਹੈ ਕਿ ਸੀਤਾਪੁਰ ਜੇਲ 'ਚ ਉਨਾਵ ਜਬਰ ਜ਼ਨਾਹ ਦੇ ਦੋਸ਼ੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਵੱਲੋਂ ਪੀੜਤਾ ਨਾਲ ਵਾਪਰੇ ਰਾਏਬਰੇਲੀ ਸੜਕ ਹਾਦਸੇ 'ਚ ਸ਼ਾਮਲ ਹੋਣ ਨੂੰ ਲੈ ਕੇ ਯੂ . ਪੀ. ਸਰਕਾਰ ਨੇ ਕੇਂਦਰ ਤੋਂ ਸੀ. ਬੀ. ਆਈ. ਜਾਂਚ ਦੀ ਸਿਫਾਰਿਸ਼ ਕੀਤੀ ਸੀ, ਜਿਸ 'ਤੇ ਸ਼ਨੀਵਾਰ ਨੂੰ ਸੀ. ਬੀ. ਆਈ. ਦੀ ਤਿੰਨ ਮੈਬਰੀ ਟੀਮ ਪਹੁੰਚੀ ਸੀ।