CBI 'ਚ ਭਰਤੀ ਹੋਣ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

Wednesday, Nov 13, 2024 - 09:15 AM (IST)

ਨਵੀਂ ਦਿੱਲੀ- ਕੇਂਦਰੀ ਜਾਂਚ ਬਿਊਰੋ (ਸੀਬੀਆਈ) 'ਚ ਅਸਿਸਟੈਂਟ ਪ੍ਰੋਗ੍ਰਾਮਰ ਦੇ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਉਮੀਦਵਾਰ ਯੂ.ਪੀ.ਐੱਸ.ਸੀ. ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦੀ ਗਿਣਤੀ

ਕੁੱਲ 27 ਅਹੁਦੇ ਭਰੇ ਜਾਣਗੇ।

ਸਿੱਖਿਆ ਯੋਗਤਾ

ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਜਾਂ ਸੰਸਥਾ ਤੋਂ ਕੰਪਿਊਟਰ ਐਪਲੀਕੇਸ਼ਨ, ਕੰਪਿਊਟਰ ਸਾਇੰਸ ਜਾਂ ਮਾਸਟਰ ਆਫ਼ ਤਕਨਾਲੋਜੀ (ਕੰਪਿਊਟਰ ਐਪਲੀਕੇਸ਼ਨ 'ਚ ਮਾਹਿਰਤਾ ਨਾਲ) ਜਾਂ ਬੈਚਲਰ ਆਫ਼ ਇੰਜੀਨੀਅਰ ਜਾਂ ਕੰਪਿਊਟਰ ਸਾਇੰਸ, ਕੰਪਿਊਟਰ ਤਕਨਾਲੋਜੀ 'ਚ ਬੈਚਲਰ ਆਫ਼ ਤਕਨਾਲੋਜੀ 'ਚ ਮਾਸਟਰ ਡਿਗਰੀ ਹੋਵੇ। 

ਉਮਰ

ਉਮੀਦਵਾਰ ਦੀ ਉਮਰ ਵੱਧ ਤੋਂ ਵੱਧ 30 ਸਾਲ ਤੈਅ ਕੀਤੀ ਗਈ ਹੈ।

ਆਖ਼ਰੀ ਤਾਰੀਖ਼

ਉਮੀਦਵਾਰ 28 ਨਵੰਬਰ 2024 ਤੱਕ ਅਪਲਾਈ ਕਰ ਸਕਦੇ ਹਨ।

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News