CBI ਨੇ 10 ਲੱਖ ਰਿਸ਼ਵਤ ਲੈਂਦੇ ਚੀਫ ਹਾਰਟੀਕਲਚਰ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ

Sunday, Apr 09, 2023 - 10:28 AM (IST)

CBI ਨੇ 10 ਲੱਖ ਰਿਸ਼ਵਤ ਲੈਂਦੇ ਚੀਫ ਹਾਰਟੀਕਲਚਰ ਅਫ਼ਸਰ ਨੂੰ ਕੀਤਾ ਗ੍ਰਿਫ਼ਤਾਰ

ਜੰਮੂ (ਉਦੇ)- ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਚੀਫ਼ ਹਾਰਟੀਕਲਚਰ ਅਫ਼ਸਰ ਅਤੇ ਉਸ ਦੇ ਸਾਥੀ ਨੂੰ 10 ਲੱਖ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮਹਿਕਮਾਨਾ ਮਾਮਲਿਆਂ ਨੂੰ ਸੁਲਝਾਉਣ ਅਤੇ ਜੂਨੀਅਰ ਸਾਥੀ ਦੀ ਮਨਪੰਸਦ ਸਥਾਨ ’ਤੇ ਪੋਸਿੰਟਗ ਨੂੰ ਲੈ ਕੇ ਰਿਸ਼ਵਤ ਦੀ ਮੰਗ ਕੀਤੀ ਗਈ। ਇਸ ਦੀ ਸ਼ਿਕਾਇਤ ਸੀ.ਬੀ.ਆਈ. ਨੂੰ ਦਿੱਤੀ ਗਈ ਜਿਸ ’ਤੇ ਸ਼ਨੀਵਾਰ ਨੂੰ ਸੀ.ਬੀ.ਆਈ. ਨੇ ਜਾਲ ਵਿਛਾ ਕੇ ਸੀ.ਐੱਚ.ਓ. ਸਰਬਜੀਤ ਸਿੰਘ ਅਤੇ ਵਿਚੋਲੀਏ ਗੋਹਦ ਅਹਿਮਦ ਡਾਰ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

ਸੀ.ਬੀ.ਆਈ. ਅਨੁਸਾਰ ਤਲਾਸ਼ੀ ਲੈਣ ’ਤੇ ਲਗਭਗ 3.5 ਲੱਖ ਰੁਪਏ ਅਤੇ ਹੋਰ ਚੱਲ/ਅਚੱਲ ਜਾਇਦਾਦ ਦੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ। ਸੀ. ਬੀ. ਆਈ. ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ’ਚ ਸੀਨੀਅਰ ਅਧਿਕਾਰੀ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ’ਚ ਹੈ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਸੀ. ਬੀ. ਆਈ. ਨੇ ਇਕ ਅਧਿਕਾਰੀ ਨੂੰ ਭ੍ਰਿਸ਼ਟਾਚਾਰ ’ਚ ਫਸਾਉਣ ਨੂੰ ਲੈ ਕੇ ਆਰ.ਐੱਸ.ਪੁਰਾ ’ਚ 2 ਨਾਗਰਿਕਾਂ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ।


author

DIsha

Content Editor

Related News