ਕਰਨਾਟਕ ਸਰਕਾਰ ਨੇ ਲਗਾਇਆ ਗੈਰ-ਕਾਨੂੰਨੀ ਫੋਨ ਟੈਪਿੰਗ ਦਾ ਦੋਸ਼, ਮਾਮਲਾ ਦਰਜ
Saturday, Aug 31, 2019 - 09:11 PM (IST)

ਬੈਂਗਲੁਰੂ — ਕਰਨਾਟਕ ਸਰਕਾਰ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ-ਜੇਡੀਐੱਸ ਗਠਜੋੜ ਸਰਕਾਰ ਨੇ ਸੱਤਾ ’ਚ ਰਹਿੰਦੇ ਹੋਏ ਗੈਰ-ਕਾਨੂੰਨੀ ਫੋਨ ਟੈਪਿੰਗ ਨੂੰ ਮਨਜ਼ੂਰੀ ਦਿੱਤੀ ਸੀ। ਉਸ ਦੌਰਾਨ ਵਿਰੋਧੀ, ਪੱਤਰਕਾਰਾਂ ਤੇ ਪੁਲਸ ਅਧਿਕਾਰੀਆਂ ’ਤੇ ਨਜ਼ਰ ਰੱਖਣ ਲਈ ਗੈਰ-ਕਾਨੂੰਨੀ ਫੋਨ ਟੈਪਿੰਗ ਕੀਤੀ ਗਈ ਸੀ। ਉਥੇ ਹੀ ਇਹ ਕੇਸ ਸੀ.ਬੀ.ਆਈ. ਨੇ ਆਪਣੇ ਹੱਥਾਂ ’ਚ ਲੈ ਲਿਆ ਹੈ ਤੇ ਮਾਮਲਾ ਵੀ ਦਰਜ ਕਰ ਲਿਆ ਹੈ। ਹਾਲਾਂਕਿ ਕਰਨਾਟਕ ਦੇ ਸਾਬਕਾ ਸੀ.ਐੱਮ. ਐੱਚ.ਡੀ. ਕੁਮਾਰ ਸਵਾਮੀ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।