ਨੌਕਰੀ ਬਦਲੇ ਜ਼ਮੀਨ ਮਾਮਲੇ ’ਚ ਵਧੀਆਂ ਲਾਲੂ ਦੀਆਂ ਮੁਸ਼ਕਲਾਂ, CBI ਨੇ ਦਾਇਰ ਕੀਤੀ ਚਾਰਜਸ਼ੀਟ
Wednesday, Mar 06, 2024 - 07:50 PM (IST)
ਨਵੀਂ ਦਿੱਲੀ, (ਭਾਸ਼ਾ)- ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਰੇਲਵੇ ਵਿਚ ਕਥਿਤ ਨੌਕਰੀ ਬਦਲੇ ਜ਼ਮੀਨ ਘਪਲੇ ਵਿਚ ਬੁੱਧਵਾਰ ਨੂੰ ਦਿੱਲੀ ਦੀ ਇਕ ਅਦਾਲਤ ਵਿਚ ਪੂਰਕ ਚਾਰਜਸ਼ੀਟ ਦਾਇਰ ਕੀਤੀ, ਜਿਸ ਨਾਲ ਲਾਲੂ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਕਿਉਂਕਿ ਇਹ ਮਾਮਲਾ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਨਾਲ ਸਬੰਧਤ ਹੈ।
ਅੰਤਿਮ ਰਿਪੋਰਟ 3 ਵਿਅਕਤੀਆਂ ਖਿਲਾਫ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਦੇ ਸਾਹਮਣੇ ਦਾਇਰ ਕੀਤੀ ਗਈ। ਮੁਲਜ਼ਮਾਂ ਵਿਚ 2 ਉਮੀਦਵਾਰ ਅਸ਼ੋਕ ਕੁਮਾਰ ਅਤੇ ਬਬੀਤਾ ਤੋਂ ਇਲਾਵਾ ਭੋਲਾ ਯਾਦਵ ਵੀ ਸ਼ਾਮਲ ਹੈ। ਭੋਲਾ ਯਾਦਵ ਲਾਲੂ ਪ੍ਰਸਾਦ ਦੇ ਨਿੱਜੀ ਸਕੱਤਰ ਸਨ। ਜੱਜ 14 ਮਾਰਚ ਨੂੰ ਇਸ ’ਤੇ ਵਿਚਾਰ ਕਰਨਗੇ ਕਿ ਚਾਰਜਸ਼ੀਟ ’ਤੇ ਨੋਟਿਸ ਲਿਆ ਜਾਵੇ ਜਾਂ ਨਹੀਂ।